ਲੋਕ ਭੋਜਨ ਨਾਲ ਨਿਗਲ ਜਾਂਦੇ ਹਨ 100 ਤੋਂ ਜ਼ਿਆਦਾ ਪਲਾਸਟਿਕ ਦੇ ਸੂਖਮ ਕਣ

04/05/2018 5:16:53 PM

ਲੰਡਨ (ਭਾਸ਼ਾ)— ਇਕ ਨਵੇਂ ਅਧਿਐਨ ਮੁਤਾਬਕ ਲੋਕ ਹਰ ਵਾਰੀ ਭੋਜਨ ਨਾਲ ਸੰਭਵ ਤੌਰ 'ਤੇ 100 ਤੋਂ ਜ਼ਿਆਦਾ ਪਲਾਸਟਿਕ ਦੇ ਛੋਟੇ-ਛੋਟੇ ਕਣ ਨਿਗਲ ਜਾਂਦੇ ਹਨ। ਅਧਿਐਨ ਵਿਚ ਪਾਇਆ ਗਿਆ ਹੈ ਕਿ ਨਰਮ ਸਾਮਾਨ ਅਤੇ ਸਿੰਥੇਟਿਕ ਕੱਪੜਿਆਂ ਤੋਂ ਨਿਕਲਣ ਵਾਲੇ ਪੋਲੀਮਰ ਘਰੇਲੂ ਧੂੜ ਵਿਚ ਮਿਲ ਜਾਂਦੇ ਹਨ, ਜੋ ਸਾਡੇ ਖਾਣੇ ਦੀਆਂ ਪਲੇਟਾਂ 'ਤੇ ਜਮਾਂ ਹੋ ਜਾਂਦੇ ਹਨ। ਬ੍ਰਿਟੇਨ ਸਥਿਤ ਹੈਰੀਯਟ ਵਾਟ ਯੂਨੀਵਰਸਿਟੀ ਦੇ ਸ਼ੋਧ ਕਰਤਾਵਾਂ ਨੇ ਤਿੰਨ ਘਰਾਂ ਵਿਚ ਖਾਣੇ ਦੀ ਮੇਜ਼ 'ਤੇ ਰੱਖੇ ਚਿਪਚਿਪੇ ਧੂੜ ਲੱਗੇ ਕੁਝ ਪੈਂਟਰੀ ਬਰਤਨਾਂ ਦੀ ਜਾਂਚ ਕੀਤੀ। ਜਾਂਚ ਵਿਚ ਪਤਾ ਚੱਲਿਆ ਕਿ 20 ਮਿੰਟ ਤੱਕ ਚੱਲੇ ਡਿਨਰ ਦੇ ਅਖੀਰ ਵਿਚ ਪੈਂਟਰੀ ਡਿਸ਼ੀਜ਼ ਵਿਚ ਪਲਾਸਟਿਕ ਦੇ 14 ਕਣ ਪਾਏ ਗਏ, ਜੋ 114 ਪਲਾਸਟਿਕ ਫਾਈਬਰ ਦੇ ਬਰਾਬਰ ਹੁੰਦੇ ਹਨ, ਜੋ ਔਸਤਨ ਹਰੇਕ ਡਿਨਰ ਦੀ ਥਾਲੀ ਵਿਚ ਪਾਏ ਜਾਂਦੇ ਹਨ। ਹੈਰੀਯਨ ਵਾਟ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਨਤੀਜਾ ਕੱਢਿਆ ਕਿ ਔਸਤ ਵਿਅਕਤੀ ਸਾਲ ਵਿਚ ਸਧਾਰਨ ਤੌਰ 'ਤੇ ਖਾਂਦੇ ਸਮੇਂ 68,415 ਖਤਰਨਾਕ ਮੰਨੇ ਜਾਣ ਵਾਲੇ ਪਲਾਸਟਿਕ ਫਾਈਬਰਾਂ ਨੂੰ ਨਿਗਲ ਜਾਂਦੇ ਹਨ। ਹੈਰੀਯਟ ਵਾਟ ਯੂਨੀਵਰਸਿਟੀ ਦੇ ਪ੍ਰੋਫੈਸਰ ਟੇਡ ਹੈਨਰੀ ਨੇ ਕਿਹਾ,''ਅਸੀਂ ਨਹੀਂ ਜਾਣਦੇ ਕਿ ਇਹ ਫਾਈਬਰ ਕਿੱਥੋਂ ਦੀ ਆਉਂਦੇ ਹਨ ਪਰ ਲੱਗਦਾ ਹੈ ਕਿ ਇਹ ਸਾਡੇ ਘਰ ਦੇ ਅੰਦਰ ਅਤੇ ਬਾਹਰੀ ਵਾਤਾਵਰਣ ਵਿਚ ਹੀ ਮੌਜੂਦ ਹੁੰਦੇ ਹਨ।''


Related News