ਪਿਓ ਧੀ ਦੀਆਂ ਅਜਿਹੀਆਂ ਤਸਵੀਰਾਂ ''ਤੇ ਲੋਕਾਂ ਨੇ ਜਤਾਇਆ ਇਤਰਾਜ਼, ਜਾਣੋ ਕਿਉਂ

08/25/2017 2:46:49 PM

ਤਾਈਵਾਨ— ਤਾਈਵਾਨ ਦੇ ਟੀ. ਵੀ. ਸਟਾਰ ਜੋਸੇਫ ਲੀ ਆਪਣੀ 15 ਸਾਲ ਦੀ ਧੀ ਦਾ ਜਨਮਦਿਨ ਮਨਾਉਣ ਲਈ ਮਕਾਓ ਆਏ ਸਨ। ਉਨ੍ਹਾਂ ਇਕ ਹੋਟਲ ਵਿਚ ਜਸ਼ਨ ਦੌਰਾਨ ਆਪਣੀ ਧੀ ਦੇ ਬੁੱਲ੍ਹਾਂ 'ਤੇ ਕਿੱਸ ਕੀਤੀ। ਦੋਵੇਂ ਪਿਓ-ਧੀ ਬਹੁਤ ਖੁਸ਼ ਨਜ਼ਰ ਆ ਰਹੇ ਸਨ। ਲੀ ਨੇ ਸੈਲੀਬ੍ਰੇਸ਼ਨ ਦੀਆਂ ਇਨ੍ਹਾਂ ਤਸਵੀਰਾਂ ਨੂੰ ਚੀਨੀ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤਾ।
ਉਨ੍ਹਾਂ ਵੱਲੋਂ ਸੋਸ਼ਲ ਮੀਡੀਆ 'ਤੇ ਇਹ ਤਸਵੀਰਾਂ ਪਾਉਂਦੇ ਹੀ ਨਕਾਰਾਤਮਕ ਟਿੱਪਣੀਆਂ ਆਉਣ ਲੱਗੀਆ। ਉਨ੍ਹਾਂ ਦੇ ਆਪਣੇ ਹੀ ਦੇਸ਼ ਦੇ ਲੋਕ ਇਨ੍ਹਾਂ ਤਸਵੀਰਾਂ ਜ਼ਰੀਏ ਉਨ੍ਹਾਂ ਨੂੰ ਨਿਰਲਜ ਅਤੇ ਚਰਿੱਤਹੀਣ ਕਹਿਣ ਲੱਗੇ ਅਤੇ ਨਾਲ ਹੀ ਪਰਿਵਾਰ ਅਤੇ ਸੱਭਿਆਚਾਰ ਲਈ ਖਤਰਾ ਦੱਸਣ ਲੱਗੇ। ਇਕ ਯੂਜ਼ਰ ਨੇ ਤਾਂ ਇਹ ਤੱਕ ਲਿੱਖ ਦਿੱਤਾ ਕਿ ਮੁੰਡਾ ਅਤੇ ਕੁੜੀ ਨਾਲ ਪਿਆਰ ਜਤਾਉਣ ਦਾ ਵੱਖ-ਵੱਖ ਅੰਦਾਜ਼ ਹੁੰਦਾ ਹੈ, ਕੀ ਤੁਹਾਨੂੰ ਇੰਨਾਂ ਵੀ ਨਹੀਂ ਪਤਾ। ਹਾਲਾਂਕਿ ਕੁਝ ਲੋਕਾਂ ਨੇ ਲੀ ਦਾ ਬਚਾਅ ਵੀ ਕੀਤਾ ਪਰ ਜ਼ਿਆਦਾਤਰ ਟਿੱਪਣੀਆਂ ਨਕਾਰਾਤਮਕ ਸਨ। ਇਥੋਂ ਤੱਕ ਕਿ ਉਨ੍ਹਾਂ ਨੂੰ ਫੋਨ ਤੱਕ ਆਉਣ ਲੱਗੇ। 
ਇਨ੍ਹਾਂ ਤੋਂ ਪਰੇਸ਼ਾਨ ਹੋ ਕੇ ਲੀ ਨੇ ਪਹਿਲਾਂ ਆਪਣਾ ਅਕਾਊਂਟ ਬੰਦ ਕੀਤਾ ਅਤੇ ਉਸ ਤੋਂ ਬਾਅਦ ਮੀਡੀਆ ਨੂੰ ਪੱਤਰ ਲਿਖਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਨਜ਼ਰ ਵਿਚ ਧੀ ਨੂੰ ਕਿੱਸ ਕਰਨਾ ਬਹੁਤ ਸਾਧਾਰਨ ਗੱਲ ਹੈ ਅਤੇ ਉਹ ਇਹ ਸਭ ਉਦੋਂ ਤੋਂ ਕਰ ਰਿਹਾ ਹਾਂ ਜਦੋਂ ਉਨ੍ਹਾਂ ਧੀ ਛੋਟੀ ਸੀ। ਮੈਂ ਜਾਣਦਾ ਹਾਂ ਕਿ ਜੋ ਲੋਕ ਸਮਝਦਾਰ ਹਨ, ਉਹ ਹੀ ਇਸ ਨੂੰ ਸਮਝ ਪਾਉਣਗੇ। ਬਾਕੀਆਂ ਲਈ ਮੈਂ ਜ਼ਿੰਮੇਦਾਰ ਨਹੀਂ, ਮੈਂ ਇਸ ਗੱਲ ਨੂੰ ਵਿਵਾਦ ਨਹੀਂ ਬਣਾਉਣਾ ਚਾਹੁੰਦਾ। ਦੂਜੇ ਪਾਸੇ ਲੀ ਦੀ ਧੀ ਚੇਰੀ ਨੇ ਵੀ ਸੋਸ਼ਲ ਮੀਡੀਆ ਵਿਵਾਦ 'ਤੇ ਨਰਾਜ਼ਗੀ ਜਤਾਈ ਹੈ। ਉਸ ਨੇ ਕਿਹਾ ਕਿ ਇਹ ਕਿੱਸ ਕੁਝ ਹੋਰ ਨਹੀਂ ਸਗੋਂ ਉਸ ਦੇ ਪਾਪਾ ਦਾ ਪਿਆਰ ਹੈ। ਉਸ ਨੂੰ ਨਹੀਂ ਪਤਾ ਸੀ ਕਿ ਲੋਕ ਇਸ ਵਿਚ ਵੀ ਗੰਦਗੀ ਲੱਭ ਲੈਣਗੇ।


Related News