ਹਿਜ਼ਬੁੱਲਾ ਨੇ ਇਜ਼ਰਾਈਲ ''ਤੇ ਮੁੜ ਦਾਗੇ 100 ਤੋਂ ਵੱਧ ਰਾਕੇਟ, ਕਿਹਾ-ਕਮਾਂਡਰ ਦੀ ਮੌਤ ਦਾ ਲਵਾਂਗੇ ਬਦਲਾ
Friday, Jun 14, 2024 - 03:58 PM (IST)
ਇੰਟਰਨੈਸ਼ਨਲ ਡੈਸਕ : ਇਜ਼ਰਾਈਲ ਹੁਣ ਦੋ ਫਰੰਟ ਯੁੱਧ ਲੜਨ ਲਈ ਤਿਆਰ ਹੈ। ਇਜ਼ਰਾਈਲ ਨੇ ਲੇਬਨਾਨ ਦੇ ਅੱਤਵਾਦੀ ਸੰਗਠਨ ਹਿਜ਼ਬੁੱਲਾ 'ਤੇ ਹਮਲਾ ਕੀਤਾ, ਜਿਸ ਦੇ ਜਵਾਬ 'ਚ ਹਿਜ਼ਬੁੱਲਾ ਨੇ ਯੁੱਧ ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਵੱਡਾ ਹਮਲਾ ਕੀਤਾ ਹੈ। ਹਿਜ਼ਬੁੱਲਾ ਨੇ 200 ਰਾਕੇਟ ਦਾਗੇ ਹਨ। ਇਸ ਕਾਰਨ ਇਜ਼ਰਾਈਲ ਦੇ ਕਈ ਇਲਾਕਿਆਂ ਵਿੱਚ ਅੱਗ ਲੱਗ ਗਈ। ਤਾਜ਼ੇ ਘਟਨਾਕ੍ਰਮ ਵਿਚ ਹਿਜ਼ਬੁੱਲਾ ਨੇ ਉੱਤਰੀ ਇਜ਼ਰਾਈਲ ਵਿੱਚ 100 ਤੋਂ ਵੱਧ ਰਾਕੇਟ ਦਾਗੇ।
ਇਹ ਵੀ ਪੜ੍ਹੋ - ਮਿਸਾਲ: ਅਮਰੀਕਾ ਦੀ ਸਭ ਤੋਂ ਅਮੀਰ ਔਰਤ ਬਣੀ 92 ਸਾਲਾਂ ਜੋਆਨ, ਨੌਕਰੀ ਗਈ ਫਿਰ ਵੀ ਨਹੀਂ ਛੱਡੀ ਹਿੰਮਤ
ਦੱਸ ਦੇਈਏ ਕਿ ਪਿਛਲੇ 3 ਦਿਨਾਂ ਤੋਂ ਲੇਬਨਾਨ ਤੋਂ ਉੱਤਰੀ ਇਜ਼ਰਾਈਲ ਵਿੱਚ ਲਗਾਤਾਰ ਰਾਕੇਟ ਦੇ ਹਮਲੇ ਕੀਤੇ ਜ ਰਹੇ ਹਨ, ਜਿਸ ਦਾ IDF ਨੇ ਜਵਾਬ ਦਿੱਤਾ ਹੈ। ਹਿਜ਼ਬੁੱਲਾ ਨੇ ਵਾਅਦਾ ਕੀਤਾ ਹੈ ਕਿ ਉਹ ਇਜ਼ਰਾਈਲ 'ਤੇ "10 ਲੱਖ ਹੋਰ ਰਾਕੇਟ" ਨਾਲ ਹਮਲਾ ਕਰੇਗਾ। 7 ਅਕਤੂਬਰ ਨੂੰ ਇਜ਼ਰਾਈਲ 'ਤੇ ਹਮਾਸ ਦੇ ਹੋਏ ਹਮਲੇ ਤੋਂ ਬਾਅਦ ਇਸ ਖੇਤਰ 'ਚ ਸੰਘਰਸ਼ ਚੱਲ ਰਿਹਾ ਹੈ। ਗਾਜ਼ਾ ਵਿੱਚ ਹਮਾਸ ਨਾਲ ਲੜ ਰਹੇ ਇਜ਼ਰਾਈਲ ਦਾ ਸੰਘਰਸ਼ ਹੁਣ ਹਿਜ਼ਬੁੱਲਾ ਨਾਲ ਵੀ ਵੱਧ ਸਕਦਾ ਹੈ। ਇਜ਼ਰਾਈਲ ਨੇ ਲੇਬਨਾਨ ਵਿੱਚ ਇੱਕ ਸੀਨੀਅਰ ਹਿਜ਼ਬੁੱਲਾ ਕਮਾਂਡਰ ਦੀ ਹੱਤਿਆ ਦੇ ਜਵਾਬ ਵਿੱਚ ਆਪਣਾ ਸਭ ਤੋਂ ਘਾਤਕ ਹਮਲਾ ਕੀਤਾ ਹੈ।
ਇਹ ਵੀ ਪੜ੍ਹੋ - 300 ਲੋਕਾਂ ਨੂੰ ਲੈ ਕੇ 9 ਘੰਟੇ ਉਡਦਾ ਰਿਹਾ ਬੋਇੰਗ ਜਹਾਜ਼, 7000 ਕਿਲੋਮੀਟਰ ਤੈਅ ਕੀਤਾ ਸਫ਼ਰ, ਨਹੀਂ ਹੋਈ ਲੈਂਡਿੰਗ!
ਹਿਜ਼ਬੁੱਲਾ ਨੇ ਬੁੱਧਵਾਰ ਸਵੇਰੇ ਇਜ਼ਰਾਈਲ 'ਤੇ 200 ਤੋਂ ਵੱਧ ਰਾਕੇਟ ਦਾਗੇ ਸਨ। ਇਨ੍ਹਾਂ ਹਮਲਿਆਂ ਨੇ ਚਿੰਤਾ ਵਧਾ ਦਿੱਤੀ ਹੈ ਕਿ ਇਜ਼ਰਾਈਲ ਨੂੰ ਦੋ ਮੋਰਚਿਆਂ 'ਤੇ ਲੜਨਾ ਪਵੇਗਾ। ਦੋਵਾਂ ਦਾ ਕਹਿਣਾ ਹੈ ਕਿ ਉਹ ਲੜਨ ਲਈ ਤਿਆਰ ਹਨ।ਇਜ਼ਰਾਈਲੀ ਫੌਜ ਨੇ ਬੁੱਧਵਾਰ ਨੂੰ ਪੁਸ਼ਟੀ ਕੀਤੀ ਕਿ ਉਸ ਨੇ ਹਮਲੇ ਵਿੱਚ ਤਾਲੇਬ ਅਬਦੁੱਲਾ ਦੇ ਨਾਲ ਤਿੰਨ ਹਿਜ਼ਬੁੱਲਾ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਇਸ ਤੋਂ ਇਲਾਵਾ ਲੇਬਨਾਨੀ ਖੇਤਰ ਤੋਂ ਘੱਟੋ-ਘੱਟ 215 ਰਾਕੇਟ ਦਾਗੇ ਜਾਣ ਦੀ ਗੱਲ ਕਹੀ ਗਈ। ਉੱਤਰੀ ਖੇਤਰਾਂ ਵਿੱਚ ਦਰਜਨਾਂ ਸਾਇਰਨ ਵੱਜੇ।
ਇਹ ਵੀ ਪੜ੍ਹੋ - ਸਿੰਗਾਪੁਰ ਏਅਰਲਾਈਨਜ਼ ਹਾਦਸੇ ਦਾ ਸ਼ਿਕਾਰ ਯਾਤਰੀਆਂ ਲਈ ਵੱਡੀ ਖ਼ਬਰ, ਮਿਲੇਗਾ ਮੁਆਵਜ਼ਾ
ਫੌਜ ਨੇ ਕਿਹਾ ਕਿ ਕਈ ਰਾਕੇਟਾਂ ਨੂੰ ਹਵਾ ਵਿੱਚ ਮਾਰ ਦਿੱਤਾ ਗਿਆ। ਨਾਲ ਹੀ ਕਈ ਜ਼ਮੀਨ 'ਤੇ ਡਿੱਗ ਗਏ, ਜਿਸ ਕਾਰਨ ਆਲੇ-ਦੁਆਲੇ ਦੇ ਇਲਾਕਿਆਂ 'ਚ ਅੱਗ ਲੱਗ ਗਈ। ਇਸ ਦੌਰਾਨ ਕਿਸੇ ਜਾਨੀ ਨੁਕਸਾਨ ਹੋਣ ਦੀ ਕੋਈ ਸੂਚਨਾ ਨਹੀਂ। ਇਜ਼ਰਾਈਲੀ ਲੜਾਕੂ ਜਹਾਜ਼ਾਂ ਨੇ ਦੱਖਣੀ ਲੇਬਨਾਨ ਦੇ ਯਾਰੂਨ ਵਿੱਚ ਰਾਕੇਟ ਲਾਂਚ ਸਾਈਟ 'ਤੇ ਹਮਲਾ ਕਰਨ ਦੀ ਫੁਟੇਜ ਸਾਹਮਣੇ ਆਈ ਹੈ। ਅਬਦੁੱਲਾ ਨੂੰ ਹੱਜ ਅਬੂ ਤਾਲੇਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਇਹ ਵੀ ਪੜ੍ਹੋ - ਜੇ ਤੁਹਾਡੇ ਘਰ ਵੀ ਲੱਗਾ ਹੈ AC ਤਾਂ ਸਾਵਧਾਨ, ਇਸ ਖ਼ਬਰ ਨੂੰ ਪੜ੍ਹਨ ਤੋਂ ਬਾਅਦ ਉੱਡਣਗੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8