ਪੁਲਸ ਨੇ ਫਿਲਮੀ ਅੰਦਾਜ਼ ''ਚ ਫੜ੍ਹੇ ਮੁਲਜ਼ਮ! ਇਲਾਕੇ ''ਚ i20 ਕਾਰ ਚਾਲਕ ਨੇ ਪਾਈ ਸੀ ਦਹਿਸ਼ਤ
Monday, Aug 18, 2025 - 08:01 PM (IST)

ਮੋਗਾ (ਕਸ਼ਿਸ਼ ਸਿੰਗਲਾ) : ਮੋਗਾ ਜ਼ਿਲ੍ਹੇ 'ਚ ਵਾਪਰੀ ਘਟਨਾ ਨੇ ਫਿਲਮੀ ਅੰਦਾਜ਼ ਦਾ ਰੂਪ ਲੈ ਲਿਆ। ਬਾਘਾਪੁਰਾਣਾ 'ਚ ਪੁਲਸ ਤੇ ਇਕ ਸ਼ੱਕੀ ਕਾਰ ਸਵਾਰ ਦੇ ਵਿਚਕਾਰ ਚੇਜ਼ ਦੇਖਣ ਨੂੰ ਮਿਲਿਆ, ਜੋ ਕਿਸੇ ਫਿਲਮ ਦੇ ਸੀਨ ਤੋਂ ਘੱਟ ਨਹੀਂ ਸੀ। ਜਾਣਕਾਰੀ ਅਨੁਸਾਰ ਬਾਘਾਪੁਰਾਣਾ ਪੁਲਸ ਇੱਕ ਸ਼ੱਕੀ ਆਈ-20 ਕਾਰ ਦਾ ਪਿੱਛਾ ਕਰ ਰਹੀ ਸੀ। ਇਸ ਦੌਰਾਨ ਤੇਜ਼ ਰਫ਼ਤਾਰ ਨਾਲ ਦੌੜ ਰਹੀ ਕਾਰ ਨੇ ਰਸਤੇ 'ਚ ਵਾਹਨਾਂ ਨੂੰ ਵੀ ਟੱਕਰ ਮਾਰੀ। ਜਦੋਂ ਇਹ ਕਾਰ ਇੱਕ ਤੰਗ ਗਲੀ ਵਿੱਚ ਦਾਖਲ ਹੋਈ ਤੇ ਅੱਗੇ ਗਲੀ ਬੰਦ ਮਿਲੀ ਤਾਂ ਚਾਲਕ ਨੇ ਬੈਕ ਗੀਅਰ ਮਾਰਦੇ ਹੋਏ ਪਿੱਛੇ ਖੜੀ ਐਕਟੀਵਾ ਨੂੰ ਵੀ ਟੱਕਰ ਮਾਰੀ।
ਇਸ ਸਮੇਂ ਪਿੱਛੇ ਪੁਲਸ ਦੀ ਗੱਡੀ ਵੀ ਸੀ। ਪੁਲਸ ਮੁਲਾਜ਼ਮ ਫੁਰਤੀ ਨਾਲ ਗੱਡੀ ਤੋਂ ਉਤਰੇ ਅਤੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਚਾਲਕ ਨੇ ਫਿਰ ਗੱਡੀ ਨੂੰ ਤੰਗ ਗਲੀ ਵਿੱਚ ਤੇਜ਼ੀ ਨਾਲ ਮੋੜ ਲਿਆ। ਅਖ਼ੀਰਕਾਰ ਜਦੋਂ ਗੱਡੀ ਇੱਕ ਹੋਰ ਥਾਂ ਰੁਕੀ ਤਾਂ ਪੁਲਸ ਨੇ ਫੁਰਤੀ ਨਾਲ ਕਾਰ ਸਵਾਰ ਨੂੰ ਕਾਬੂ ਕਰ ਲਿਆ। ਇਹ ਸਾਰੀ ਵਾਰਦਾਤ ਨੇੜਲੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e