ਇੰਸਟਾਗ੍ਰਾਮ ''ਤੇ Reel ਬਣਾਉਣ ਲਈ 150 ਫੁੱਟ ਹੇਠਾਂ ਝੀਲ ''ਚ ਮਾਰੀ ਛਾਲ, ਹੋਈ ਮੌਤ
Monday, May 27, 2024 - 11:46 AM (IST)
ਉਦੇਪੁਰ- ਇੰਸਟਾਗ੍ਰਾਮ 'ਤੇ ਰੀਲਜ਼ ਬਣਾਉਣ ਦੇ ਚੱਕਰ 'ਚ ਇਕ ਨੌਜਵਾਨ ਨੂੰ ਇਕ ਜਾਨ ਗੁਆਉਣੀ ਪਈ। ਰਾਜਸਥਾਨ ਦੇ ਉਦੇਪੁਰ 'ਚ ਇਕ ਪੱਥਰ ਦੀ ਖਾਨ 'ਚ 150 ਫੁੱਟ ਹੇਠਾਂ ਝੀਲ 'ਚ ਛਾਲ ਮਾਰਨ ਤੋਂ ਬਾਅਦ ਇਕ ਨੌਜਵਾਨ ਡੁੱਬ ਗਿਆ। ਮ੍ਰਿਤਕ ਦੀ ਪਛਾਣ ਉਦੇਪੁਰ ਵਾਸੀ ਦਿਨੇਸ਼ ਮੀਨਾ ਵਜੋਂ ਹੋਈ ਹੈ। ਉਹ ਆਪਣੇ ਚਾਰ ਦੋਸਤਾਂ ਨਾਲ ਇੰਸਟਾਗ੍ਰਾਮ ਰੀਲਜ਼ ਸ਼ੂਟ ਕਰਨ ਲਈ ਖਾਨ 'ਤੇ ਆਇਆ ਸੀ। ਰਿਪੋਰਟਸ ਅਨੁਸਾਰ ਸਭ ਤੋਂ ਪਹਿਲਾਂ ਦਿਨੇਸ਼ ਦਾ ਇਕ ਦੋਸਤ ਚੱਟਾਨ ਤੋਂ ਫਿਸਲ ਕੇ ਪਾਣੀ 'ਚ ਡਿੱਗ ਗਿਆ ਸੀ ਪਰ ਉਹ ਕਿਸੇ ਤਰ੍ਹਾਂ ਸੁਰੱਖਿਅਤ ਬਾਹਰ ਨਿਕਲਣ 'ਚ ਕਾਮਯਾਬ ਰਿਹਾ।
ਹਾਲਾਂਕਿ ਇਸ ਤੋਂ ਬਾਅਦ ਦਿਨੇਸ਼ ਨੇ ਕਰੀਬ 150 ਫੁੱਟ ਦੀ ਉੱਚਾਈ ਤੋਂ ਪਾਣੀ 'ਚ ਛਾਲ ਮਾਰ ਦਿੱਤੀ। ਜਦੋਂ ਉਹ ਕਾਫ਼ੀ ਦੇਰ ਤੱਕ ਪਾਣੀ 'ਚੋਂ ਬਾਹਰ ਨਹੀਂ ਆਇਆ ਤਾਂ ਉਸ ਦੇ ਦੋਸਤਾਂ ਨੂੰ ਚਿੰਤਾ ਹੋਈ ਅਤੇ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਨਾਗਰਿਕ ਸੁਰੱਖਿਆ ਵਿਭਾਗ ਦੇ ਗੋਤਾਖੋਰ ਨਰੇਸ਼ ਚੌਧਰੀ ਨੇ ਕਿਹਾ,''ਦਿਨੇਸ਼ ਮੀਨਾ ਨੇ ਕਰੀਬ 150 ਫੁੱਟ ਡੂੰਘੇ ਪਾਣੀ 'ਚ ਛਾਲ ਮਾਰ ਦਿੱਤੀ ਅਤੇ ਡੁੱਬ ਗਿਆ। ਸੂਚਨਾ ਮਿਲਦੇ ਸਥਾਨਕ ਪੁਲਸ ਅਤੇ ਗੋਤਾਖੋਰ ਮੌਕੇ 'ਤੇ ਪਹੁੰਚੇ ਅਤੇ ਤਿੰਨ ਘੰਟੇ ਤਲਾਸ਼ੀ ਮੁਹਿੰਮ ਤੋਂ ਬਾਅਦ ਉਸ ਦੀ ਲਾਸ਼ ਬਰਾਮਦ ਕੀਤੀ।'' ਉਨ੍ਹਾਂ ਕਿਹਾ,''ਪੁਲਸ ਨੇ ਲਾਸ਼ ਐੱਮ.ਬੀ. ਹਸਪਤਾਲ ਦੇ ਮੁਰਦਾਘਰ ਰੱਖਵਾ ਦਿੱਤੀ ਹੈ ਅਤੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਦੇ ਹਾਦਸੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e