6 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ 4 ਲੋਕਾਂ ਖ਼ਿਲਾਫ਼ ਪਰਚਾ ਦਰਜ
Thursday, Nov 27, 2025 - 03:40 PM (IST)
ਜਲਾਲਾਬਾਦ (ਬਜਾਜ) : ਥਾਣਾ ਵੈਰੋਕੇ ਦੀ ਪੁਲਸ ਵੱਲੋਂ 6 ਲੱਖ 42 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਸਬੰਧ 'ਚ 4 ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਐੱਸ. ਆਈ. ਮਹਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਪੂਜਾ ਰਾਣੀ ਪੁੱਤਰੀ ਸ਼ਾਮ ਚੰਦ ਵਾਸੀ ਰਾਜਪੁਰਾ ਸੜੀਆ ਵੱਲੋਂ ਇਕ ਦਰਖਾਸਤ ਦਿੱਤੀ ਗਈ ਸੀ, ਇਸ ਦਰਖ਼ਾਸਤ ਦੀ ਪੜਤਾਲ ਕਰਨ ਅਤੇ ਕਾਨੂੰਨੀ ਰਾਏ ਲੈਣ ਉਪਰੰਤ ਬਲਕਾਰ ਸਿੰਘ ਉਪ ਕਪਤਾਨ ਪੁਲਿਸ (ਡੀ) ਫਾਜ਼ਿਲਕਾ ਐੱਸ. ਐੱਸ. ਪੀ. ਵੱਲੋਂ ਅਪਰੂਵਲ ਥਾਣੇ ਵਿੱਚ ਆਈ ਹੈ।
ਇਸ 'ਤੇ ਸ਼ਿਕਾਇਤਕਰਤਾ ਪੂਜਾ ਰਾਣੀ ਦੇ ਬਿਆਨਾਂ ਦੇ ਆਧਾਰ 'ਤੇ ਪਾਲੋ ਰਾਣੀ ਪਤਨੀ ਰਮੇਸ਼ ਸਿੰਘ ਵਾਸੀ ਬਸਤੀ ਮਹੰਤਾਂ ਵਾਲੀ, ਬਲਵਿੰਦਰ ਸਿੰਘ ਉਰਫ਼ ਬਿੰਦੀ ਪੁੱਤਰ ਮੰਗਲ ਸਿੰਘ, ਮਨਜੀਤ ਕੌਰ ਉਰਫ਼ ਕੇਵਲ ਪਤਨੀ ਬਲਵਿੰਦਰ ਸਿੰਘ ਅਤੇ ਅਮਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀਆਨ ਸੋਹਣਗੜ੍ਹ ਰੱਤੇਵਾਲਾ ਦੇ ਖ਼ਿਲਾਫ਼ ਥਾਣਾ ਵੈਰੋਕੇ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।
