ਪਾਕਿ ’ਚ ਵਿਆਹ ਦੇ ਮੰਡਪ ’ਚੋਂ ਹਿੰਦੂ ਕੁੜੀ ਅਗਵਾ, ਵੀਡੀਓ
Tuesday, Jan 28, 2020 - 01:51 AM (IST)
ਇਸਲਾਮਾਬਾਦ (ਯੂ. ਐੱਨ. ਆਈ.)–ਪਾਕਿਸਤਾਨ ਦੇ ਸਿੰਧ ਸੂਬੇ ਵਿਚ ਕਰਾਚੀ ਤੋਂ ਲਗਭਗ 215 ਕਿਲੋਮੀਟਰ ਦੂਰ ਮਟਿਆਰੀ ਜ਼ਿਲੇ ਵਿਚ ਇਕ ਹਿੰਦੂ ਕੁੜੀ ਨੂੰ ਵਿਆਹ ਦੇ ਮੰਡਪ ਵਿਚੋਂ ਸਥਾਨਕ ਪੁਲਸ ਦੀ ਮੌਜੂਦਗੀ ਵਿਚ ਅਗਵਾ ਕਰ ਲਿਆ ਗਿਆ। ਖਬਰਾਂ ਮੁਤਾਬਕ 24 ਸਾਲ ਦੀ ਭਾਰਤੀ ਬਾਈ ਨਾਮੀ ਉਕਤ ਕੁੜੀ ਨੂੰ ਅਗਵਾ ਕਰਨ ਪਿੱਛੋਂ ਜਬਰੀ ਇਸਲਾਮ ਕਬੂਲ ਕਰਵਾ ਕੇ ਇਕ ਮੁਸਲਿਮ ਵਿਅਕਤੀ ਨਾਲ ਉਸ ਦਾ ਵਿਆਹ ਕਰ ਦਿੱਤਾ ਗਿਆ। ਸਥਾਨਕ ਲੋਕਾਂ ਮੁਤਾਬਕ ਭਾਰਤੀ ਦਾ ਵਿਆਹ ਹਾਲਾ ਨਾਮੀ ਸ਼ਹਿਰ ਦੇ ਇਕ ਹਿੰਦੂ ਨੌਜਵਾਨ ਨਾਲ ਹੋਣ ਵਾਲਾ ਸੀ। ਅਚਾਨਕ ਹੀ ਕੁਝ ਹਮਲਾਵਰ ਵਿਆਹ ਦੇ ਮੰਡਪ ਵਿਚ ਪੁੱਜੇ ਅਤੇ ਕੁੜੀ ਨੂੰ ਅਗਵਾ ਕਰ ਕੇ ਲੈ ਗਏ।