ਪੰਜਾਬ ''ਚ ਸ਼ਰਮਨਾਕ ਘਟਨਾ, ਪਹਿਲਾਂ ਪਿਓ ਨੇ ਲੁੱਟੀ ਧੀ ਦੀ ਪੱਤ, ਫਿਰ ਮਾਸੜ ਤੇ ਭਰਾ ਨੇ ਵੀ ਟੱਪੀਆਂ ਹੱਦਾਂ

Wednesday, May 08, 2024 - 06:56 PM (IST)

ਪੰਜਾਬ ''ਚ ਸ਼ਰਮਨਾਕ ਘਟਨਾ, ਪਹਿਲਾਂ ਪਿਓ ਨੇ ਲੁੱਟੀ ਧੀ ਦੀ ਪੱਤ, ਫਿਰ ਮਾਸੜ ਤੇ ਭਰਾ ਨੇ ਵੀ ਟੱਪੀਆਂ ਹੱਦਾਂ

ਗੁਰੂਹਰਸਹਾਏ (ਸੁਨੀਲ ਵਿੱਕੀ) : 15 ਸਾਲ ਦੀ ਨਾਬਾਲਗ ਲੜਕੀ ਵੱਲੋਂ ਆਪਣੇ ਪਿਤਾ, ਭਰਾ ਅਤੇ ਮਾਸੜ ਖ਼ਿਲਾਫ ਜਬਰ-ਜ਼ਿਨਾਹ ਅਤੇ ਗਲਤ ਹਰਕਤਾਂ ਕਰਨ ਦੇ ਦੋਸ਼ ਲਗਾ ਕੇ ਹੈਲਪਲਾਈਨ ਨੰਬਰ 1098 ’ਤੇ ਕੀਤੀ ਸ਼ਿਕਾਇਤ ਦੇ ਅਧਾਰ ’ਤੇ ਥਾਣਾ ਗੁਰੂਹਰਸਹਾਏ ਦੀ ਪੁਲਸ ਨੇ ਆਈਪੀਸੀ ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਇਸਦੀ ਜਾਣਕਾਰੀ ਦਿੰਦੇ ਸਹਾਇਕ ਥਾਣੇਦਾਰ ਗੁਰਕੰਵਲਜੀਤ ਕੌਰ ਨੇ ਦੱਸਿਆ ਕਿ 15 ਸਾਲਾ ਪੀੜਤ ਲੜਕੀ ਨੇ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਕਿ ਕਰੀਬ 5 ਸਾਲ ਪਹਿਲਾਂ ਉਸਦੇ ਪਿਤਾ ਬਲਵਿੰਦਰ ਸਿੰਘ ਨੇ ਉਸ ਨਾਲ ਘਰ ਵਿਚ ਵਾਰ-ਵਾਰ ਸਰੀਰਕ ਸੰਬਧ ਬਣਾਏ। ਇਸ ਦੌਰਾਨ ਇਕ ਵਾਰ ਉਸਦੀ ਮਾਤਾ ਨੇ ਗਲਤ ਕੰਮ ਕਰਦੇ ਦੇਖ ਲਿਆ। ਇਸ ਤੋਂ ਬਾਅਦ ਉਸਦੀ ਮਾਤਾ ਉਸਨੂੰ ਉਸਦੀ ਮਾਸੀ ਕੋਲ ਛੱਡ ਆਈ ਪਰ ਉਥੇ ਉਸਦੇ ਮਾਸੜ ਨੀਟਾ ਨੇ ਵੀ ਉਸ ਨਾਲ ਗਲਤ ਹਰਕਤਾਂ ਕੀਤੀਆਂ।

ਇਹ ਵੀ ਪੜ੍ਹੋ : ਬਾਊਂਸਰ ਮੀਤ ਦੇ ਕਤਲ ਕਾਂਡ 'ਚ ਨਵਾਂ ਮੋੜ, ਦਵਿੰਦਰ ਬੰਬੀਹਾ ਗੈਂਗ ਨੇ ਪਾਈ ਪੋਸਟ

ਪੀੜਤ ਲੜਕੀ ਨੇ ਦੋਸ਼ ਲਗਾਇਆ ਕਿ ਬੀਤੀ 6 ਤਾਰੀਖ ਨੂੰ ਉਸਦੇ ਭਰਾ ਸੁੱਖਾ ਨੇ ਵੀ ਉਸ ਨਾਲ ਗਲਤ ਹਰਕਤ ਕੀਤੀ ਅਤੇ ਉਸਨੇ ਸਕੂਲ ਜਾ ਕੇ ਆਪਣੀ ਮੈਡਮ ਦੇ ਫੋਨ ਤੋਂ ਹੈਲਪਲਾਈਨ ਨੰਬਰ 1098 'ਤੇ ਫੋਨ ਕਰਕੇ ਸਾਰੀ ਗੱਲ ਦੱਸੀ। ਪੀੜਤ ਲੜਕੀ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਮੁਲਜ਼ਮ ਪਿਤਾ ਅਤੇ ਭਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਲੜਕੀ ਦੇ ਮਾਸੜ ਦੀ ਗ੍ਰਿਫਤਾਰੀ ਲਈ ਕਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਅਹਿਮ ਖਬਰ, ਲਗਾਤਾਰ ਤਿੰਨ ਛੁੱਟੀਆਂ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News