ਸਵਿਟਜ਼ਰਲੈਂਡ 'ਚ ਮਿਲਿਆ ਭਾਰਤੀ ਕੋਵਿਡ-19 ਵੈਰੀਐਂਟ ਦਾ ਪਹਿਲਾਂ ਮਾਮਲਾ, ਵਧਾਈ ਗਈ ਸਖਤੀ
Saturday, Apr 24, 2021 - 08:43 PM (IST)
ਬਰਨ-ਭਾਰਤ 'ਚ ਕੋਰੋਨਾ ਵਾਇਰਸ ਦਾ ਕਹਿਰ ਕਾਫੀ ਵਧ ਰਿਹਾ ਹੈ। ਇਹ ਰਿਕਾਰਡ ਗਿਣਤੀ 'ਚ ਸਾਹਮਣੇ ਆ ਰਹੇ ਮਾਮਲਿਆਂ ਦੇ ਪਿੱਛੇ ਦਾ ਕਾਰਣ ਨਵਾਂ ਕੋਵਿਡ ਵੈਰੀਐਂਟ ਹੈ। ਹੁਣ ਭਾਰਤੀ ਕੋਵਿਡ ਵੈਰੀਐਂਟ ਦਾ ਪਹਿਲਾਂ ਮਾਮਲਾ ਸਵਿਟਜ਼ਰਲੈਂਡ 'ਚ ਵੀ ਸਾਹਮਣੇ ਆਇਆ ਹੈ ਅਤੇ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਖਤੀ ਹੋਰ ਵਧਾ ਦਿੱਤੀ ਗਈ ਹੈ। ਇਸ ਗੱਲ ਦੀ ਜਾਣਕਾਰੀ ਸਵਿਟਰਜ਼ਲੈਂਡ ਦੇ ਜਨਤਕ ਸਿਹਤ ਅਥਾਰਿਟੀ ਨੇ ਸ਼ਨੀਵਾਰ ਨੂੰ ਦਿੱਤੀ ਹੈ। ਅਥਾਰਿਟੀ ਦੇ ਸੰਘੀ ਦਫਤਰ ਨੇ ਟਵੀਟ ਕਰਦੇ ਹੋਏ ਕਿਹਾ ਕਿ ਭਾਰਤੀ ਕੋਵਿਡ-10 ਵੈਰੀਐਂਟ ਦਾ ਪਹਿਲਾਂ ਮਾਮਲਾ ਸਵਿਟਰਜ਼ਲੈਂਡ 'ਚ ਮਿਲਿਆ ਹੈ।
ਇਹ ਵੀ ਪੜ੍ਹੋ-ਅਰਜਨਟੀਨਾ ਦੇ ਟ੍ਰਾਂਸਪੋਰਟ ਮੰਤਰੀ ਦੀ ਸੜਕ ਹਾਦਸੇ 'ਚ ਮੌਤ
ਅਧਿਕਾਰੀਆਂ ਨੇ ਦੱਸਿਆ ਕਿ ਵਾਇਰਸ ਹਵਾਈ ਅੱਡੇ ਤੋਂ ਆਏ ਇਕ ਯਾਤਰੀ 'ਚ ਪਾਇਆ ਗਿਆ ਹੈ। ਹਾਲਾਂਕਿ ਇਸ ਸੰਬੰਧ 'ਚ ਵਧੇਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਬੈਲਜ਼ੀਅਮ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਪੈਰਿਸ ਤੋਂ ਆਏ 20 ਨਰਸਿੰਗ ਵਿਦਿਆਰਥੀ ਵੈਰੀਐਂਟ ਨਾਲ ਇਨਫੈਕਟਿਡ ਪਾਏ ਗਏ ਹਨ। ਭਾਰਤ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਸਿਹਤ ਪ੍ਰਣਾਲੀ ਨੂੰ ਕਾਫੀ ਪ੍ਰੇਸ਼ਾਨੀ 'ਚ ਪਾ ਦਿੱਤਾ ਹੈ। ਇਥੇ ਵਾਇਰਸ ਦਾ ਇਕ ਨਵਾਂ 'ਡਬਲ ਮਿਉਟੈਂਟ' ਵੈਰੀਐਂਟ ਮਿਲਿਆ ਹੈ, ਜਿਸ ਦਾ ਨਾਂ B1617 ਹੈ। ਤੇਜ਼ੀ ਤੋਂ ਸਾਹਮਣੇ ਆਉਂਦੇ ਮਾਮਲਿਆਂ ਦੇ ਪਿੱਛੇ ਦੇ ਕਾਰਣ ਵੀ ਨਵੇਂ ਵੈਰੀਐਂਟ ਨੂੰ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ-ਜਾਨਸਨ ਐਂਡ ਜਾਨਸਨ ਟੀਕੇ ਨੂੰ ਫਿਰ ਤੋਂ ਲਾਉਣ ਦੀ ਸਿਫਾਰਿਸ਼ : ਅਮਰੀਕੀ ਪੈਨਲ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।