ਪੰਜਾਬ 'ਚ ਵੱਡਾ ਹਾਦਸਾ, ਚਾਰ ਦਿਨ ਪਹਿਲਾਂ ਵਿਆਹ ਕੇ ਆਈ ਲਾੜੀ ਦੀ ਮੌਤ
Wednesday, Nov 26, 2025 - 02:07 PM (IST)
ਫ਼ਤਹਿਗੜ੍ਹ ਸਾਹਿਬ (ਵਿਪਨ ਬੀਜਾ) : ਫ਼ਤਹਿਗੜ੍ਹ ਸਾਹਿਬ ਵਿਖੇ ਇਕ ਰੂਹ ਕੰਬਾਊ ਹਾਦਸਾ ਵਾਪਰਿਆ ਹੈ ਜਿਸ ਵਿਚ ਨਵੇਂ ਵਿਆਹੇ ਜੋੜੇ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ ਚਾਰ ਦਿਨ ਪਹਿਲਾਂ ਵਿਆਹ ਕੇ ਆਈ ਲਾੜੀ ਦੀ ਮੌਤ ਹੋ ਗਈ ਅਤੇ ਲਾੜਾ ਗੰਭੀਰ ਜ਼ਖਮੀ ਹੋ ਗਿਆ, ਜਿਸ ਦਾ ਚੰਡੀਗੜ੍ਹ ਵਿੱਖੇ ਇਲਾਜ ਚੱਲ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਬਡਾਲੀ ਆਲਾ ਸਿੰਘ ਦੇ ਐੱਸ. ਐੱਚ. ਓ. ਹਰਕੀਰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮਾਨੁਪੁਰ ਤੋਂ ਬਲਾੜੇ ਵਾਲੇ ਰੋਡ 'ਤੇ ਹਾਦਸਾ ਵਾਪਰਿਆ ਹੈ ਜਿਸ ਵਿਚ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਸ ਕਾਰ ਵਿਚ 21 ਵਰ੍ਹਿਆਂ ਦਾ ਨਵਾਂ ਵਿਆਹਿਆ ਜੋੜਾ ਗੁਰਮੁਖ ਸਿੰਘ ਅਤੇ ਅਮਰਦੀਪ ਕੌਰ ਸਵਾਰ ਸਨ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਥਾਣੇ ਦੇ ਬਾਹਰ ਜ਼ਬਰਦਸਤ ਧਮਾਕਾ, ਪੂਰਾ ਇਲਾਕਾ ਕੰਬਿਆ
ਉਨ੍ਹਾਂ ਦੱਸਿਆ ਕਿ ਫਿਲਹਾਲ ਹਾਦਸੇ ਦਾ ਕਾਰਣਾਂ ਦਾ ਪਤਾ ਨਹੀਂ ਲੱਗ ਸਕਿਆ ਹੈ, ਜਿਸ ਦੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਹਾਦਸੇ ਵਿਚ ਲੜਕੀ ਅਮਰਦੀਪ ਕੌਰ ਦੀ ਮੌਤ ਹੋ ਗਈ ਅਤੇ ਗੁਰਮੁਖ ਸਿੰਘ ਦਾ ਇਲਾਜ ਸੈਕਟਰ 32 ਚੰਡੀਗੜ੍ਹ ਵਿੱਖੇ ਚੱਲ ਰਿਹਾ ਹੈ, ਇਨ੍ਹਾਂ ਦਾ ਵਿਆਹ ਇਸ ਐਤਵਾਰ ਨੂੰ ਹੀ ਹੋਇਆ ਸੀ
ਇਹ ਵੀ ਪੜ੍ਹੋ : ਜਲੰਧਰ 'ਚ ਜਬਰ-ਜ਼ਨਾਹ ਤੇ ਕਤਲ ਕਾਂਡ ਨਾਲ ਦਹਿਲਿਆ ਪੰਜਾਬ, ਮਾਂਪਿਆਂ ਦੀ ਉਡੀ ਨੀਂਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
