ਕੀ ਜ਼ਿਆਦਾ ਐਕਸਰਸਾਈਜ਼ ਜਾਂ ਬਾਡੀ ਬਿਲਡਿੰਗ ਕਾਰਨ ਝੜਦੇ ਹਨ ਨੌਜਵਾਨਾਂ ਦੇ ਵਾਲ?

Tuesday, Dec 24, 2019 - 08:14 PM (IST)

ਕੀ ਜ਼ਿਆਦਾ ਐਕਸਰਸਾਈਜ਼ ਜਾਂ ਬਾਡੀ ਬਿਲਡਿੰਗ ਕਾਰਨ ਝੜਦੇ ਹਨ ਨੌਜਵਾਨਾਂ ਦੇ ਵਾਲ?

ਲੰਡਨ(ਇੰਟ.)- ਅੱਜ ਦੇ ਸਮੇਂ ਵਿਚ ਲੋਕਾਂ ਨੂੰ ਵਾਲਾਂ ਦੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ। ਘੱਟ ਉਮਰ ਵਿਚ ਵੀ ਯੰਗਸਟਰਸ ਦੇ ਜਾਂ ਤਾਂ ਵਾਲ ਚਿੱਟੇ ਹੋ ਰਹੇ ਹਨ ਜਾਂ ਫਿਰ ਉਹਨਾਂ ਨੂੰ ਝੜਦੇ ਵਾਲ ਤੇ ਗੰਜੇਪਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਲਈ ਲੋਕ ਹਰ ਤਰ੍ਹਾਂ ਦੇ ਇਲਾਜ ਕਰਦੇ ਹਨ। ਇਸ ਤੋਂ ਇਲਾਵਾ ਯੰਗਸਟਰਸ ਬਾਡੀ ਬਿਲਡਿੰਗ ’ਤੇ ਵੀ ਬਹੁਤ ਧਿਆਨ ਦਿੰਦੇ ਹਨ ਅਤੇ ਜਿਮ ਵਿਚ ਘੰਟਿਆਬੱਧੀ ਪਸੀਨਾ ਵਹਾਉਂਦੇ ਹਨ। ਅਜਿਹੇ ਵਿਚ ਸਵਾਲ ਇਹ ਵੀ ਉਠਦਾ ਹੈ ਕਿ ਕੀ ਜ਼ਿਆਦਾ ਐਕਸਰਸਾਈਜ਼ ਕਰਨ ਨਾਲ ਵਾਲ ਝੜਨ ਦੀ ਸਮੱਸਿਆ ਹੋ ਜਾਂਦੀ ਹੈ?

3.5 ਕਰੋੜ ਮਰਦ ਵਾਲ ਝੜਨ ਦੀ ਸਮੱਸਿਆ ਤੋਂ ਪਰੇਸ਼ਾਨ
ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਭਾਰਤ ਵਿਚ ਲਗਭਗ 3.5 ਕਰੋੜ ਮਰਦ ਵਾਲ ਝੜਨ ਵਰਗੀ ਸਮੱਸਿਆ ਤੋਂ ਪਰੇਸ਼ਾਨ ਹਨ। ਫਿਟਨੈੱਸ ਇੰਸਟਰੀਜ਼ ਵਿਚ ਵੀ ਬਹੁਤ ਲੋਕਾਂ ਦੇ ਸਿਰ ’ਤੇ ਘੱਟ ਵਾਲ ਹਨ ਜਾਂ ਫਿਰ ਉਹ ਗੰਜੇ ਹਨ। ਅੱਜ ਇਸ ਰਿਪੋਰਟ ਵਿਚ ਤੁਹਾਨੂੰ ਦੱਸਾਂਗੇ ਕਿ ਆਖਿਰ ਇਸ ਗੱਲ ਦੀ ਸੱਚਾਈ ਕੀ ਹੈ? ਕੀ ਅਜਿਹਾ ਵਾਕਈ ਹੈ ਤੇ ਜੇਕਰ ਅਜਿਹਾ ਹੈ ਤਾਂ ਇਸ ਦਾ ਕੀ ਕਾਰਨ ਹੈ। ਨਾਲ ਹੀ ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ। ਹਾਲਾਂਕਿ ਡਾਕਟਰ ਦੀ ਸਲਾਹ ਵੀ ਜ਼ਰੂਰੀ ਹੈ।

ਕੀ ਹੈ ਸੱਚਾਈ?
ਇਕ ਵੈੱਬਸਾਈਟ ਦੀ ਰਿਪੋਰਟ ਦੀ ਮੰਨੀਏ ਤਾਂ ਫਿਟਨੈੱਸ ਜਰਨੀ ਯਾਨੀ ਵਰਕਆਉਟ ਕਰਨ ਦੌਰਾਨ ਵਾਲ ਝੜਨ ਦੀ ਸਮੱਸਿਆ ਆਮ ਗੱਲ ਹੈ। ਦਰਅਸਲ, ਵਾਲ ਝੜਨ ਅਤੇ ਗੰਜੇਪਣ ਲਈ ਮੁੱਖ ਤੌਰ ’ਤੇ ਡਾਇਹਾਈਡ੍ਰੋਟੇਸਟੋਸਟੇਰਾਨ (ਡੀ. ਐੱਚ. ਟੀ.) ਦਾ ਵਿਗੜਿਆ ਹੋਇਆ ਲੇਵਲ ਜ਼ਿੰਮੇਵਾਰ ਹੈ। ਇਸ ਦਾ ਲੇਵਲ ਟੈਸਟੋਸਟੇਰਾਨ ਵੱਧਣ ਨਾਲ ਹਾਈ ਹੁੰਦਾ ਹੈ। ਦੂਸਰੇ ਪਾਸੇ ਇਹ ਵੀ ਫੈਕਟ ਹੈ ਕਿ ਬਾਡੀ ਬਿਲਡਰ ਅਤੇ ਐਥਲਿਟਸ, ਟੈਸਟੋਸਟੇਰਾਨ ਬੂਸਟਰ ਜਾਂ ਸਪਲੀਮੈਂਟ ਲੈ ਕੇ ਆਪਣਾ ਟੈਸਟੋਸਟੇਰਾਨ ਹਾਈ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਜਿਹੇ ਵਿਚ ਟੈਸਟੋਸਟੇਰਾਨ ਬੂਸਟਰ ਲੈਣ ਕਾਰਣ ਵਰਕਆਊਟ ਕਰਨ ਵਾਲਿਆਂ ਦਾ ਡੀ. ਐੱਚ. ਟੀ. ਲੇਵਲ ਵਧ ਜਾਂਦਾ ਹੈ ਤੇ ਇਹੋ ਵਾਲਾਂ ਦਾ ਕਮਜ਼ੋਰ ਹੋਣਾ ਤੇ ਗੰਜੇਪਣ ਦਾ ਕਾਰਨ ਬਣ ਜਾਂਦਾ ਹੈ।

ਲੋਅ ਕਾਰਬੋਹਾਈਡ੍ਰੇਟ ਡਾਇਵ ਵੀ ਹੈ ਕਾਰਨ
ਖੋਜ ਮੁਤਾਬਕ ਵਾਲਾਂ ਦਾ ਝੜਨਾ ਲੋਅ ਕਾਰਬ ਡਾਇਟ ਦਾ ਨਤੀਜਾ ਵੀ ਹੋ ਸਕਦਾ ਹੈ। ਭਾਰ ਘੱਟ ਕਰਨ ਲਈ ਲੋਕ ਕਾਰਬੋਹਾਈਡ੍ਰੇਟ ਦਾ ਇੰਟੇਕ ਘੱਟ ਕਰ ਦਿੰਦੇ ਹਨ। ਇਸ ਸਟੱਡੀ ਵਿਚ 45 ਲੋਕਾਂ ਨੂੰ ਲੋ ਕਾਰਬ ਡਾਇਟ/ਕੀਟੋ ਡਾਇਟ ਦਿੱਤੀ ਗਈ। ਇਸ ਵਿਚੋਂ 2 ਲੋਕਾਂ ਵਿਚ ਵਾਲ ਪਤਲੇ ਹੋਣ ਅਤੇ ਵਾਲ ਝੜਨ ਦੀ ਸਮੱਸਿਆ ਦੇਖੀ ਗਈ।

ਹੋਰ ਫੈਕਟਰ ਵੀ ਹਨ ਜ਼ਿੰਮੇਵਾਰ
ਜਾਣਕਾਰਾਂ ਦੀ ਮੰਨੀਏ ਤਾਂ ਵਾਲਾਂ ਦੇ ਝੜਨ ਦੀ ਸਮੱਸਿਆ ਲਈ ਕਈ ਦੂਸਰੇ ਫੈਕਟਰ ਵੀ ਜ਼ਿੰਮੇਵਾਰ ਹੋ ਸਕਦੇ ਹਨ। ਜਿਵੇਂ ਪ੍ਰਦੂਸ਼ਣ, ਗਲਤ ਖਾਣ-ਪੀਣ, ਕੈਮੀਕਲ ਰਿਐਕਸ਼ਨ, ਇਨਫੈਕਸ਼ਨ, ਸੋਰਾਯਸਿਸ ਹੋਣ ’ਤੇ, ਜ਼ਿਆਦਾ ਤਨਾਅ ਜਾਂ ਕੋਈ ਬੀਮਾਰੀ, ਥਾਈਰਾਇਡ ਦਾ ਅੰਸਤੁਲਿਤ ਲੇਵਲ, ਐਂਟੀ ਹੇਅਰ ਫਾਲ ਸਪਲੀਮੈਂਟਸ ਲੈਣਾ, ਸ਼ੈਂਪੂ/ਕੰਡੀਸ਼ਨਰ ਦਾ ਜ਼ਿਆਦਾ ਇਸਤੇਮਾਲ ਕਰਨਾ, ਜ਼ਿਆਦਾ ਹੇਅਰ ਸਪ੍ਰੇ ਦਾ ਇਸਤੇਮਾਲ ਕਰਨਾ।

ਬਾਡੀ ਬਿਲਡਿੰਗ ਦੌਰਾਨ ਹੇਅਰ ਫਾਲ ਰੋਕਣ ਦੇ ਉਪਾਅ
ਜੇਕਰ ਕਿਸੇ ਵਿਅਕਤੀ ਦੇ ਵਾਲ ਬੂਸਟਰ ਜਾਂ ਸਟੇਰਾਇਡ ਲੈਣ ਨਾਲ ਪਤਲੇ ਹੋਣ ਲਗਦੇ ਹਨ ਜਾਂ ਝੜਨੇ ਸ਼ੁਰੂ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਇਸਦਾ ਸੇਵਨ ਤੁਰੰਤ ਬੰਦ ਕਰ ਦੇਣਾ ਚਾਹੀਦਾ ਹੈ। ਨਾਲ ਹੀ ਮਾਹਿਰ ਦੀ ਸਲਾਹ ਲੈਣੀ ਚਾਹੀਦੀ ਹੈ। ਇਸ ਤੋਂ ਇਲਾਵਾ ਕੁਝ ਉਪਾਵਾਂ ਰਾਹੀਂ ਵੀ ਤੁਸੀਂ ਵਾਲ ਪਤਲੇ ਹੋਣ ਦੀ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ।


author

Baljit Singh

Content Editor

Related News