ਰਾਜਾ ਵੜਿੰਗ SC ਕਮਿਸ਼ਨ ਅੱਗੇ ਪੇਸ਼ ਹੋਣਗੇ ਜਾਂ ਨਹੀਂ! ਬੂਟਾ ਸਿੰਘ ਵਾਲੇ ਮਾਮਲੇ 'ਤੇ ਬੁਰੇ ਫਸੇ (ਵੀਡੀਓ)
Thursday, Nov 06, 2025 - 12:18 PM (IST)
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਿਰੰਦਰ ਸਿੰਘ ਰਾਜਾ ਵੜਿੰਗ ਨਾਲ ਜੁੜੀ ਅਹਿਮ ਖ਼ਬਰ ਸਾਹਮਣੇ ਆਈ ਹੈ। ਮਰਹੂਮ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਖ਼ਿਲਾਫ਼ ਦਿੱਤੇ ਜਾਤੀਵਾਦ ਬਿਆਨ ਨੂੰ ਲੈ ਕੇ ਰਾਜਾ ਵੜਿੰਗ ਦੀ ਅੱਜ ਪੰਜਾਬ ਐੱਸ. ਸੀ. ਕਮਿਸ਼ਨ ਅੱਗੇ ਪੇਸ਼ੀ ਸੀ ਪਰ ਰਾਜਾ ਵੜਿੰਗ ਐੱਸ. ਸੀ. ਕਮਿਸ਼ਨ ਅੱਗੇ ਪੇਸ਼ ਨਹੀਂ ਹੋਣਗੇ, ਸਗੋਂ ਰਾਜਾ ਵੜਿੰਗ ਦੇ ਵਕੀਲ ਕਮਿਸ਼ਨ ਅੱਗੇ ਪੇਸ਼ ਹੋ ਕੇ ਉਨ੍ਹਾਂ ਦਾ ਪੱਖ ਰੱਖਣਗੇ। ਹੁਣ ਦੇਖਣਾ ਇਹ ਹੋਵੇਗਾ ਕਿ ਐੱਸ. ਸੀ. ਕਮਿਸ਼ਨ ਵਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਨਵੇਂ ਰਾਸ਼ਨ ਡਿਪੂ ਲੈਣ ਵਾਲਿਆਂ ਲਈ ਵੱਡੀ ਖ਼ੁਸ਼ਖ਼ਬਰੀ, ਸਰਕਾਰ ਜਲਦ ਜਾਰੀ ਕਰੇਗੀ ਹੁਕਮ
ਜਾਣੋ ਕੀ ਹੈ ਪੂਰਾ ਮਾਮਲਾ
ਦੱਸਣਯੋਗ ਹੈ ਕਿ ਰਾਜਾ ਵੜਿੰਗ ਵਲੋਂ ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਚੋਣ ਜਲਸੇ ਦੌਰਾਨ ਮਰਹੂਮ ਗ੍ਰਹਿ ਮੰਤਰੀ ਬੂਟਾ ਸਿੰਘ ਬਾਰੇ ਜਾਤੀਵਾਦ ਟਿੱਪਣੀਆਂ ਕੀਤੀਆਂ ਗਈਆਂ ਸਨ।
ਇਹ ਵੀ ਪੜ੍ਹੋ : ਪੰਜਾਬ ਦੇ IPS ਤੇ IAS ਅਫ਼ਸਰ ਵੱਡੀ ਮੁਸੀਬਤ 'ਚ! ਹੁਣ CBI ਦੀ ਰਾਡਾਰ 'ਤੇ...
ਇਸ ਤੋਂ ਬਾਅਦ ਉਨ੍ਹਾਂ ਨੂੰ ਐੱਸ. ਸੀ. ਕਮਿਸ਼ਨ ਵਲੋਂ 6 ਨਵੰਬਰ ਨੂੰ ਤਲਬ ਕੀਤਾ ਗਿਆ ਸੀ, ਹਾਲਾਂਕਿ ਰਾਜਾ ਵੜਿੰਗ ਵਲੋਂ ਇਸ ਸਾਰੇ ਮਾਮਲੇ 'ਤੇ ਮੁਆਫ਼ੀ ਮੰਗਦਿਆਂ ਆਪਣਾ ਸਪੱਸ਼ਟੀਕਰਨ ਦਿੱਤਾ ਗਿਆ ਸੀ। ਉਨ੍ਹਾਂ ਖ਼ਿਲਾਫ਼ ਕਪੂਰਥਲਾ ਪੁਲਸ ਥਾਣੇ 'ਚ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
