ਈਰਾਨ ਦੇ ਸਰਕਾਰੀ TV ਦੀ ਸਟ੍ਰੀਮਿੰਗ ਸਾਈਟ ਨੂੰ ਹੈਕਰਾਂ ਨੇ ਬਣਾਇਆ ਨਿਸ਼ਾਨਾ
Thursday, Feb 03, 2022 - 02:16 AM (IST)
ਦੁਬਈ-ਈਰਾਨ ਦੇ ਸਰਕਾਰੀ ਟੀ.ਵੀ. ਦੇ ਪ੍ਰੋਗਰਾਮਾਂ ਦਾ ਪ੍ਰਸਾਰਣ ਕਰਨ ਵਾਲੀ ਸਟ੍ਰੀਮਿੰਗ ਵੈੱਬਸਾਈਟ ਨੇ ਆਪਣੇ ਪਲੇਟਫਾਰਮ 'ਤੇ ਅਸੰਤੁਸ਼ਟ ਹੈਕਰਾਂ ਵੱਲੋਂ ਸਰਕਾਰੀ ਵਿਰੋਧੀ ਸੰਦੇਸ਼ ਚਲਾਏ ਜਾਣ ਦੀਆਂ ਖ਼ਬਰਾਂ ਦਰਮਿਆਨ ਤਕਨੀਕੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਦੀ ਗੱਲ ਸਵੀਕਾਰ ਕੀਤੀ ਹੈ। 'ਟੈਲੀਵੇਬੀਅਨ' ਨੇ ਮੰਗਲਵਾਰ ਨੂੰ ਵਿਸਤਾਰਪੂਰਵਰਕ ਕਾਰਨ ਦੱਸੇ ਬਿਨਾਂ ਕਿਹਾ ਕਿ ਮੰਗਲਵਾਰ ਨੂੰ ਉਸ ਨੂੰ 'ਢਾਂਚਾਗਤ ਬੇਨਿਯਮੀਆਂ' ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਬ੍ਰਿਟਿਸ਼ ਏਅਰ ਫੋਰਸ ਨੇ 'ਅਣਜਾਣ ਜਹਾਜ਼ਾਂ' ਵਿਰੁੱਧ ਲੜਾਕੂ ਜਹਾਜ਼ ਭੇਜੇ
ਜ਼ਿਕਰਯੋਗ ਹੈ ਕਿ ਖੁਦ ਨੂੰ ਹੈਕਰਾਂ ਨੂੰ ਸਮੂਹ ਦੱਸਣ ਵਾਲੇ 'ਦਿ ਜਸਟਿਸ ਫਾਰ ਅਲੀ' ਦਾ ਇਕ ਵੀਡੀਓ ਸੰਦੇਸ਼ ਆਨਲਾਈਨ ਮਾਧਿਅਮ ਰਾਹੀਂ ਪ੍ਰਸਾਰਿਤ ਹੋਇਆ ਹੈ। ਟੈਲੀਵੇਬੀਅਨ ਨੇ ਦੱਸਿਆ ਕਿ ਇਹ ਵੀਡੀਓ ਉਸ ਦੇ ਸਟ੍ਰੀਮਿੰਗ ਪਲੇਟਫਾਰਮ 'ਤੇ ਪ੍ਰਸਾਰਿਤ ਹੋ ਗਈ ਹੈ। ਇਸ ਵੀਡੀਓ 'ਚ ਇਕ ਨਕਾਬਪੋਸ਼ ਵਿਅਕਤੀ ਕਹਿੰਦਾ ਹੈ ਕਿ ਈਰਾਨ ਦੀ ਸਰਕਾਰ ਹੁਣ 'ਸਾਨੂੰ ਹੋਰ ਜ਼ਿਆਦਾ ਖਾਮੋਸ਼ ਨਹੀਂ ਰੱਖ ਸਕੇਗੀ। ਵੀਡੀਓ 'ਚ ਉਹ ਕਹਿੰਦਾਹੈ ਕਿ ਅਸੀਂ ਹਿਜਾਬ ਸਾੜ੍ਹ ਦਿਆਂਗੇ। ਅਸੀਂ ਉਨ੍ਹਾਂ ਦੀਆਂ ਤਸਵੀਰਾਂ ਅਤੇ ਪ੍ਰਚਾਰ ਕਰਨ ਵਾਲੀਆਂ ਪੋਸਟਾਂ ਨੂੰ ਸਾੜ੍ਹ ਦਿਆਂਗੇ।
ਇਹ ਵੀ ਪੜ੍ਹੋ : ਯੂਕੇਨ ਦੀ ਸਰਹੱਦ 'ਤੇ ਤਣਾਅ ਦਰਮਿਆਨ ਬਾਈਡੇਨ ਹੋਰ ਜ਼ਿਆਦਾ ਫੌਜੀਆਂ ਨੂੰ ਭੇਜ ਰਹੇ ਹਨ ਯੂਰਪ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।