ਵਿਸਪੀ ਖਰਾੜੀ ਨੇ 522 ਕਿਲੋ ਦੇ ਹਰਕੂਲਸ ਪਿੱਲਰ ਨੂੰ ਰੋਕ ਕੇ ਬਣਾਇਆ ਵਿਸ਼ਵ ਰਿਕਾਰਡ
Sunday, Aug 17, 2025 - 11:05 PM (IST)

ਅੰਮ੍ਰਿਤਸਰ (ਨੀਰਜ) : ਪੂਰੀ ਦੁਨੀਆ ਵਿੱਚ ਭਾਰਤ ਦੇ 'ਆਇਰਨ ਮੈਨ' ਦੇ ਨਾਂ ਨਾਲ ਪ੍ਰਸਿੱਧ ਮਾਰਸ਼ਲ ਆਰਟਿਸਟ ਅਤੇ ਫਿਟਨੈੱਸ ਆਈਕਨ ਵਿਸਪੀ ਖਰਾੜੀ ਨੇ ਜੇਸੀਪੀ ਅਟਾਰੀ ਬਾਰਡਰ 'ਤੇ ਹਜ਼ਾਰਾਂ ਦਰਸ਼ਕਾਂ ਦੇ ਸਾਹਮਣੇ 522 ਕਿਲੋ ਦੇ ਹਰਕੂਲਸ ਪਿੱਲਰ ਨੂੰ ਰੋਕ ਕੇ ਇੱਕ ਵਾਰ ਫਿਰ ਤੋਂ ਵਿਸ਼ਵ ਰਿਕਾਰਡ ਬਣਾ ਦਿੱਤਾ ਹੈ।
ਇਹ ਵੀ ਪੜ੍ਹੋ : ਪੈਟਰੋਲ ਦੀ ਬਜਾਏ ਪਾਣੀ ਭਰਨ ਕਾਰਨ ਵਾਹਨਾਂ ਦੇ ਇੰਜਣ ਸੀਜ਼, ਗੁੱਸੇ 'ਚ ਲੋਕਾਂ ਨੇ ਪੈਟਰੋਲ ਪੰਪ ਘੇਰਿਆ
ਇਹ ਸਮਾਗਮ ਫੌਜ ਦੀ 54ਵੀਂ ਬ੍ਰਿਗੇਡ ਦੁਆਰਾ ਕਰਵਾਇਆ ਗਿਆ ਸੀ ਜਿੱਥੇ ਵਿਸਪੀ ਖਰਾੜੀ ਨੇ ਇਹ ਰਿਕਾਰਡ ਬਣਾਇਆ ਸੀ। ਖਰਾੜੀ ਬਾਰੇ ਗੱਲ ਕਰੀਏ ਤਾਂ ਉਹ ਇਸ ਤੋਂ ਪਹਿਲਾਂ ਵੀ ਕਈ ਵਿਸ਼ਵ ਰਿਕਾਰਡ ਬਣਾ ਚੁੱਕੇ ਹਨ ਅਤੇ ਇਸ ਵਾਰ ਉਨ੍ਹਾਂ ਆਪਣੇ ਹੀ ਪੁਰਾਣੇ ਰਿਕਾਰਡ ਨੂੰ ਤੋੜ ਦਿੱਤਾ, ਜਿਹੜਾ ਕਿ ਮਾਰਚ 2025 ਵਿੱਚ ਬਣਾਇਆ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8