28 ਸਾਲ ਪਹਿਲਾਂ ਆਜ਼ਾਦ ਹੋਇਆ ਸੀ ਇਹ ਦੇਸ਼, ਹੁਣ ਪ੍ਰਤੀ ਵਿਅਕਤੀ ਆਮਦਨ ਹੈ 6.39 ਲੱਖ ਰੁਪਏ

11/20/2019 2:56:29 PM

ਲਜੁਬਲੀਜਾਨਾ— ਦੁਨੀਆ 'ਚ ਅਜਿਹੇ ਕਈ ਦੇਸ਼ ਹਨ ਜਿਥੇ ਸਿੱਖਿਆ ਦੇ ਲਈ ਬਹੁਤ ਚੰਗੇ ਨਿਯਮ ਤੇ ਕਾਨੂੰਨ ਬਣੇ ਹੋਏ ਹਨ। ਅਜਿਹੇ ਦੇਸ਼ਾਂ 'ਚ ਪ੍ਰਤੀ ਵਿਅਕਤੀ ਆਮਦਨ ਤੁਹਾਨੂੰ ਹੈਰਾਨ ਕਰ ਦੇਵੇਗੀ। ਅਜਿਹਾ ਹੀ ਇਕ ਦੇਸ਼ ਹੈ, ਜੋ ਆਜ਼ਾਦ ਹੋਣ ਤੋਂ ਕੁਝ ਹੀ ਸਾਲਾਂ ਬਾਅਦ ਉਨ੍ਹਾਂ ਦੇਸ਼ਾਂ ਤੋਂ ਅੱਗੇ ਨਿਕਲ ਗਿਆ, ਜਿਨ੍ਹਾਂ ਨੂੰ ਉਸ ਤੋਂ ਕਿਤੇ ਪਹਿਲਾਂ ਆਜ਼ਾਦੀ ਮਿਲੀ ਸੀ। ਇਸ ਦੇਸ਼ ਦਾ ਨਾਂ ਹੈ ਸਲੋਵੇਨੀਆ।

ਸਲੋਵੇਨੀਆ ਇਕ ਗਣਰਾਜ ਹੈ, ਜੋ ਮੱਧ ਯੂਰਪ 'ਚ ਮੌਜੂਦ ਐਲਪਸ ਦੀ ਪਰਬਤ ਲੜੀ ਨਾਲ ਲੱਗਦਾ ਹੈ। ਸਲੋਵੇਨੀਆ ਕਈ ਦੇਸ਼ਾਂ ਤੇ ਸਾਗਰਾਂ ਦੇ ਨਾਲ ਆਪਣੀਆਂ ਸਰਹੱਦਾਂ ਸਾਂਝੀਆਂ ਕਰਦਾ ਹੈ। ਇਸ ਦੇ ਉੱਤਰ 'ਚ ਆਸਟ੍ਰੀਆ, ਉੱਤਰ-ਪੂਰਬ 'ਚ ਹੰਗਰੀ, ਦੱਖਣ ਤੇ ਪੂਰਬ 'ਚ ਕ੍ਰੋਏਸ਼ੀਆ, ਪੱਛਮ 'ਚ ਇਟਲੀ ਤੇ ਦੱਖਣ ਪੱਛਮ 'ਚ ਐਡ੍ਰਿਆਟਿਕ ਸਾਗਰ ਹੈ। ਸਲੋਵੇਨੀਆ ਪਹਿਲਾਂ ਯੂਗੋਸਲਾਵੀਆ ਦੇ ਅਧੀਨ ਸੀ। ਇਹ ਦੇਸ਼ 25 ਜੂਨ 1991 'ਚ ਆਜ਼ਾਦ ਹੋਇਆ ਸੀ। ਉਦੋਂ ਤੋਂ ਹੁਣ ਤੱਕ ਇਸ ਦੇਸ਼ ਨੇ ਬਹੁਤ ਤਰੱਕੀ ਕੀਤੀ ਹੈ। 20 ਹਜ਼ਾਰ ਤੋਂ ਜ਼ਿਆਦਾ ਦੇ ਵਰਗ ਕਿਲੋਮੀਟਰ 'ਚ ਫੈਲਿਆ ਇਹ ਦੇਸ਼ ਸੈਲਾਨੀਆਂ ਲਈ ਮਸ਼ਹੂਰ ਹੈ। ਦੂਰ-ਦੂਰ ਦੇ ਦੇਸ਼ਾਂ ਦੇ ਲੋਕ ਇਥੇ ਘੁੰਮਣ ਆਉਂਦੇ ਹਨ। ਇਸ ਦੇਸ਼ ਦਾ 60 ਫੀਸਦੀ ਹਿੱਸਾ ਜੰਗਲ ਨਾਲ ਘਿਰਿਆ ਹੋਇਆ ਹੈ ਤੇ ਦੇਸ਼ ਦੀ ਜਨਸੰਖਿਆ 20 ਲੱਖ ਦੇ ਨੇੜੇ ਹੈ। ਸਲੋਵੇਨੀਆ ਦੇ ਪੁਰਾਣੇ ਖੇਤਰਾਂ 'ਚ ਜੋ ਇਮਾਰਤਾਂ ਹਨ, ਉਹ ਇਟਾਲੀਅਨ ਸ਼ੈਲੀ ਦੀਆਂ ਹਨ। ਮੁੱਖ ਰੂਪ ਨਾਲ ਇਥੋਂ ਦੇ ਲੋਕ ਸਲੋਵੇਨੀਆਈ ਭਾਸ਼ਾ ਬੋਲਦੇ ਹਨ।

ਯੂਗੋਸਲਾਵੀਆ ਤੋਂ ਆਜ਼ਾਦ ਹੋਣ ਤੋਂ ਬਾਅਦ ਕੁਝ ਸਾਲਾਂ ਤੱਕ ਸਲੋਵੇਨੀਆ ਦੀ ਆਰਥਿਕ ਸਥਿਤੀ ਚੰਗੀ ਨਹੀਂ ਸੀ ਪਰ ਫਿਰ ਇਸ ਦੇਸ਼ ਨੇ ਤੇਜ਼ੀ ਨਾਲ ਤਰੱਕੀ ਕੀਤੀ। ਕੁਝ ਹੀ ਸਾਲਾਂ 'ਚ ਸਲੋਵੇਨੀਆ ਪੂਰਬੀ ਯੂਰਪ ਦੇ ਸਮਾਜਵਾਦ ਪ੍ਰਭਾਵਿਤ ਦੇਸ਼ਾਂ ਦੇ ਵਿਚਾਲੇ ਇਕ ਮਜ਼ਬੂਤ ਇਕਾਨਮੀ ਬਣ ਕੇ ਉਭਰਿਆ। ਅੱਜ ਇਸ ਦੇਸ਼ ਦੀ ਪ੍ਰਤੀ ਵਿਅਕਤੀ ਆਮਦਨ ਕਰੀਬ 6.39 ਲੱਖ ਰੁਪਏ ਹੈ। ਜਦਕਿ ਭਾਰਤ 'ਚ ਪ੍ਰਤੀ ਵਿਅਕਤੀ ਆਮਦਨ 10,594 ਰੁਪਏ (ਮਾਰਚ 2019 'ਚ ਜਾਰੀ ਅੰਕੜਿਆਂ ਮੁਤਾਬਕ) ਹੈ। ਸਲੋਵੇਨੀਆ 'ਚ ਲੋਕ ਸਿੱਖਿਆ ਨੂੰ ਲੈ ਕੇ ਬੇਹੱਦ ਸਾਵਧਾਨ ਤੇ ਜਾਗਰੂਕ ਹਨ। ਇਸ ਦੇਸ਼ 'ਚ 15 ਸਾਲ ਦੀ ਉਮਰ ਚੱਕ ਬੱਚਿਆਂ ਨੂੰ ਮੁਫਤ ਸਿੱਖਿਆ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ 15 ਸਾਲ ਤੱਕ ਬੱਚਿਆਂ ਦੀ ਪੜਾਈ ਲਾਜ਼ਮੀ ਵੀ ਕੀਤੀ ਹੋਈ ਹੈ। ਹਾਲਾਂਕਿ ਉੱਚ ਸਿੱਖਿਆ ਲੈਣ ਵਾਲਿਆਂ ਦੀ ਗਿਣਤੀ ਘੱਟ ਹੈ। ਕਰੀਬ 36 ਫੀਸਦੀ ਲੋਕ ਹੀ ਉੱਚ ਸਿੱਖਿਆ ਹਾਸਲ ਕਰਦੇ ਹਨ। ਸਲੋਵੇਨੀਆ 'ਚ ਸਿਰਫ ਦੋ ਯੂਨੀਵਰਸਿਟੀਆਂ ਹਨ।

ਸਲੋਵੇਨੀਆ 'ਚ ਰਹਿਣ ਵਾਲੇ 71 ਫੀਸਦੀ ਲੋਕ ਰੋਮਨ ਕੈਥੋਲਿਕ ਹਨ। ਇਹ ਲੋਕ ਪਹਾੜ ਚੜ੍ਹਨ ਤੇ ਲੰਬੀ ਸਮੁੰਦਰੀ ਯਾਤਰਾਵਾਂ ਕਰਨਾ ਪਸੰਦ ਕਰਦੇ ਹਨ। ਇਹ ਲੋਕ ਬਹਾਦਰੀ ਭਰੀਆਂ ਖੇਡਾਂ ਦੇ ਸ਼ੌਕੀਨ ਹੁੰਦੇ ਹਨ। ਮਾਊਂਟ ਐਵਰੇਸਟ 'ਤੇ ਚੜ੍ਹਾਈ ਕਰਨ ਵਾਲੇ ਪਹਿਲੇ ਵਿਅਕਤੀ ਸਲੋਵੇਨ ਇਸੇ ਦੇਸ਼ ਦੇ ਨਿਵਾਸੀ ਸਨ। ਇੰਨਾਂ ਹੀ ਨਹੀਂ ਸਲੋਵੇਨ ਦੁਨੀਆ ਦੇ ਸਾਰੇ ਸੱਤ ਮਹਾਦੀਪਾਂ ਦੀਆਂ ਸਭ ਤੋਂ ਉੱਚੀਆਂ ਚੋਟੀਆਂ 'ਤੇ ਚੜ੍ਹਾਈ ਕਰਨ ਵਾਲੇ ਵੀ ਪਹਿਲੇ ਵਿਅਕਤੀ ਸਨ। ਸਲੋਵੇਨੀਆ ਦਾ ਕਰੀਬ 27 ਹਜ਼ਾਰ ਕਿਲੋਮੀਟਰ ਦਾ ਖੇਤਰ ਨਦੀਆਂ, ਧਾਰਾਵਾਂ ਤੇ ਹੋਲ ਜਲ ਸਰੋਤਾਂ ਨਾਲ ਭਰਪੂਰ ਹੈ। ਇਸ ਦੇਸ਼ 'ਚ ਕਰੀਬ 260 ਝਰਨੇ ਹਨ। ਸਭ ਤੋਂ ਉੱਚੇ ਝਰਨੇ ਦਾ ਨਾਂ ਬੋਕਾ ਹੈ ਤੇ ਇਸ ਦੀ ਉੱਚਾਈ 106 ਮੀਟਰ ਹੈ।


Baljit Singh

Content Editor

Related News