ਸ਼ਖਸ ਨੇ ਜਦੋਂ ਸਮੁੰਦਰ ''ਚ 30 ਫੁੱਟ ਹੇਠਾਂ ਕੀਤੀ ਫਰਾਰੀ ਦੀ ਸਵਾਰੀ

01/07/2019 12:54:03 PM

ਵਾਸ਼ਿੰਗਟਨ (ਬਿਊਰੋ)— ਅਕਸਰ ਲੋਕ ਲੰਬੀ ਡ੍ਰਾਈਵ 'ਤੇ ਜਾਣਾ ਪਸੰਦ ਕਰਦੇ ਹਨ। ਅੱਜ ਅਸੀਂ ਤੁਹਾਨੂੰ ਜਿਸ ਸ਼ਖਸ ਬਾਰੇ ਦੱਸ ਰਹੇ ਹਾਂ ਉਸ ਨੇ ਸਮੁੰਦਰ ਵਿਚ ਕਾਰ ਸਮੇਤ ਡ੍ਰਾਈਵ ਕਰਨ ਦੀ ਕੋਸ਼ਿਸ਼ ਕੀਤੀ ਸੀ। ਦਸੰਬਰ ਦੇ ਅਖੀਰ ਵਿਚ 48 ਸਾਲਾ James Mucciaccio ਜੂਨੀਅਰ ਨੇ ਜਾਣ ਬੁੱਝ ਕੇ ਆਪਣੀ ਫਰਾਰੀ 360 ਸਮੇਤ ਫਲੋਰੀਡਾ ਦੇ ਪਾਮ ਬੀਚ 'ਤੇ ਤੇਜ਼ ਗਤੀ ਨਾਲ ਸਮੁੰਦਰ ਵਿਚ ਛਾਲ ਮਾਰ ਦਿੱਤੀ। ਇਸ ਸਟੰਟ ਵਿਚ ਉਸ ਦੀ ਕਾਰ ਅਟਲਾਂਟਿਕ ਮਹਾਸਾਗਰ ਵਿਚ ਡੁੱਬਣ ਤੋਂ ਪਹਿਲਾਂ ਤੇਜ਼ ਗਤੀ ਨਾਲ ਅੱਗੇ ਰੁੜ੍ਹਦੀ ਰਹੀ। ਇਸ ਘਟਨਾ ਦੇ ਬਾਅਦ ਜੇਮਸ ਹੈਰਾਨੀਜਨਕ ਤਰੀਕੇ ਨਾਲ ਬਿਨਾਂ ਜ਼ਖਮੀ ਹੋਏ ਬਚ ਨਿਕਲੇ।

PunjabKesari

ਇਸ ਹਾਦਸੇ ਦੇ ਕਰੀਬ ਇਕ ਹਫਤੇ ਬਾਅਦ ਕਾਰ ਦੀਆਂ ਨਵੀਆਂ ਤਸਵੀਰਾਂ ਅਤੇ ਵੇਰਵੇ ਸਾਹਮਣੇ ਆਏ ਹਨ। ਜਿਸ ਵਿਚ ਦੱਸਿਆ ਗਿਆ ਹੈ ਕਿ ਮੌਜੂਦਾ ਸਥਿਤੀ ਕਿੰਨੀ ਗੰਭੀਰ ਹੈ। ਸਥਾਨਕ ਐੱਨ.ਬੀ.ਸੀ. ਸਟੇਸ਼ਨ WPTV 5  ਨੇ ਹਾਲ ਹੀ ਵਿਚ ਪਾਮ ਬੀਚ ਪੁਲਸ ਅਤੇ ਫਾਇਰ ਵਿਭਾਗ ਦੀਆਂ ਵੱਖ-ਵੱਖ ਰਿਪੋਰਟਾਂ ਦੇ ਹਵਾਲੇ ਨਾਲ ਇਸ ਹਾਦਸੇ ਦੀ ਖਬਰ ਦਿੱਤੀ ਸੀ। ਦੱਸਿਆ ਗਿਆ ਹੈ ਕਿ 26 ਦਸੰਬਰ ਸਵੇਰੇ 7 ਵਜੇ ਦੇ ਕਰੀਬ ਇਹ ਹਾਦਸਾ ਹੋਇਆ ਸੀ। 

ਜੇਮਸ ਦੀ ਕਾਰ ਤੇਜ਼ੀ ਨਾਲ ਆਉਂਦੇ ਹੋਏ ਹਵਾ ਵਿਚ ਉਛਲੀ ਅਤੇ ਬਾਅਦ ਵਿਚ ਪਾਣੀ ਵਿਚ ਚਲੀ ਗਈ। ਕਾਰ ਕਰੀਬ 50 ਫੁੱਟ ਤੱਕ ਤੈਰਦੀ ਹੋਈ ਪਾਣੀ ਵਿਚ ਅੱਗੇ ਵਧਦੀ ਰਹੀ ਅਤੇ ਆਖਿਰ ਵਿਚ ਜਾ ਕੇ 30 ਫੁੱਟ ਹੇਠਾਂ ਡੁੱਬ ਗਈ। ਭਾਵੇਂਕਿ ਕਾਰ ਦੇ ਸਮੁੰਦਰ ਦੇ ਤਲ ਵਿਚ ਪਹੁੰਚਣ ਤੋਂ ਪਹਿਲਾਂ ਜੇਮਸ ਕਾਰ ਵਿਚੋਂ ਨਿਕਲਣ ਵਿਚ ਸਫਲ ਰਿਹਾ।

PunjabKesari

ਕਾਰ ਨੂੰ ਵਾਪਸ ਪਾਣੀ ਦੀ ਸਤਹਿ 'ਤੇ ਲਿਆਉਣ ਲਈ ਏਅਰ ਬੈਗਸ ਦੀ ਵਰਤੋਂ ਕੀਤੀ ਗਈ। ਕਾਰ ਨੂੰ ਹਾਦਸੇ ਦੇ ਅਗਲੇ 24 ਘੰਟੇ ਦੇ ਅੰਦਰ ਹੀ ਬਾਹਰ ਕੱਢ ਲਿਆ ਗਿਆ। ਕ੍ਰੈਸ਼ ਰਿਪੋਰਟ ਮੁਤਾਬਕ ਹਾਦਸੇ ਦੇ ਪਿੱਛੇ ਦਾ ਕਾਰਨ ਡਰੱਗਜ਼ ਜਾਂ ਸ਼ਰਾਬ ਦੀ ਵਰਤੋਂ ਨਹੀਂ ਸੀ। ਕੋਡ3 ਡਾਈਵਰਸ (ਗੋਤਾਖੋਰ) ਨੇ ਸ਼ੁੱਕਰਵਾਰ ਨੂੰ ਇਸ ਹਾਦਸੇ ਦੀਆਂ ਤਸਵੀਰਾਂ ਅਤੇ ਵੀਡੀਓ ਫੇਸਬੁੱਕ ਪੇਜ 'ਤੇ ਪੋਸਟ ਕੀਤੀ। ਜਾਣਕਾਰੀ ਮੁਤਾਬਕ ਇਸ ਇਲਾਕੇ ਵਿਚ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਜਦੋਂ ਕਾਰ ਸਮੁੰਦਰ ਵਿਚ ਡਿੱਗੀ ਹੋਵੇ। ਇਸ ਤੋਂ ਪਹਿਲਾਂ ਫਰਾਰੀ 458 ਸਪਾਈਡਰ ਵੀ ਪਾਣੀ ਵਿਚ ਡੁੱਬ ਗਈ ਸੀ।


Vandana

Content Editor

Related News