ਪੰਜਾਬ 'ਚ ਪਿਆਕੜਾਂ ਲਈ ਵੱਡੀ ਖ਼ਬਰ! ਅੰਮ੍ਰਿਤਸਰ ’ਚ ਹੋ ਚੁੱਕੀ 21 ਦੀ ਮੌਤ, ਜਲੰਧਰ ’ਚ ਵਿਗੜਣ ਲੱਗੇ ਹਾਲਾਤ

Monday, Dec 01, 2025 - 12:45 PM (IST)

ਪੰਜਾਬ 'ਚ ਪਿਆਕੜਾਂ ਲਈ ਵੱਡੀ ਖ਼ਬਰ! ਅੰਮ੍ਰਿਤਸਰ ’ਚ ਹੋ ਚੁੱਕੀ 21 ਦੀ ਮੌਤ, ਜਲੰਧਰ ’ਚ ਵਿਗੜਣ ਲੱਗੇ ਹਾਲਾਤ

ਜਲੰਧਰ (ਸ਼ੋਰੀ)-ਪੈਸੇ ਕਮਾਉਣ ਦੇ ਚੱਕਰ ਵਿਚ ਸ਼ਰਾਬ ਸਮੱਗਲਰ ਸ਼ਰਾਬ ਵਿਚ ਮਿਲਾਵਟ ਕਰਕੇ ਇਸ ਨੂੰ ਜ਼ਹਿਰੀਲੀ ਕਰ ਦਿੰਦੇ ਹਨ, ਜਿਸ ਤੋਂ ਬਾਅਦ ਜ਼ਹਿਰੀਲੀ ਸ਼ਰਾਬ ਪੀਣ ਨਾਲ ਲੋਕਾਂ ਦੀਆਂ ਮੌਤਾਂ ਹੁੰਦੀਆਂ ਹਨ, ਮਾਮਲਾ ਉੱਛਲਦਾ ਹੈ ਅਤੇ ਸਿਆਸਤਦਾਨਾਂ ਦੇ ਬਿਆਨ ਆਉਂਦੇ ਹਨ ਅਤੇ ਪੁਲਸ ਤੁਰੰਤ ਘਟਨਾ ਤੋਂ ਬਾਅਦ ਕਾਰਵਾਈ ਕਰਦੀ ਹੈ। ਅਜਿਹਾ ਹੀ ਮਾਮਲਾ ਕੁਝ ਮਹੀਨੇ ਪਹਿਲਾਂ ਅੰਮ੍ਰਿਤਸਰ ਵਿਚ ਹੋਇਆ, ਜਦੋਂ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਲਗਭਗ 21 ਲੋਕਾਂ ਨੂੰ ਸ਼ਰਾਬ ਸਮੱਗਲਰ ਦੀ ਗਲਤੀ ਕਾਰਨ ਆਪਣੀ ਜਾਨ ਤੋਂ ਹੱਥ ਧੋਣਾ ਪਿਆ।

ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਹਲਚਲ! ਸੁਖਬੀਰ ਬਾਦਲ ਨੇ ਸੀਨੀਅਰ ਆਗੂਆਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ

ਲੋੜ ਹੈ ਕਿ ਸਮਾਂ ਰਹਿੰਦੇ ਪੁਲਸ ਸ਼ਰਾਬ ਸਮੱਗਲਰਾਂ ’ਤੇ ਐਕਸ਼ਨ ਲਵੇ ਤਾਂ ਲੋਕਾਂ ਦੀਆਂ ਜਾਨਾਂ ਬਚ ਸਕਦੀਆਂ ਹਨ। ਹੁਣ ਗੱਲ ਕਰੀਏ ਬਸਤੀਆਤ ਇਲਾਕੇ ਦੀ ਤਾਂ ਇਥੇ ਵੀ ਹਾਲਾਤ ਖ਼ਰਾਬ ਹੋ ਰਹੇ ਹਨ। ਜਾਣਕਾਰੀ ਮੁਤਾਬਕ ਬਸਤੀਆਤ ਇਲਾਕੇ ਵਿਚ ਪੈਂਦੇ ਜਨਕ ਰੋਡ ਦੇ ਆਲੇ-ਦੁਆਲੇ ਇਨ੍ਹੀਂ ਦਿਨੀਂ ਇਕ ਸ਼ਰਾਬ ਸਮੱਗਲਰ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਇਸ ਬਦਨਾਮ ਸਮੱਗਲਰ ਨੂੰ ਸ਼ਾਇਦ ਹੀ ਥਾਣਾ ਨੰਬਰ 5, ਸੀ. ਆਈ. ਏ. ਸਟਾਫ਼ ਜਾਂ ਫਿਰ ਬਾਕੀ ਥਾਣਿਆਂ ਦੀ ਪੁਲਸ ਨਾ ਜਾਣਦੀ ਹੋਵੇ। ਇਸ ’ਤੇ ਸ਼ਰਾਬ ਸਮੱਗਲਿੰਗ ਅਤੇ ਕਿੰਨੇ ਹੀ ਅਪਰਾਧਿਕ ਮਾਮਲੇ ਦਰਜ ਹਨ, ਫਿਰ ਵੀ ਉਸ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ। ਸ਼ਰਾਬ ਦੀ ਠੇਕੇ ਦੀ ਓਨੀ ਸੇਲ ਨਹੀਂ ਹੁੰਦੀ, ਜਿੰਨੀੋ ਸ਼ਰਾਬ ਸਮੱਗਲਰ ਰੋਜ਼ਾਨਾ ਕਰਦਾ ਹੈ। ਸ਼ਰਾਬ ਦੇ ਠੇਕੇ ਤੋਂ ਕਾਫ਼ੀ ਸਸਤੀ ਸ਼ਰਾਬ ਦੇਣ ਦੇ ਕਾਰਨ ਬਾਕੀ ਹਲਕਿਆਂ ਤੋਂ ਵੀ ਲੋਕ ਸ਼ਰਾਬ ਲੈਣ ਆਉਂਦੇ ਹਨ।

ਇਹ ਵੀ ਪੜ੍ਹੋ: ਲਓ ਜੀ ਆ ਗਈਆਂ ਦਸੰਬਰ ਦੀਆਂ ਛੁੱਟੀਆਂ! ਪੰਜਾਬ 'ਚ ਜਾਣੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ

ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਉੱਤਰੀ ਹਲਕੇ ਦਾ ਇਕ ਵਿਅਕਤੀ ਉਕਤ ਸ਼ਰਾਬ ਸਮੱਗਲਰ ਤੋਂ ਸ਼ਰਾਬ ਦੀ ਬੋਤਲ ਖ਼ਰੀਦ ਕੇ ਲੈ ਗਿਆ, ਜਿਸ ਨੂੰ ਪੀ ਕੇ ਉਹ ਬੀਮਾਰ ਹੋਇਆ ਅਤੇ ਕੁਝ ਦਿਨ ਬਾਅਦ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਬਦਨਾਮੀ ਦੇ ਡਰੋਂ ਚੁੱਪਚਾਪ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ। ਦਰਅਸਲ ਪੈਸੇ ਕਮਾਉਣ ਦੇ ਚੱਕਰ ਵਿਚ ਇਹ ਸ਼ਰਾਬ ਸਮੱਗਲਰ ਸ਼ਰਾਬ ਦੀਆਂ ਬੋਤਲਾਂ ਖੋਲ੍ਹ ਕੇ ਨਸ਼ੀਲੇ ਕੈਪਸੂਲ ਪਾ ਕੇ ਮਿਲਾਵਟ ਕਰਦਾ ਹੈ। ਰੱਬ ਨਾ ਕਰੇ ਕਿ ਆਉਣ ਵਾਲੇ ਦਿਨਾਂ ਵਿਚ ਜੋ ਲੋਕ ਇਸ ਕੋਲੋਂ ਮਿਲਾਵਟੀ ਸ਼ਰਾਬ ਲੈ ਕੇ ਪੀਂਦੇ ਹਨ, ਕਿਤੇ ਉਨ੍ਹਾਂ ਦੀ ਵੀ ਜਾਨ ਨਾ ਚਲੀ ਜਾਵੇ। ਹੁਣ ਵੇਖਣਾ ਇਹ ਕਿ ਆਉਣ ਵਾਲੇ ਦਿਨਾਂ ਵਿਚ ਉਕਤ ਸਮੱਗਲਰ ਨੂੰ ਪੁਲਸ ਕਦੋਂ ਹੱਥਕੜੀ ਲਾ ਕੇ ਜੇਲ ਭੇਜਦੀ ਹੈ ਕਿਉਂਕਿ ਹੁਣ ਤਕ ਤਾਂ ਉਹ ਪੁਲਸ ਦੀ ਹੱਥਕੜੀ ਤੋਂ ਬਚ ਰਿਹਾ ਹੈ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਗਾਣੇ 'ਬਰੋਟਾ' 'ਤੇ ਨਵਜੋਤ ਸਿੱਧੂ ਨੇ ਬਣਾਈ ਰੀਲ, ਪੰਜਾਬੀ ਗਾਇਕ ਲਈ ਇਨਸਾਫ਼ ਵੀ ਮੰਗਿਆ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News