ਪਸ਼ੂਆਂ ਦੇ ਅਧਿਕਾਰਾਂ ਲਈ ਇਸ ਅਦਾਕਾਰਾ ਨੇ ਖੁਦ ਨੂੰ ਪਿੰਜਰੇ ''ਚ ਕੀਤਾ ਕੈਦ

Friday, Oct 12, 2018 - 02:13 AM (IST)

ਵਾਸ਼ਿੰਗਟਨ — ਮਸ਼ਹੂਰ ਅਦਾਕਾਰਾ ਪਾਮੇਲਾ ਐਂਡਰਸਨ ਨੇ ਪੈਰਿਸ 'ਚ ਪਸ਼ੂ ਅਧਿਕਾਰਾਂ ਲਈ ਚਲਾਏ ਜਾ ਰਹੇ ਇਕ ਕੈਂਪੇਨ 'ਚ ਸ਼ਾਮਲ ਹੋ ਕੇ ਯੂਰਪ 'ਚ ਪਸ਼ੂਆਂ ਨੂੰ ਪਿੰਜਰਿਆਂ 'ਚ ਬੰਦ ਕਰਨ ਖਿਲਾਫ ਵਿਰੋਧ ਜਤਾਉਂਦੇ ਹੋਏ ਖੁਦ ਨੂੰ ਪਿੰਜਰੇ ਦੇ ਅੰਦਰ ਕੈਦ ਕਰਕੇ ਤਸਵੀਰਾਂ ਖਿਚਵਾਈਆਂ।
ਸਾਬਕਾ ਬੇਵਾਚ ਸਟਾਰ ਨੇ ਬੁੱਧਵਾਰ ਨੂੰ ਕੰਪੈਸ਼ਨ ਇਨ ਵਰਲਡ ਫਾਰਮਿੰਗ ਦੇ ਇਕ ਅਭਿਆਨ ਦਾ ਸਮਰਥਨ ਕੀਤਾ। ਇਸ ਅਭਿਆਨ ਦਾ ਮਕਸਦ ਇਸ ਪ੍ਰਥਾ ਨੂੰ ਖਤਮ ਕਰਨ ਦੇ ਸਮਰਥਨ 'ਚ ਯੂਰਪੀ ਸੰਘ ਦੇ 7 ਦੇਸ਼ਾਂ 'ਚ 10 ਲੱਖ ਲੋਕਾਂ ਦੇ ਹਸਤਾਖਰ ਹਾਸਲ ਕਰਨਾ ਹੈ। ਉਨ੍ਹਾਂ ਨੇ ਪੱਤਰਕਾਰਾਂ ਨੂੰ ਆਖਿਆ ਕਿ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਪਸ਼ੂ ਨੂੰ ਮਨੋਰੰਜਨ ਲਈ ਪਿੰਜਰੇ 'ਚ ਬੰਦ ਕਰਕੇ ਰੱਖਣਾ ਚਾਹੀਦਾ ਹੈ।

PunjabKesari

ਪਾਮੇਲਾ ਨੇ ਆਖਿਆ ਕਿ ਸਾਡੀ ਸਾਰੀ ਪਸੰਦ ਅਹਿਮ ਹੈ ਅਤੇ ਸਾਨੂੰ ਆਪਣੇ ਫੈਸਲਿਆਂ ਨੂੰ ਲੈ ਕੇ ਜ਼ਿਆਦਾ ਸਾਵਧਾਨ ਹੋਣਾ ਚਾਹੀਦਾ। ਐਨੀਮਲ ਵੇਲਫੇਅਰ ਆਰਗੇਨਾਈਜੇਸ਼ਨ ਨੇ ਲੰਬਾ ਰਸਤਾ ਤੈਅ ਕੀਤਾ ਹੈ ਪਰ ਸਾਨੂੰ ਹੋਰ ਅੱਗੇ ਜਾਣਾ ਹੈ। ਇਹ ਪਟੀਸ਼ਨ ਯੂਰਪੀਅਮ ਸਿਟੀਜਨਸ ਇਨੀਸ਼ਏਟਿਵ ਦਾ ਹਿੱਸਾ ਹੈ ਜਿਸ ਦਾ ਮਤਲਬ ਹੈ ਕਿ ਜੇਕਰ ਉਹ ਇਕ ਸਾਲ ਦੇ ਅੰਦਰ 10 ਲੱਖ ਹਸਤਾਖਰ ਕਰਾ ਲੈਂਦੇ ਹਨ ਤਾਂ ਯੂਰਪੀ ਕਮਿਸ਼ਨ ਇਸ ਮੁੱਦੇ 'ਤੇ ਵਿਚਾਰ ਕਰੇਗਾ।


Related News