ਅਦਾਲਤੀ ਰੋਕ ਦੇ ਬਾਵਜੂਦ ਬਣ ਰਹੀ ਸੀ ਬਿਲਡਿੰਗ! ਕਮਿਸ਼ਨਰ ਕੋਲ ਸ਼ਿਕਾਇਤ ਪੁੱਜਣ ’ਤੇ ਕੀਤੀ ਸੀਲ

Sunday, Aug 10, 2025 - 06:29 PM (IST)

ਅਦਾਲਤੀ ਰੋਕ ਦੇ ਬਾਵਜੂਦ ਬਣ ਰਹੀ ਸੀ ਬਿਲਡਿੰਗ! ਕਮਿਸ਼ਨਰ ਕੋਲ ਸ਼ਿਕਾਇਤ ਪੁੱਜਣ ’ਤੇ ਕੀਤੀ ਸੀਲ

ਲੁਧਿਆਣਾ (ਹਿਤੇਸ਼) – ਮਹਾਨਗਰ ਵਿਚ ਨਾਜਾਇਜ਼ ਤੌਰ ’ਤੇ ਬਿਲਡਿੰਗਾਂ ਦਾ ਨਿਰਮਾਣ ਕਰਵਾ ਰਹੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸਥਾਨਕ ਪ੍ਰਸ਼ਾਸ਼ਨ, ਸਰਕਾਰ ਜਾਂ ਵਿਜੀਲੈਂਸ ਦੀ ਤਰ੍ਹਾਂ ਕੋਰਟ ਦੇ ਆਦੇਸ਼ ਦੀ ਵੀ ਕੋਈ ਪਰਵਾਹ ਨਹੀਂ ਜਿਸ ਦਾ ਸਬੂਤ ਜ਼ੋਨ ਏ ਦੇ ਅਧੀਨ ਆਉਂਦੇ ਇਲਾਕੇ ਚੌੜਾ ਬਾਜ਼ਾਰ ਦੇ ਨੇੜੇ ਸਥਿਤ ਇਲਾਕੇ ਵਿਚ ਦੇਖਣ ਨੂੰ ਮਿਲ ਰਿਹਾ ਹੈ।

ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਖਰਾਦੀਆ ਬਾਜ਼ਾਰ ਨੇ ਕਲਰਕ ਵਾਲੀ ਗਲੀ ਵਿਚ ਸਥਿਤ ਉਸ ਦੀ ਬਿਲਡਿੰਗ ਨੂੰ ਨਾਲ ਲੱਗਦੀ ਬਿਲਡਿੰਗ ਦੇ ਨਿਰਮਾਣ ਦੀ ਵਜ੍ਹਾ ਨਾਲ ਨੁਕਸਾਨ ਹੋ ਰਿਹਾ ਹੈ, ਜਿਸ ਦਾ ਹਵਾਲਾ ਦਿੰਦੇ ਲਗਾਏ ਗਏ ਕੇਸ ਦੀ ਸੁਣਵਾਈ ਦੇ ਦੌਰਾਨ ਕੋਰਟ ਵੱਲੋਂ ਸਾਈਟ ’ਤੇ ਕਿਸੇ ਵੀ ਤਰ੍ਹਾਂ ਦੇ ਨਿਰਮਾਣ ’ਤੇ ਰੋਕ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਜਿਸ ਦੇ ਬਾਵਜੂਦ ਬਿਲਡਿੰਗ ਦੇ ਮਾਲਕ ਵਲੋਂ ਧੜੱਲੇ ਨਾਲ ਨਿਰਮਾਣ ਕੀਤਾ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਰੱਖੜੀ ਤੋਂ ਪਹਿਲਾਂ ਪੰਜਾਬ ਸਰਕਾਰ ਦਾ ਵੱਡਾ ਐਲਾਨ! ਇਨ੍ਹਾਂ ਨੂੰ ਮਿਲਣਗੇ 40-40 ਹਜ਼ਾਰ ਰੁਪਏ

ਇਸ ਸਬੰਧ ਵਿਚ ਸ਼ਿਕਾਇਤ ਕਰਨ ’ਤੇ ਜ਼ੋਨ ਏ ਦੀ ਬਿਲਡਿੰਗ ਬਰਾਂਚ ਦੇ ਅਧਿਕਾਰੀਆਂ ਵਲੋਂ ਸਾਈਟ ’ਤੇ ਕੰਮ ਰੋਕਣ ਦੇ ਨਾਮ ’ਤੇ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ। ਜਿਸ ਦੇ ਕੁਝ ਦੇਰ ਬਾਅਦ ਦੋਬਾਰਾ ਨਿਰਮਾਣ ਕਾਰਜ ਸ਼ੁਰੂ ਹੋ ਜਾਂਦਾ ਹੈ ਅਤੇ ਚਾਰਦੀਵਾਰੀ ਹੋਣ ਦੇ ਬਾਅਦ ਲੈਂਟਰ ਪਾਉਣ ਦੀ ਸਟੇਜ ਆ ਗਈ ਹੈ।

ਜਿਸ ਦੀ ਵਜ੍ਹਾ ਇਹ ਮੰਨੀ ਜਾ ਰਹੀ ਹੈ ਕਿ ਬਿਲਡਿੰਗ ਬਣਾਉਣ ਵਾਲੇ ਵਿਅਕਤੀ ਵੱਲੋਂ ਇਕ ਕੌਂਸਲਰ ਦਾ ਨਜਦੀਕੀ ਹੋਣ ਦੇ ਨਾਲ ਮੇਅਰ ਦਾ ਨਾਮ ਲਿਆ ਜਾ ਰਿਹਾ ਹੈ। ਜਿਸ ਦੇ ਮੱਦੇਨਜ਼ਰ ਸ਼ਿਕਾਇਤਕਰਤਾ ਵਲੋਂ ਸਿੱਧੈ ਕਮਿਸ਼ਨਰ ਨਾਲ ਮਿਲ ਕੇ ਸ਼ਿਕਾਇਤ ਕੀਤੀ ਗਈ ਜਿਸ ਦੇ ਬਾਅਦ ਨਗਰ ਨਿਗਮ ਅਧਿਕਾਰੀਆਂ ਵਲੋਂ ਦੇਰ ਰਾਤ ਜਲਦਬਾਜ਼ੀ ਵਿਚ ਨਾਜਾਇਜ਼ ਤੌਰ ’ਤੇ ਬਣ ਰਹੀ ਬਿਲਡਿੰਗ ਨੂੰ ਸੀਲ ਕਰ ਦਿੱਤਾ ਗਿਆ। ਇਸ ਦੀ ਪੁਸ਼ਟੀ ਏ.ਟੀ.ਪੀ. ਲੱਕੀ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਬਿਲਡਿੰਗ ਵਿਚ ਕੋਰਟ ਦੇ ਆਦੇਸ਼ ਅਨੁਸਾਰ ਹੀ ਨਿਰਮਾਣ ਕਾਰਜ ਪੂਰਾ ਹੋਣ ਨੂੰ ਲੈ ਕੇ ਕੋਈ ਫੈਸਲਾ ਕੀਤਾ ਜਾ ਸਕਦਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News