ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਸਰਜਰੀ ਤੋਂ ਪਹਿਲਾਂ ਦੀ Last ਵੀਡੀਓ ਆਈ ਸਾਹਮਣੇ! ਜਾਣੋ ਕੀ ਸਨ ਆਖਰੀ ਬੋਲ
Sunday, Nov 09, 2025 - 03:19 PM (IST)
ਜਲੰਧਰ (ਵੈੱਬ ਡੈਸਕ)- ਜਲੰਧਰ ਦੇ ਮਸ਼ਹੂਰ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਦੀ ਸਰਜਰੀ ਤੋਂ ਪਹਿਲਾਂ ਦੀ ਆਖਰੀ ਵੀਡੀਓ ਸਾਹਮਣੇ ਆਈ ਹੈ। 43 ਸਾਲਾ ਵਰਿੰਦਰ ਘੁੰਮਣ ਦਾ 9 ਅਕਤੂਬਰ ਨੂੰ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿੱਚ ਆਪ੍ਰੇਸ਼ਨ ਦੌਰਾਨ ਦੋ ਦਿਲ ਦੇ ਦੌਰੇ ਪੈਣ ਕਾਰਨ ਦਿਹਾਂਤ ਹੋ ਗਿਆ ਸੀ।
ਸਾਹਮਣੇ ਆਈ ਵੀਡੀਓ ਨੂੰ ਸੋਸ਼ਲ ਮੀਡੀਆ ਕੰਟੈਂਟ ਕ੍ਰਿਏਟਰ ਰੱਬੀ ਬਾਜਵਾ ਨੇ ਸਾਂਝੀ ਕੀਤੀ ਹੈ। ਘੁੰਮਣ ਸਰਜਰੀ ਤੋਂ ਪਹਿਲਾਂ ਡਾਕਟਰ ਨੂੰ ਕਹਿ ਰਹੇ ਸਨ ਕਿ ਉਨ੍ਹਾਂ ਨੂੰ ਜਲਦੀ ਠੀਕ ਕਰ ਦਿੱਤਾ ਜਾਵੇ ਕਿਉਂਕਿ ਉਨ੍ਹਾਂ ਦੀ ਬਾਡੀ 'ਆਊਟ ਆਫ਼ ਸ਼ੇਪ' ਹੋ ਗਈ ਹੈ। ਉਨ੍ਹਾਂ ਨੇ ਕਿਹਾ ਸੀ ਕਿ ਉਹ ਇਸ ਆਪ੍ਰੇਸ਼ਨ ਤੋਂ ਬਾਅਦ ਜਲਦੀ ਹੀ ਆਪਣੇ ਖੇਡ ਕਰੀਅਰ ਵਿੱਚ ਵਾਪਸੀ ਚਾਹੁੰਦੇ ਹਨ।
ਜਲੰਧਰ-ਜੰਮੂ ਨੈਸ਼ਨਲ ਹਾਈਵੇਅ 'ਤੇ ਜਾਣ ਵਾਲੇ ਸਾਵਧਾਨ! ਇੱਧਰ ਆਉਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ

ਰੱਬੀ ਬਾਜਵਾ ਨੇ ਵੀਡੀਓ ਸਾਂਝੀ ਕਰਦਿਆਂ ਲਿਖਿਆ ਕਿ ਵਰਿੰਦਰ ਘੁੰਮਣ ਨੂੰ ਕੋਈ ਬਿਮਾਰੀ ਨਹੀਂ ਸੀ। ਉਨ੍ਹਾਂ ਦੀ ਮੌਤ ਸਰਜਰੀ ਤੋਂ ਬਾਅਦ ਡਾਕਟਰਾਂ ਦੀ ਲਾਪਰਵਾਹੀ ਦਾ ਨਤੀਜਾ ਸੀ। ਉਹ 6.5 ਫੁੱਟ ਲੰਬੇ, 150 ਕਿਲੋ ਭਾਰ ਵਾਲੇ ਸ਼ੁੱਧ ਸ਼ਾਕਾਹਾਰੀ ਪਹਿਲਵਾਨ ਸਨ, ਜਿਨ੍ਹਾਂ ਨੇ ਦੇਸ਼ ਲਈ ਤਗਮੇ ਜਿੱਤੇ ਅਤੇ ਹਮੇਸ਼ਾ ਭਾਰਤੀ ਝੰਡੇ ਦਾ ਸਤਿਕਾਰ ਕੀਤਾ। ਵਰਿੰਦਰ ਘੁੰਮਣ ਦੀ ਮੌਤ ਮਗਰੋਂ ਡਾਕਟਰਾਂ ਨਾਲ ਦੋਸਤਾਂ ਦੀ ਬਹਿਸਬਾਜ਼ੀ ਹੋਈ ਸੀ। ਦੋਸਤ ਅਨਿਲ ਗਿੱਲ ਨੇ ਕਿਹਾ ਸੀ ਕਿ ਘੁੰਮਣ ਦਾ ਸਰੀਰ ਅਚਾਨਕ ਨੀਲਾ ਕਿਵੇਂ ਹੋ ਗਿਆ, ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਘੁੰਮਣ ਦੇ ਦੋਸਤ ਅਨਿਲ ਗਿੱਲ ਨੇ ਮੰਗ ਕੀਤੀ ਸੀ ਕਿ ਜਾਂਚ ਹੋਣੀ ਚਾਹੀਦੀ ਹੈ ਕਿ ਘੁੰਮਣ ਦੀ ਦੇਹ ਇੱਕਦਮ ਨੀਲੀ ਕਿਵੇਂ ਪੈ ਗਈ।
ਇਹ ਵੀ ਪੜ੍ਹੋ: '50 ਲੀਟਰ ਦੁੱਧ ਦਿੰਦੀ ਐ ਮੱਝ..!', YouTube 'ਤੇ ਵੀਡੀਓ ਵੇਖ ਕਾਰੋਬਾਰੀ ਨੇ ਕਰਵਾਈ ਮੱਝਾਂ ਦੀ ਬੁਕਿੰਗ, ਫਿਰ ਹੋਇਆ...
ਜਾਣੋ ਸਰਜਰੀ ਤੋਂ ਪਹਿਲਾਂ ਵਰਿੰਦਰ ਘੁੰਮਣ ਨੇ ਕੀ ਕਿਹਾ
ਮੈਂ ਜਾਣਦਾ ਹਾਂ ਕਿ ਇਹ ਸਰਜਰੀ ਬਹੁਤ ਆਮ ਹੈ। ਇਹ ਆਮ ਵਿਅਕਤੀ ਲਈ ਇਕ ਆਮ ਗੱਲ ਹੈ ਪਰ ਇਕ ਐਥਲੀਟ ਹੋਣ ਦੇ ਨਾਤੇ ਇਹ ਸਰਜਰੀ ਮੇਰੇ ਲਈ ਬਹੁਤ ਮਹੱਤਵਪੂਰਨ ਹੈ। ਮੈਂ ਇਸ ਸਰਜਰੀ ਤੋਂ ਬਾਅਦ ਜਿੰਨੀ ਜਲਦੀ ਹੋ ਸਕੇ ਆਪਣੀ ਖੇਡ ਵਿੱਚ ਵਾਪਸ ਆਉਣਾ ਚਾਹੁੰਦਾ ਹਾਂ। ਮੈਂ ਆਪਣੇ ਕਰੀਅਰ ਵਿੱਚ ਦੋਬਾਰਾ ਅੱਗੇ ਵਧਣਾ ਚਾਹੁੰਦਾ ਹਾਂ। ਇਸ ਦੇ ਬਾਅਦ ਘੁੰਮਣ ਪੁੱਛਦੇ ਹਨ ਕਿ ਡਾਕਟਰ ਸਾਬ੍ਹ ਅਸੀਂ ਕੀ ਕਰਨ ਵਾਲੇ ਹਾਂ?" ਡਾਕਟਰ ਕਹਿੰਦੇ ਹਨ ਕਿ ਵਰਿੰਦਰ ਘੁੰਮਣ ਦੀਆਂ ਮਾਸਪੇਸ਼ੀਆਂ ਵਿੱਚ ਖਿਚਾਅ ਹੈ। ਅਸੀਂ ਉਨ੍ਹਾਂ ਦੀ ਰੀਪੇਅਰ ਕਰਨ ਵਾਲੇ ਹਾਂ। ਅਸੀਂ ਇਕ ਟੈਲੀਸਕੋਪ ਲੈ ਕੇ ਅੰਦਰ ਜਾਵਾਂਗੇ ਅਤੇ ਜਿੰਨੇ ਵੀ ਮਸਲਸ ਤੁਹਾਡੇ ਖਿੱਚੇ ਗਏ ਹਨ, ਉਹ ਸਰਜਰੀ ਨਾਲ ਠੀਕ ਕਰ ਦੇਵਾਂਗੇ। ਤੁਹਾਡੇ ਤਿੰਨ ਮਸਲਸ ਵਿੱਚ ਖਿਚਾਅ ਨਜ਼ਰ ਆ ਰਿਹਾ ਹੈ। ਅਸੀਂ ਸਿਉਚਰ ਐਂਕਰਾਂ ਦੀ ਵਰਤੋਂ ਕਰਕੇ ਤਿੰਨੋ ਮਸਲਸ ਇਕ-ਇਕ ਕਰਕੇ ਰੀਪੇਅਰ ਕਰਾਂਗੇ। ਇਨ੍ਹਾਂ ਨੂੰ ਠੀਕ ਕਰਨ ਲਈ ਹੁਣ ਤੱਕ ਦੀ ਰਿਪੋਰਟ ਮੁਤਾਬਕ ਓਪਨ ਸਰਜਰੀ ਦੀ ਉਮੀਦ ਬੇਹੱਦ ਘੱਟ ਹੈ। ਜੇਕਰ ਦੂਰਬੀਨ ਸਰਜਰੀ ਨਾਲ ਠੀਕ ਨਹੀਂ ਹੋ ਸਕਦੇ ਹਨ ਤਾਂ ਸਾਡੇ ਕੋਲ ਹੋਰ ਵਿਕਲਪ ਵੀ ਹਨ।
ਇਹ ਵੀ ਪੜ੍ਹੋ: Punjab: ਬਿਜਲੀ ਖ਼ਪਤਕਾਰ ਦੇਣ ਧਿਆਨ! ਪਾਵਰਕਾਮ ਨੇ ਖਿੱਚੀ ਤਿਆਰੀ, ਕਰ ਰਿਹੈ ਵੱਡੀ ਕਾਰਵਾਈ
ਘੁੰਮਣ ਦੇ ਆਖਰੀ ਬੋਲ-ਮੈਂ ਸੁਰੱਖਿਅਤ ਹੱਥਾਂ ਵਿਚ ਹਾਂ
ਘੁੰਮਣ ਡਾਕਟਰ ਬਾਰੇ ਦੱਸਦੇ ਹੋਏ ਕਹਿੰਦੇ ਹਨ ਕਿ ਡਾਕਟਰ ਸਾਬ੍ਹ ਮੁੰਬਈ ਤੋਂ ਆਏ ਹਨ। ਇਨ੍ਹੀਂ ਦਿਨੀਂ ਇਹ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿਚ ਕੰਮ ਕਰ ਰਹੇ ਹਨ। ਇਨ੍ਹਾਂ ਦਾ ਨਾਂ ਤਪੇਸ਼ ਸ਼ੁਕਲਾ ਹੈ। ਮੈਂ ਹੁਣ ਸੁਰੱਖਿਅਤ ਹੱਥਾਂ ਵਿਚ ਹਾਂ। ਬਸ ਡਾਕਟਰ ਸਾਬ੍ਹ ਜਲਦੀ ਨਾਲ ਰਿਕਵਰੀ ਕਰਵਾ ਦਿਓ। ਮੈਂ 4-5 ਮਹੀਨਿਆਂ ਤੋਂ ਥੋੜ੍ਹਾ ਆਊਟ ਆਫ਼ ਸ਼ੇਪ ਹੋ ਗਿਆ ਹਾਂ। ਮੈਂ ਜਲਦੀ ਨਾਲ ਆਪਣੇ ਸਰੀਰ ਨੂੰ ਫਿਰ ਤੋਂ ਸ਼ੇਪ ਵਿਚ ਲਿਆਉਣਾ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਸੀ ਕਿ ਲੋਕ ਮੇਰੇ ਲਈ ਪ੍ਰਾਥਨਾ ਕਰਨ ਕਿ ਸਰਜਰੀ ਠੀਕ-ਠਾਕ ਹੋ ਜਾਵੇ।
ਰੱਬੀ ਬਜਾਜ ਬੋਲੇ- "ਮੈਂ ਘੁੰਮਣ ਭਾਈ ਦੀ ਫਿਲਮ 'ਹੀ ਮੈਨ' ਰਿਲੀਜ਼ ਕਰਾਂਗਾ"
ਵੀਡੀਓ ਰਿਲੀਜ਼ ਕਰਨ ਵਾਲੇ ਰੱਬੀ ਬਾਜਵਾ ਨੇ ਕਿਹਾ ਕਿ ਇਹ ਦੁੱਖ਼ ਦੀ ਗੱਲ ਹੈ ਕਿ ਉਨ੍ਹਾਂ ਦੀ ਸੱਚੀ ਸ਼ਹਾਦਤ ਨੂੰ ਦਬਾਇਆ ਜਾ ਰਿਹਾ ਹੈ। ਉਨ੍ਹਾਂ ਦੇ ਬਜ਼ੁਰਗ ਪਿਤਾ ਦਾ ਅੱਜ ਟੁੱਟ ਚੁੱਕੇ ਹਨ। ਮਿਹਰਬਾਨ, ਚੀਮਾ, ਸੁਖਰਾਜ ਅਤੇ ਬਾਕੀ ਸਾਰੇ ਭਰਾ ਮੇਰੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ। ਤੁਹਾਡਾ ਸਮਰਥਨ ਮੇਰੀ ਤਾਕਤ ਹੈ। ਮੈਂ ਜਲਦੀ ਹੀ ਵਰਿੰਦਰ ਪਾਜੀ ਦੀ ਹਿੰਦੀ ਫਿਲਮ 'ਹੀ ਮੈਨ' ਰਿਲੀਜ਼ ਕਰਾਂਗਾ ਤਾਂ ਜੋ ਦੁਨੀਆ ਉਨ੍ਹਾਂ ਦੀ ਹਿੰਮਤ ਅਤੇ ਜਨੂੰਨ ਨੂੰ ਵੇਖ ਸਕੇ।"
ਇਹ ਵੀ ਪੜ੍ਹੋ: ਗੋਲ਼ੀਆਂ ਦੀ ਆਵਾਜ਼ ਨਾਲ ਦਹਿਲਿਆ ਪੰਜਾਬ! ਸ਼ਿਵ ਸੈਨਾ ਆਗੂ 'ਤੇ ਹਮਲਾ, ਇਕ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
