ਗੁਰੂਘਰ ਤੋਂ ਮੱਥਾ ਟੇਕ ਕੇ ਆ ਰਹੇ ਪਰਿਵਾਰ ਨੂੰ ਟਰਾਲੇ ਨੇ ਕੁਚਲਿਆ, ਪਿਓ-ਧੀ ਦੀ ਹੋਈ ਮੌਤ, ਮਾਂ ਦੀ ਵੀ ਹਾਲਤ ਨਾਜ਼ੁਕ

Monday, May 13, 2024 - 03:26 AM (IST)

ਡੇਰਾਬਸੀ (ਗੁਰਜੀਤ, ਅਨਿਲ, ਵਿਕਰਮਜੀਤ) : ਡੇਰਾਬੱਸੀ ਇਲਾਕੇ ਤੋਂ ਇਕ ਦੁਖ਼ਾਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਰੇਲਵੇ ਓਵਰਬ੍ਰਿਜ ਤੇ ਫਲਾਈਓਵਰ ਦਰਮਿਆਨ ਪੁਲਸ ਬੀਟ ਬਾਕਸ ਨੇੜੇ ਇਕ ਟਰਾਲੇ ਨੇ ਇਕ ਮੋਟਰਸਾਈਕਲ ਨੂੰ ਕੁਚਲ ਦਿੱਤਾ। ਹਾਦਸੇ ’ਚ ਮੋਟਰਸਾਈਕਲ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਉਸ ਦੀ ਧੀ ਨੇ ਪੀ.ਜੀ.ਆਈ. ’ਚ ਇਲਾਜ ਦੌਰਾਨ ਦਮ ਤੋੜ ਦਿੱਤਾ। 

ਟੱਕਰ ਤੋਂ ਬਾਅਦ ਮੋਟਰਸਾਈਕਲ ਪਿੱਛੇ ਬੈਠੀ ਪਤਨੀ ਤੇ ਧੀ ਨੂੰ ਟਰਾਲਾ 25-30 ਫੁੱਟ ਤੱਕ ਘੜੀਸਦਾ ਲੈ ਗਿਆ। ਉਨ੍ਹਾਂ ਨੂੰ ਡੇਰਾਬਸੀ ਸਿਵਲ ਹਸਪਤਾਲ ਤੋਂ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਮ੍ਰਿਤਕ ਮੋਟਰਸਾਈਕਲ ਚਾਲਕ ਦੀ ਪਛਾਣ ਵਿਜੈ ਕੁਮਾਰ ਤੇ ਧੀ ਵਿਸ਼ਾਲੀ ਵਾਸੀ ਗੁਰੂ ਨਾਨਕ ਕਲੋਨੀ ਲਾਲੜੂ ਵਜੋਂ ਹੋਈ ਹੈ।

ਇਹ ਵੀ ਪੜ੍ਹੋ- ਪੰਜਾਬ ਦੀ ਸਿਆਸਤ 'ਚ ਇਕ ਹੋਰ ਵੱਡਾ ਧਮਾਕਾ, ਬੈਂਸ ਭਰਾਵਾਂ ਨੇ ਫੜਿਆ ਕਾਂਗਰਸ ਦਾ 'ਹੱਥ'

ਵਿਜੈ ਕੁਮਾਰ ਪਤਨੀ ਮਮਤਾ ਤੇ ਧੀ ਵਿਸ਼ਾਲੀ ਨਾਲ ਮੋਟਰਸਾਈਕਲ ’ਤੇ ਗੁਰਦੁਆਰਾ ਸ੍ਰੀ ਨਾਡਾ ਸਾਹਿਬ ਤੋਂ ਮੱਥਾ ਟੇਕ ਕੇ ਘਰ ਵਾਪਸ ਆ ਰਹੇ ਸਨ। ਉਨ੍ਹਾਂ ਨਾਲ ਗੁਰਦੁਆਰਾ ਸਾਹਿਬ ਗਿਆ ਪੁੱਤਰ ਵਿਮਾਂਸ਼ੂ ਬੱਸ ਰਾਹੀਂ ਆ ਰਿਹਾ ਸੀ। ਡੀ.ਏ.ਵੀ. ਸਕੂਲ ਸਾਹਮਣੇ ਡੇਰਾਬਸੀ ਓਵਰਬ੍ਰਿਜ ’ਤੇ ਚੜ੍ਹਨ ਲੱਗਾ ਤਾਂ ਰੇਲਵੇ ਓਵਰਬ੍ਰਿਜ ਤੋਂ ਹੇਠਾਂ ਉੱਤਰ ਰਹੇ 10 ਟਾਇਰਾ ਟਰਾਲੇ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। 

ਮੋਟਰਸਾਈਕਲ ਟਰਾਲੇ ਦੇ ਅਗਲੇ ਹਿੱਸੇ ’ਚ ਫਸ ਗਿਆ। ਟਰਾਲੇ ਦੇ ਚਾਲਕ ਨੂੰ ਪਤਾ ਨਹੀਂ ਲੱਗਿਆ ਕਿ ਅੱਗੇ ਮੋਟਰਸਾਈਕਲ ਫਸਿਆ ਹੈ ਤੇ ਉਹ 25-30 ਫੁੱਟ ਤੱਕ ਘੜੀਸਦਾ ਲੈ ਗਿਆ। ਇਸ ਦੌਰਾਨ ਵਿਜੇ ਦੀ ਧੀ ਵਿਸ਼ਾਲੀ ਦੇ ਢਿੱਡ ਦੀਆਂ ਆਂਦਰਾਂ ਤੱਕ ਬਾਹਰ ਆ ਗਈਆਂ ਸਨ। ਪਤਨੀ ਮਮਤਾ ਦੀ ਲੱਤ ਉੱਪਰੋਂ ਟਾਇਰ ਲੰਘ ਗਿਆ ਸੀ, ਜਿਸ ਨਾਲ ਉਹ ਬੁਰੀ ਤਰ੍ਹਾਂ ਕੁਚਲੀ ਗਈ। 

ਇਹ ਵੀ ਪੜ੍ਹੋ- IPL 2024 : ਦਿੱਲੀ ਨੂੰ ਚੁੱਭੀ ਪੰਤ ਦੀ ਕਮੀ, ਬੈਂਗਲੁਰੂ ਹੱਥੋਂ 47 ਦੌੜਾਂ ਨਾਲ ਹਾਰ ਕੇ ਪਲੇਆਫ਼ ਦੀ ਰੇਸ 'ਚੋਂ ਹੋਈ ਬਾਹਰ

ਮੋਟਰਸਾਈਕਲ ਚਾਲਕ ਦੀ ਲਾਸ਼ ਟਰਾਲੇ ਦੇ ਟਾਇਰਾਂ ਹੇਠਾਂ ਬੁਰੀ ਤਰ੍ਹਾਂ ਫਸ ਗਿਆ, ਜਿਸ ਨੂੰ ਕਰੀਬ ਇਕ ਘੰਟੇ ਬਾਅਦ ਹਾਈਡ੍ਰਾ ਦੀ ਮਦਦ ਨਾਲ ਚੁੱਕ ਕੇ ਬਾਹਰ ਕੱਢਿਆ ਗਿਆ। ਪੁਲਸ ਨੇ ਟਰਾਲਾ ਜ਼ਬਤ ਕਰ ਕੇ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਦਸੇ ਤੋਂ ਬਾਅਦ ਮਾਂ-ਧੀ ਤੜਫਦੇ ਰਹੇ, ਜਿਨ੍ਹਾਂ ਨੂੰ ਹਸਪਤਾਲ ਲਿਜਾਣ ਦੀ ਕਿਸੇ ਨੇ ਇਨਸਾਨੀਅਤ ਨਹੀਂ ਦਿਖਾਈ। ਕਰੀਬ 15 ਮਿੰਟਾਂ ਬਾਅਦ ਦੋਵਾਂ ਨੂੰ ਥ੍ਰੀਵ੍ਹੀਲਰ ਰਾਹੀਂ ਹਸਪਤਾਲ ਲਿਜਾਇਆ ਗਿਆ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News