ਟਰਾਲੀ ਨਾਲ ਟਕਰਾਉਣ ਤੋਂ ਬਾਅਦ ਈ-ਰਿਕਸ਼ਾ ਪਲਟਿਆ, ਟਾਇਰ ਹੇਠਾਂ ਆਉਣ ਨਾਲ ਚਾਲਕ ਦੀ ਮੌਤ

Wednesday, Aug 13, 2025 - 10:03 AM (IST)

ਟਰਾਲੀ ਨਾਲ ਟਕਰਾਉਣ ਤੋਂ ਬਾਅਦ ਈ-ਰਿਕਸ਼ਾ ਪਲਟਿਆ, ਟਾਇਰ ਹੇਠਾਂ ਆਉਣ ਨਾਲ ਚਾਲਕ ਦੀ ਮੌਤ

ਲੁਧਿਆਣਾ (ਰਾਜ) : ਇਕ ਤੇਜ਼ ਰਫ਼ਤਾਰ ਟਰਾਲੀ ਨੇ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਈ-ਰਿਕਸ਼ਾ ਪਲਟ ਗਿਆ ਅਤੇ ਡਰਾਈਵਰ ਬਾਹਰ ਡਿੱਗ ਪਿਆ। ਡਰਾਈਵਰ ਟਰਾਲੀ ਦੇ ਟਾਇਰ ਹੇਠਾਂ ਕੁਚਲਿਆ ਗਿਆ ਅਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਐਨੀਮੋਨ ਬੇਬੀ ਵਜੋਂ ਹੋਈ ਹੈ। ਸੂਚਨਾ ਮਿਲਣ ਤੋਂ ਬਾਅਦ ਫੋਕਲ ਪੁਆਇੰਟ ਥਾਣੇ ਦੀ ਪੁਲਸ ਮੌਕੇ ’ਤੇ ਪਹੁੰਚੀ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਪਹੁੰਚਾਇਆ। ਇਸ ਮਾਮਲੇ ’ਚ ਮ੍ਰਿਤਕ ਦੇ ਪੁੱਤਰ ਅੰਸ਼ੂ ਦੀ ਸ਼ਿਕਾਇਤ ’ਤੇ ਦੋਸ਼ੀ ਟਰਾਲੀ ਚਾਲਕ ਓਮ ਪ੍ਰਕਾਸ਼ ਨੂੰ ਫੜ ਲਿਆ ਗਿਆ ਹੈ ਅਤੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ! ਹਾਦਸੇ ਮਗਰੋਂ ਤੜਫਦਾ ਰਿਹਾ ਟਿੱਪਰ ਦਾ ਡਰਾਈਵਰ ਤੇ ਲੋਕ ਬਣਾਉਂਦੇ ਰਹੇ ਵੀਡੀਓ

ਪੁਲਸ ਸ਼ਿਕਾਇਤ ’ਚ ਅੰਸ਼ੂ ਨੇ ਦੱਸਿਆ ਕਿ ਉਸ ਦਾ ਪਿਤਾ ਈ-ਰਿਕਸ਼ਾ ਚਲਾਉਂਦਾ ਸੀ। ਉਹ ਯਾਰਡ ਚੌਕ ਢੰਡਾਰੀ ਖੁਰਦ ਜਾ ਰਿਹਾ ਸੀ। ਜਦੋਂ ਉਹ ਚੌਕ ’ਚੋਂ ਲੰਘ ਰਹੇ ਸਨ ਤਾਂ ਮੁਲਜ਼ਮ ਓਮ ਪ੍ਰਕਾਸ਼ ਆਪਣੀ ਟਰਾਲੀ ਲੈ ਕੇ ਜਾ ਰਿਹਾ ਸੀ। ਉਸ ਨੇ ਲਾਪ੍ਰਵਾਹੀ ਨਾਲ ਉਸ ਦੇ ਪਿਤਾ ਦੇ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਉਸ ਦਾ ਪਿਤਾ ਰਿਕਸ਼ਾ ਤੋਂ ਡਿੱਗ ਪਿਆ ਅਤੇ ਟਰਾਲੀ ਦੇ ਟਾਇਰ ਹੇਠ ਆਉਣ ਕਾਰਨ ਉਸ ਦੀ ਮੌਤ ਹੋ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News