ਅਜਬ ਗਜ਼ਬ : 21 ਗ੍ਰਾਮ ਹੁੰਦਾ ਹੈ ਇਨਸਾਨ ਦੀ ਆਤਮਾ ਦਾ ਭਾਰ!, ਇਸ ਵਿਗਿਆਨੀ ਨੇ ਕੀਤਾ ਸੀ ਪ੍ਰਯੋਗ
Saturday, Feb 25, 2023 - 12:26 AM (IST)
ਨਿਊਯਾਰਕ (ਇੰਟ.) : ਅਮਰੀਕਾ ਦੇ ਇਕ ਵਿਗਿਆਨੀ ਨੇ ਇਨਸਾਨ ਦੀ ਆਤਮਾ ਦਾ ਭਾਰ ਕਿੰਨਾ ਹੁੰਦਾ ਹੈ, ਇਸ ’ਤੇ ਪ੍ਰਯੋਗ ਕਰਨਾ ਸ਼ੁਰੂ ਕੀਤਾ ਸੀ। ਵਿਗਿਆਨੀ ਨੇ ਕਈ ਮਰਦੇ ਹੋਏ ਲੋਕਾਂ ’ਤੇ ਪ੍ਰਯੋਗ ਕੀਤਾ, ਜਿਸ ਨਾਲ ਕਿ ਆਤਮਾ ਦਾ ਭਾਰ ਮਾਪਿਆ ਜਾ ਸਕੇ। ਵਿਗਿਆਨੀ ਡਾ. ਮੈਕਡੋਗਲ ਨੇ ਸਾਲ 1907 ’ਚ ਆਤਮਾ ਦਾ ਭਾਰ ਮਾਪਣ ਲਈ ਮ੍ਰਿਤਕ ਲੋਕਾਂ ’ਤੇ ਪ੍ਰਯੋਗ ਕੀਤੇ।
ਇਹ ਵੀ ਪੜ੍ਹੋ : ਪਾਕਿਸਤਾਨ ਦੇ 2 ਭਰਾ 20 ਸਾਲਾਂ ਤੋਂ ਕਿਉਂ ਸਨ ਅਮਰੀਕਾ ਦੀ ਜੇਲ੍ਹ 'ਚ ਕੈਦ, ਵਜ੍ਹਾ ਜਾਣ ਹੋ ਜਾਓਗੇ ਹੈਰਾਨ
ਇਨ੍ਹਾਂ ਪ੍ਰਯੋਗਾਂ ’ਚ ਉਨ੍ਹਾਂ ਨੇ ਉਨ੍ਹਾਂ ਲੋਕਾਂ ਦਾ ਭਾਰ ਮਾਪਿਆ, ਜਿਨ੍ਹਾਂ ਦੀ ਕੁਝ ਹੀ ਦੇਰ ’ਚ ਮੌਤ ਹੋਣ ਵਾਲੀ ਸੀ, ਉਨ੍ਹਾਂ ਦੇ ਮਰਨ ਤੋਂ ਤੁਰੰਤ ਬਾਅਦ ਇਕ ਵਾਰ ਫਿਰ ਤੋਂ ਉਨ੍ਹਾਂ ਦਾ ਭਾਰ ਮਾਪਿਆ ਜਾਵੇ ਤੇ ਪਤਾ ਲਾਇਆ ਜਾਵੇ ਕਿ ਉਸ ਦੌਰਾਨ ਕਿੰਨਾ ਭਾਰ ਘੱਟ ਹੋਇਆ ਹੈ। ਇਸ ਤੋਂ ਹੀ ਉਹ ਪਤਾ ਲਗਾ ਲੈਂਦੇ ਕਿ ਆਤਮਾ ਦੇ ਜਾਣ ਤੋਂ ਬਾਅਦ ਮ੍ਰਿਤਕ ਵਿਅਕਤੀ ਦੇ ਭਾਰ ’ਚ ਕਿੰਨੀ ਕਮੀ ਆਈ ਹੈ।
ਇਹ ਵੀ ਪੜ੍ਹੋ : ਵਿਸ਼ਵ ਟੂਰ 'ਤੇ ਇਕੱਲੀ ਨਿਕਲੀ ਈਰਾਨ ਦੀ ਨੇਤਰਹੀਣ ਔਰਤ, ਭਾਰਤ ਬਾਰੇ ਕਹੀ ਇਹ ਗੱਲ
ਡਾ. ਮੈਕਡੋਗਲ ਨੇ ਪਹਿਲੇ ਪ੍ਰਯੋਗ ’ਚ ਪਾਇਆ ਕਿ ਇਕ ਮਰੀਜ਼ ਦੇ ਮਰਨ ਤੋਂ ਬਾਅਦ ਉਸ ਦਾ 21 ਗ੍ਰਾਮ ਭਾਰ ਘੱਟ ਹੋ ਗਿਆ ਸੀ। ਉੱਥੇ ਹੀ ਦੂਜੇ ਮਰੀਜ਼ ਦਾ ਭਾਰ ਵੀ ਮਰਨ ਤੋਂ ਕੁਝ ਹੀ ਦੇਰ ਬਾਅਦ ਘੱਟ ਹੋ ਗਿਆ ਸੀ ਪਰ ਥੋੜ੍ਹੀ ਹੀ ਦੇਰ ਬਾਅਦ ਉਸ ਦਾ ਭਾਰ ਫਿਰ ਤੋਂ ਪਹਿਲਾਂ ਜਿੰਨਾ ਹੋ ਗਿਆ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।