ਅਧਿਐਨ 'ਚ ਦਾਅਵਾ, ਅਮਰੀਕਾ 'ਚ ਗ੍ਰੀਨ ਕਾਰਡ ਮਿਲਣ ਤੋਂ ਪਹਿਲਾਂ ਹੀ 4 ਲੱਖ ਭਾਰਤੀਆਂ ਦੀ ਹੋ ਸਕਦੀ ਹੈ ਮੌਤ

Thursday, Sep 07, 2023 - 02:38 PM (IST)

ਵਾਸ਼ਿੰਗਟਨ (ਭਾਸ਼ਾ) - ਅਮਰੀਕਾ ਵਿਚ ਭਾਰਤੀਆਂ ਲਈ ਗ੍ਰੀਨ ਕਾਰਡ ਦਾ ਇੰਤਜ਼ਾਰ ਖ਼ਤਮ ਨਹੀਂ ਹੋ ਰਿਹਾ ਹੈ। ਲਗਭਗ 11 ਲੱਖ ਭਾਰਤੀ ਰੁਜ਼ਗਾਰ ਆਧਾਰਤ ਗ੍ਰੀਨ ਕਾਰਡਾਂ ਲਈ ਕਤਾਰ ਵਿੱਚ ਹਨ ਅਤੇ ਅਮਰੀਕਾ ਵਿੱਚ ਸਥਾਈ ਨਿਵਾਸ ਲਈ ਕਾਨੂੰਨੀ ਦਸਤਾਵੇਜ਼ ਪ੍ਰਾਪਤ ਕਰਨ ਤੋਂ ਪਹਿਲਾਂ ਲਗਭਗ 4 ਲੱਖ ਲੋਕਾਂ ਦੀ ਮੌਤ ਹੋ ਸਕਦੀ ਹੈ। ਇਕ ਨਵੇਂ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ। 

ਇਹ ਵੀ ਪੜ੍ਹੋ: UK ਦੇ ਸਾਂਸਦਾਂ ਨੇ PM ਸੁਨਕ ਨੂੰ ਲਿਖਿਆ ਪੱਤਰ, G20 ਸੰਮੇਲਨ 'ਚ ਚੁੱਕੋ ਭਾਰਤ ਦੀ ਜੇਲ੍ਹ 'ਚ ਬੰਦ ਜੱਗੀ ਜੌਹਲ ਦਾ ਮੁੱਦਾ

ਗ੍ਰੀਨ ਕਾਰਡ ਨੂੰ ਅਧਿਕਾਰਤ ਤੌਰ 'ਤੇ ਸਥਾਈ ਨਿਵਾਸੀ ਕਾਰਡ ਵਜੋਂ ਮਾਨਤਾ ਪ੍ਰਾਪਤ ਹੈ। ਇਹ ਅਮਰੀਕਾ ਵਿੱਚ ਪ੍ਰਵਾਸੀਆਂ ਨੂੰ ਸਬੂਤ ਵਜੋਂ ਜਾਰੀ ਕੀਤਾ ਜਾਣ ਵਾਲਾ ਇੱਕ ਦਸਤਾਵੇਜ਼ ਹੈ ਜੋ ਦੱਸਦਾ ਹੈ ਕਿ ਧਾਰਕ ਨੂੰ ਦੇਸ਼ ਵਿੱਚ ਸਥਾਈ ਤੌਰ 'ਤੇ ਰਹਿਣ ਦਾ ਵਿਸ਼ੇਸ਼ ਅਧਿਕਾਰ ਦਿੱਤਾ ਗਿਆ ਹੈ। ਹਰ ਦੇਸ਼ ਦੇ ਲੋਕਾਂ ਨੂੰ ਜਾਰੀ ਕੀਤੇ ਗਏ ਗ੍ਰੀਨ ਕਾਰਡ ਦੀ ਗਿਣਤੀ ਦੀ ਇੱਕ ਸੀਮਾ ਹੈ। ਇੱਕ ਅਮਰੀਕੀ ਖੋਜ ਸੰਸਥਾ 'ਕੈਟੋ ਇੰਸਟੀਚਿਊਟ' ਦੇ ਡੇਵਿਡ ਜੇ. ਬਿਅਰ ਵੱਲੋਂ ਕੀਤੇ ਗਏ ਇੱਕ ਅਧਿਐਨ ਅਨੁਸਾਰ, ਰੁਜ਼ਗਾਰ ਅਧਾਰਤ ਗ੍ਰੀਨ ਕਾਰਡ ਲਈ ਲੰਬਿਤ ਅਰਜ਼ੀਆਂ ਦੀ ਗਿਣਤੀ ਇਸ ਸਾਲ 18 ਲੱਖ ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਈ ਹੈ। ਇਨ੍ਹਾਂ 18 ਲੱਖ ਵਿੱਚੋਂ ਲਗਭਗ 11 ਲੱਖ (63 ਫ਼ੀਸਦੀ) ਲੰਬਿਤ ਅਰਜ਼ੀਆਂ ਭਾਰਤ ਦੀਆਂ ਹਨ। ਲਗਭਗ 2,50,000 (14 ਫ਼ੀਸਦੀ) ਚੀਨ ਤੋਂ ਹਨ।

ਇਹ ਵੀ ਪੜ੍ਹੋ: ਆਸੀਆਨ ਸੰਮੇਲਨ 'ਚ ਹਿੱਸਾ ਲੈਣ ਲਈ PM ਮੋਦੀ ਪੁੱਜੇ ਇੰਡੋਨੇਸ਼ੀਆ, ਹੋਇਆ ਸ਼ਾਨਦਾਰ ਸਵਾਗਤ

ਅਧਿਐਨ ਮੁਤਾਬਕ ਕਿਸੇ ਵੀ ਦੇਸ਼ ਨੂੰ 7 ਫ਼ੀਸਦੀ ਤੋਂ ਵੱਧ ਗ੍ਰੀਨ ਕਾਰਡ (ਦੇਸ਼ ਦੀ ਸੀਮਾ) ਨਹੀਂ ਦਿੱਤੇ ਜਾ ਸਕਦੇ ਹਨ। ਭਾਰਤੀਆਂ ਦੀਆਂ 11 ਲੱਖ ਪੈਂਡਿੰਗ ਅਰਜ਼ੀਆਂ ਵਿੱਚੋਂ ਜ਼ਿਆਦਾਤਰ ਖ਼ਰਾਬ ਸਿਸਟਮ ਦਾ ਸ਼ਿਕਾਰ ਹਨ। ਇਸ ਵਿਚ ਕਿਹਾ ਗਿਆ ਹੈ ਕਿ ਭਾਰਤ ਦੇ ਨਵੇਂ ਬਿਨੈਕਾਰਾਂ ਨੂੰ ਉਮਰ ਭਰ ਉਡੀਕ ਕਰਨੀ ਪਵੇਗੀ ਅਤੇ ਗ੍ਰੀਨ ਕਾਰਡ ਮਿਲਣ ਤੋਂ ਪਹਿਲਾਂ ਹੀ 400,000 ਤੋਂ ਵੱਧ ਲੋਕਾਂ ਦੀ ਮੌਤ ਹੋ ਸਕਦੀ ਹੈ। ਅਧਿਐਨ ਦੇ ਅਨੁਸਾਰ, ਮਾਰਚ, 2023 ਵਿੱਚ 80,324 ਰੁਜ਼ਗਾਰ ਅਧਾਰਤ ਅਰਜ਼ੀਆਂ ਪੈਂਡਿੰਗ ਸਨ। 13 ਲੱਖ ਉਡੀਕ ਸੂਚੀ ਵਿੱਚ ਅਤੇ 289,000 ਹੋਰ ਪੱਧਰਾਂ 'ਤੇ ਲੰਬਿਤ ਸਨ।

ਇਹ ਵੀ ਪੜ੍ਹੋ: ਫਰਾਂਸ ਦੀ ਸਖ਼ਤ ਕਾਰਵਾਈ : ਅਬਾਇਆ ਪਾ ਕੇ ਆਈਆਂ ਕੁੜੀਆਂ ਨੂੰ ਸਕੂਲ ’ਚ ਨਹੀਂ ਹੋਣ ਦਿੱਤਾ ਦਾਖ਼ਲ, ਵਾਪਸ ਭੇਜੀਆਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News