ਸਾਈਬਰ ਧੋਖਾਦੇਹੀ ਦੇ ਮਾਮਲਿਆਂ ''ਚ ਵਾਧਾ ਚਿੰਤਾਜਨਕ, ਲਾਪਰਵਾਹੀ ਕਾਰਨ ਆਸਾਨੀ ਨਾਲ ਲੋਕ ਹੋ ਜਾਂਦੇ ਨੇ ਠੱਗੀ ਦਾ ਸ਼ਿਕਾਰ

Friday, Jun 21, 2024 - 06:32 PM (IST)

ਸਾਈਬਰ ਧੋਖਾਦੇਹੀ ਦੇ ਮਾਮਲਿਆਂ ''ਚ ਵਾਧਾ ਚਿੰਤਾਜਨਕ, ਲਾਪਰਵਾਹੀ ਕਾਰਨ ਆਸਾਨੀ ਨਾਲ ਲੋਕ ਹੋ ਜਾਂਦੇ ਨੇ ਠੱਗੀ ਦਾ ਸ਼ਿਕਾਰ

ਸੁਲਤਾਨਪੁਰ ਲੋਧੀ (ਧੀਰ)-ਤਕਨਾਲੋਜੀ ਨੇ ਜ਼ਿੰਦਗੀ ਨੂੰ ਆਸਾਨ ਬਣਾ ਦਿੱਤਾ ਹੈ। ਸਹੂਲਤਾਂ ਦੀ ਉਪਲੱਬਧਤਾ ਨਾਲ ਕੰਪਿਊਟਰੀਕਰਨ ਕਾਰਨ ਬਹੁਤ ਸਾਰੇ ਕੰਮ ਸਿਰਫ਼ ਇਕ ਕਲਿੱਕ ਨਾਲ ਘਰ ਬੈਠੇ ਹੀ ਕੀਤੇ ਜਾ ਰਹੇ ਹਨ। ਪੈਸਿਆਂ ਦੇ ਲੈਣ-ਦੇਣ ਤੋਂ ਇਲਾਵਾ ਦੂਰ-ਦੁਰਾਡੇ ਬੈਠੇ ਲੋਕਾਂ ਨਾਲ ਗੱਲਬਾਤ ਦੇ ਨਾਲ-ਨਾਲ ਅੱਖ ਝਪਕਦਿਆਂ ਹੀ ਸੁਨੇਹੇ ਭੇਜੇ ਜਾ ਰਹੇ ਹਨ ਪਰ ਛੋਟੀ ਜਿਹੀ ਗਲਤੀ ਵੀ ਵੱਡਾ ਨੁਕਸਾਨ ਕਰ ਸਕਦੀ ਹੈ। ਅਜਿਹੀਆਂ ਗਲਤੀਆਂ ਕਾਰਨ ਲੋਕ ਸਾਈਬਰ ਧੋਖਾਦੇਹੀ ਦਾ ਸਿਕਾਰ ਹੋ ਰਹੇ ਹਨ। ਹਰ ਸਾਲ ਸਾਈਬਰ ਧੋਖਾਦੇਹੀ ਦੇ ਮਾਮਲਿਆਂ `ਚ ਹੁੰਦਾ ਵਾਧਾ ਚਿੰਤਾ ਦਾ ਵਿਸ਼ਾ ਹੈ। 

ਸਾਈਬਰ ਧੋਖਾਦੇਹੀਨਾਲ ਜੁੜੇ ਲੋਕ ਥੋੜੀ ਜਿਹੀ ਲਾਪਰਵਾਹੀ ਦਾ ਆਸਾਨੀ ਨਾਲ ਫਾਇਦਾ ਉਠਾਉਂਦੇ ਹਨ ਅਤੇ ਲੋਕ ਕੁਝ ਹੀ ਪਲਾਂ ਚ ਆਪਣੀ ਬਚਤ ਲੁੱਟ ਕੇ ਪੁਲਸ ਕੋਲ ਪਹੁੰਚ ਜਾਂਦੇ ਹਨ। ਇਹ ਸੱਚ ਹੈ ਕਿ ਸਮੇਂ ਦੇ ਨਾਲ ਪੁਲਸ ਸਾਈਬਰ ਅਪਰਾਧ ਨਾਲ ਨਜਿੱਠਣ `ਚ ਵੀ ਕੁਸ਼ਲ ਹੁੰਦੀ ਜਾ ਰਹੀ ਹੈ। ਸਾਈਬਰ ਸੈੱਲ ਵੱਲੋ ਕਈ ਕੇਸਾਂ ਦਾ ਨਿਪਟਾਰਾ ਵੀ ਕੀਤਾ ਗਿਆ ਹੈ, ਇਸ ਦੇ ਬਾਵਜੂਦ ਸਾਈਬਰ ਅਪਰਾਧ ਰੁਕ ਨਹੀਂ ਰਹੇ ਹਨ। ਇਹ ਸੱਚ ਹੈ ਕਿ ਪੁਲਸ ਸਾਈਬਰ ਅਪਰਾਧੀ ਨਾਲ ਨਜਿੱਠਣ ਲਈ ਸਰਗਰਮ ਹੈ ਪਰ ਇਸ ਦੇ ਲਈ ਲੋਕਾਂ ਦਾ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਚਿੰਤਾ ਦੀ ਗੱਲ ਹੈ ਕਿ ਲੋਕ ਲਗਾਤਾਰ ਜਾਗਰੂਕਤਾ ਮੁਹਿੰਮ ਦੇ ਬਾਵਜੂਦ ਇਨ੍ਹਾਂ ਦੇ ਜਾਲ `ਚ ਫਸਦੇ ਜਾ ਰਹੇ ਹਨ। ਹਰ ਗੱਲ ਲਈ ਪੁਲਸ `ਤੇ ਨਿਰਭਰ ਹੋਣ ਦੀ ਬਜਾਏ ਬਿਹਤਰ ਹੈ ਕਿ ਅਸੀਂ ਵੀ ਇਸ ਪ੍ਰਤੀ ਸੁਚੇਤ ਰਹੀਏ ਅਤੇ ਅਜਿਹੇ ਲੋਕਾਂ ਨਾਲ ਕੋਈ ਵੀ ਗੁਪਤ ਸੂਚਨਾ ਸਾਂਝੀ ਨਾ ਕਰੀਏ।

ਇਹ ਵੀ ਪੜ੍ਹੋ- ਜਲੰਧਰ ਤੋਂ ਵੱਡੀ ਖ਼ਬਰ: ਨਿਹੰਗ ਸਿੰਘਾਂ ਤੇ ਪੁਲਸ ਵਿਚਾਲੇ ਝੜਪ

ਸਾਈਬਰ ਅਪਰਾਧ ਨਾਲ ਨਜਿੱਠਣ ਲਈ ਸਰਕਾਰ ਨੂੰ ਉੱਚ ਪੱਧਰੀ ਤਕਨੀਕ ਵਿਕਸਿਤ ਕਰਨੀ ਚਾਹੀਦੀ 
ਡਾ. ਨਰਿੰਦਰ ਸਿੰਘ ਗਿੱਲਾਂ ਨੇ ਕਿਹਾ ਕਿ ਜਿਸ ਤਰ੍ਹਾਂ ਭਾਰਤ ਇੰਟਰਨੈਟ ਦੀ ਦੁਨੀਆ `ਚ ਤਰੱਕੀ ਦੀਆਂ ਪੌੜੀਆਂ ਚੜ੍ਹ ਰਿਹਾ ਹੈ, ਉਸੇ ਤਰ੍ਹਾਂ ਸਰਕਾਰ ਨੂੰ ਵੀ ਇਸ ਵੱਧ ਰਹੇ ਸਾਈਬਰ ਅਪਰਾਧ ਨਾਲ ਨਜਿੱਠਣ ਲਈ ਉੱਚ ਪੰਧਰੀ ਤਕਨੀਕ ਵਿਕਸਿਤ ਕਰਨੀ ਚਾਹੀਦੀ ਹੈ, ਜੋ ਇਸ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਇਸ ਦੀ ਰੋਕਥਾਮ ਵੀ ਕਰ ਸਕਦੀ ਹੈ। ਭਾਰਤ ਸਰਕਾਰ ਨੇ ਵੀ ਸਾਈਬਰ ਕ੍ਰਾਈਮ ਨਾਲ ਨਜਿੱਠਣ ਲਈ ਅਜਿਹੀਆਂ ਕਈ ਪਹਿਲਕਦਮੀਆਂ ਕੀਤੀਆਂ ਹਨ ਪਰ ਇਸਸਭ ਦੇ ਬਾਵਜੂਦ ਸਰਕਾਰ ਨੂੰ ਇਸ `ਚ ਬਦਲਾਅ ਅਤੇ ਸੁਧਾਰ ਕਰਨ ਦੀ ਲੋੜ ਹੈ, ਕਿਉਂਕਿ ਇਨ੍ਹਾਂ ਸਾਰੀਆਂ ਪਹਿਲਕਦਮੀਆਂ ਦੇ ਬਾਵਜੂਦ ਸਰਕਾਰ ਸਾਈਬਰ ਕ੍ਰਾਈਮ ਨੂੰ ਰੋਕਣ `ਚ ਅਸਫ਼ਲ ਹੋ ਰਹੀ ਹੈ।

ਪੀੜਤਾਂ ਲਈ ਵੱਖਰੇ ਨਿਯਮ ਬਣਾਓ 
ਅਮਿਤ ਰਿੰਕੂ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਸਾਈਬਰ ਕਰਾਈਮ ਨੂੰ ਘੱਟ ਕਰਨ ਲਈ ਨਿਯਮ ਬਣਾਏ ਗਏ ਹਨ। ਇਸ ਦੇ ਨਾਲ ਹੀ ਸਾਈਬਰ ਕ੍ਰਾਈਮ ਤੋਂ ਪੀੜਤ ਲੋਕਾਂ ਦੀ ਮਦਦ ਲਈ ਬੈਂਕਾਂ ਨੂੰ ਵੀ ਕੁਝ ਵੱਖਰੇ ਨਿਯਮ ਬਣਾਉਣੇ ਚਾਹੀਦੇ ਹਨ ਤਾਂ ਜੋ ਪੀੜਤ ਦੀ ਸਿਕਾਇਤ ਮਿਲਦੇ ਹੀ ਠੱਗਾਂ ਵੱਲੋਂ ਕਢਵਾਈ ਜਾਣ ਵਾਲੀ ਰਕਮ ਨੂੰ ਰੋਕਿਆ ਜਾ ਸਕੇ।

ਨਵੀਂ ਤਕਨੀਕ ਅਪਣਾ ਕੇ ਲੋਕਾਂ ਨੂੰ ਠੱਗਣ ਦਾ ਕੰਮ ਕਰ ਰਹੇ ਹਨ ਸਾਈਬਰ ਠੱਗ 
ਚਰਨਜੀਤ ਸ਼ਰਮਾ ਨੇ ਕਿਹਾ ਕਿ ਸਾਈਬਰ ਕ੍ਰਾਈਮ ਦੇ ਵੱਧ ਰਹੇ ਮਾਮਲੇ ਚਿੰਤਾ ਦਾ ਵਿਸ਼ਾ ਹਨ। ਇਸ ਦੇ ਪ੍ਰਭਾਵਸ਼ਾਲੀ ਨਿਯੰਤਰਣ ਲਈ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਸਾਈਬਰ ਕ੍ਰਾਈਮ ਦੀ ਰੋਕਥਾਮ ਲਈ ਹੈਲਪਲਾਈਨ ਨੰਬਰ ਜਨਤਕ ਕਰ ਕੇ ਇਸ `ਤੇ ਆਉਣ ਵਾਲੀਆਂ ਕਾਲਾਂ ਦੀ ਨਿਯਮਤ ਨਿਗਰਾਨੀ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਪਰ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਸਾਰੀਆਂ ਕੋਸ਼ਿਸ਼ਾਂ ਸਾਈਬਰ ਠੱਗਾਂ ਦੀ ਚਲਾਕੀ ਸਾਹਮਣੇ ਫੇਲ ਹੁੰਦੀਆਂ ਨਜ਼ਰ ਆ ਰਹੀਆਂ ਹਨ। ਸਾਈਬਰ ਠੱਗ ਨਵੀਆਂ-ਨਵੀਆਂ ਤਕਨੀਕਾਂ ਅਪਣਾ ਕੇ ਲੋਕਾਂ ਨੂੰ ਠੱਗਣ ਦਾ ਕੰਮ ਕਰ ਰਹੇ ਹਨ, ਜਿਸ ਕਾਰਨ ਲੋਕਾਂ `ਚ ਚਿੰਤਾ ਵਧਦੀ ਜਾ ਰਹੀ ਹੈ। ਇਸ ਤੋਂ ਬਚਣ ਲਈ ਸਾਰਿਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਆਮ ਆਦਮੀ ਦੇ ਨਾਲ-ਨਾਲ ਸਾਈਬਰ ਠੱਗਾਂ ਨੇ ਸਰਕਾਰੀ ਮੁਲਾਜ਼ਮਾਂ ਅਤੇ ਪੁਲਸ ਵਾਲਿਆਂ ਨੂੰ ਵੀ ਆਪਣਾ ਸਿਕਾਰ ਬਣਾਇਆ ਹੋਇਆ ਹੈ।

ਇਹ ਵੀ ਪੜ੍ਹੋ-  ਹੈਰਾਨੀਜਨਕ ਖ਼ੁਲਾਸਾ: ਹਵਾ ਦੇ ਪ੍ਰਦੂਸ਼ਣ ਨਾਲ ਭਾਰਤ ’ਚ ਹੋਈਆਂ 23 ਲੱਖ ਮੌਤਾਂ, ਸੰਤ ਸੀਚੇਵਾਲ ਨੇ ਜਤਾਈ ਚਿੰਤਾ

ਜਾਗਰੂਕਤਾ ਮੁਹਿੰਮ ਚਲਾਈ ਜਾਵੇ
ਸੰਦੀਪ ਕਾਲਾ ਨੇ ਕਿਹਾ ਕਿ ਹਰ ਰੋਜ਼ ਸਾਈਬਰ ਕ੍ਰਾਈਮ ਦੇ ਮਾਮਲੇ ਸਾਹਮਣੇ ਆ ਰਹੇ ਹਨ। ਠੱਗ ਨਵੀਆਂ-ਨਵੀਆਂ ਤਕਨੀਕਾਂ ਅਪਣਾ ਕੇ ਲੋਕਾਂ ਨੂੰ ਠੱਗਣ ਦੀ ਕੋਸਿਸ਼ ਕਰ ਰਹੇ ਹਨ। ਸਰਕਾਰ ਅਤੇ ਪ੍ਰਸ਼ਾਸਨ ਨੂੰ ਲੋਕਾਂ ਨੂੰ ਜਾਗਰੂਕ ਕਰਨ ਲਈ ਸਮੇਂ-ਸਮੇਂ 'ਤੇ ਜਾਗਰੂਕਤਾ ਮੁਹਿੰਮਾਂ ਚਲਾਉਣੀਆਂ ਚਾਹੀਦੀਆਂ ਹਨ। ਤਾਂ ਜੇ ਅਪਰਾਧ ਨੂੰ ਘੱਟ ਕੀਤਾ ਜਾ ਸਕੇ।

ਕਿਸੇ ਵੀ ਅਜਨਬੀ ਨੂੰ ਨਿੱਜੀ ਜਾਣਕਾਰੀ ਨਾ ਦਿਓ
ਪਰਵਿੰਦਰ ਸਿੰਘ ਪੱਪਾ ਨੇ ਕਿਹਾ ਕਿ ਸਾਈਬਰ ਕ੍ਰਾਈਮ ਨੂੰ ਘੱਟ ਕਰਨ ਲਈ ਜਨਤਾ ਨੂੰ ਵੀ ਸਵੈ- ਜਾਗਰੂਕ ਹੋਣ ਦੀ ਲੋੜ ਹੈ। ਸਾਈਬਰ ਠੱਗ ਬੈਂਕ ਕਰਮਚਾਰੀ, ਕ੍ਰੇਡਿਟ ਕਾਰਡ, ਲੋਨ, ਸਰਕਾਰੀ ਕਰਮਚਾਰੀ ਸਮੇਤ ਹੋਰ ਕਈ ਤਰੀਕੇ ਅਪਣਾ ਕੇ ਲੋਕਾਂ ਦੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਹਨ। ਉਹ ਅਜਿਹਾ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਫਿਰ ਓ.ਟੀ.ਪੀ. ਲੈ ਕੇ ਲੋਕਾਂ ਨੂੰ ਆਪਣਾ ਸਿਕਾਰ ਬਣਾਉਂਦੇ ਹਨ, ਅਜਿਹੀ ਸਥਿਤੀ `ਚ ਲੋਕਾਂ ਨੂੰ ਖੁਦ ਜਾਗਰੂਕ ਹੋਣ ਦੀ ਲੋੜ ਹੈ।

ਐਪ ਡਾਊਨਲੋਡ ਕਰਨ ਤੋਂ ਪਹਿਲਾਂ ਨਿਯਮ ਤੇ ਸ਼ਰਤਾਂ ਪੜ੍ਹੋ
ਅਜੀਤਪਾਲ ਸਿੰਘ ਬਾਜਵਾ ਨੇ ਕਿਹਾ ਕਿ ਅੱਜ ਦੇ ਡਿਜੀਟਲ ਯੁੱਗ `ਚ ਹਰ ਵਿਅਕਤੀ ਮੋਬਾਇਲ ਅਤੇ ਨੈੱਟਵਰਕਿੰਗ ਨਾਲ ਜੁੜਿਆ ਹੋਇਆ ਹੈ। ਇਸ ਨਾਲ ਜੁੜੇ ਝੂਠ ਨੂੰ ਸਾਹਮਣੇ ਲਿਆਉਣਾ ਮੁਸ਼ਕਿਲ ਜ਼ਰੂਰ ਹੈ ਪਰ ਅਸੰਭਵ ਨਹੀਂ ਹੈ। ਇਸ ਦੀ ਸਾਵਧਾਨੀ ਨਾਲ ਵਰਤੋਂ ਕਰ ਕੇ ਅਸੀਂ ਸੁਰੱਖਿਅਤ ਰਹਿ ਸਕਦੇ ਹਾਂ। ਕੋਈ ਸਾਧਾਰਨ ਰੀਮ ਜਾਂ ਐਪ ਡਾਊਨਲੋਡ ਕਰਦੇ ਹੋਏ ਵੀ ਇਸ ਦੇ ਨਿਯਮਾਂ ਅਤੇ ਸ਼ਰਤਾਂ ਨੂੰ ਪੜ੍ਹੋ ਬਿਨਾਂ ਹੀ ਉਹ ਬਟਨ ਦਬਾਉਂਦੇ ਰਹਿੰਦੇ ਹਨ। ਅਜਿਹੀ ਸਥਿਤੀ `ਚ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ।

ਇਹ ਵੀ ਪੜ੍ਹੋ-  ਜਲੰਧਰ ਦੀ PAP ਗਰਾਊਂਡ 'ਚ ਲੱਗੀਆਂ ਰੌਣਕਾਂ, ਪੁਲਸ ਮੁਲਾਜ਼ਮਾਂ ਨੇ ਟਰੇਨਿੰਗ ਵਾਲੇ ਬੱਚਿਆਂ ਨਾਲ ਪਾਇਆ ਭੰਗੜਾ

ਸਾਈਬਰ ਅਪਰਾਧਾਂ ਨੂੰ ਕਾਬੂ ਕਰਨ ਲਈ ਮਜਬੂਤ ਤੰਤਰ ਬਣਾਇਆ ਜਾਣਾ ਚਾਹੀਦੈ
ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਵਟਸਐਪ, ਫੇਸਬੁੱਕ, ਇੰਸਟਾਗ੍ਰਾਮ ਹੇਕ ਹੋਣ ਦੀਆਂ ਘਟਨਾਵਾਂ ਦਿਨੋ-ਦਿਨ ਵੱਧ ਰਹੀਆਂ ਹਨ, ਇਨ੍ਹਾਂ ਹਮਲਿਆਂ ਕਾਰਨ ਆਮ ਆਦਮੀ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ ਪਰ ਵਿਡੰਬਨਾ ਇਹ ਹੈ ਕਿ ਇਸ ਨੂੰ ਹੱਲ ਕਰਨ ਸਰਕਾਰ ਕੋਲ ਕੋਈ ਕਮਜ਼ੋਰ ਅਤੇ ਬੇਅਸਰ ਤੰਤਰ ਹੈ। ਸੋਸ਼ਲ ਮੀਡੀਆ ਦੇ ਇਨ੍ਹਾਂ ਹਮਲਿਆਂ ਦੇ ਨਾਲ-ਨਾਲ ਸਾਈਬਰ ਹਮਲਿਆਂ ਨੇ ਵੀ ਧਮਕੀਆਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਇਸ `ਚ ਕੋਈ ਸ਼ੱਕ ਨਹੀਂ ਕਿ ਸੂਚਨਾ ਕ੍ਰਾਂਤੀ ਨੇ ਸਾਡੀ ਜਿੰਦਗੀ ਨੂੰ ਆਸਾਨ ਬਣਾ ਦਿੱਤਾ ਹੈ। ਤਕਨਾਲੋਜੀ ਦੀ ਮਦਦ ਨਾਲ ਹਰ ਖੇਤਰ `ਚ ਨਵੇਂ ਰਿਕਾਰਡ ਬਣਾਏ ਗਏ ਹਨ ਅਤੇ ਜੀਵਨ ਨੂੰ ਸੁਖਾਲਾ ਬਣਾਉਣ ਲਈ ਹਾਲਾਤ ਬਣਾਏ ਗਏ ਹਨ ਪਰ ਜਿਸ ਤਰ੍ਹਾਂ ਸਾਈਬਰ ਦੀ ਦੁਨੀਆ ਅਤੇ ਤਕਨਾਲੋਜੀ ਦਾ ਵਿਸਥਾਰ ਹੋ ਰਿਹਾ ਹੈ, ਸਾਈਬਰ ਅਪਰਾਧ ਤੇਜ਼ੀ ਨਾਲ ਵਧ ਰਹੇ ਹਨ। ਉਨ੍ਹਾਂ ਨੂੰ ਦੇਖ ਕੇ ਕਈ ਵਾਰ ਅਜਿਹਾ ਲੱਗਦਾ ਹੈ ਕਿ ਅਸੀਂ ਇਕ ਨਵਾਂ ਵਿਸ਼ਵ ਯੁੱਧ ਮੈਦਾਨ ਤਿਆਰ ਕਰ ਰਹੇ ਹਾਂ ਅਤੇ ਆਮ ਲੋਕਾਂ ਨਾਲ ਜੁੜੀਆਂ ਮਹੱਤਵਪੂਰਨ ਜਾਣਕਾਰੀਆਂ ਨੂੰ ਸਾਂਝਾ ਕਰ ਕੇ ਖਤਰੇ `ਚ ਤਾਂ ਨਹੀਂ ਪਾ ਰਹੇ ਹਾਂ। ਅਜਿਹਾ ਇਸ ਲਈ ਕਿਉਂਕਿ ਇਸ ਸਾਈਬਰ ਜਗਤ ਦੇ ਵਿਸਤਾਰ ਨਾਲ ਰਾਸ਼ਟਰੀ ਅਤੇ ਨਿੱਜੀ ਸੁਰੱਖਿਆ ਲਈ ਇਕ ਨਵਾਂ ਖਤਰਾ ਪੈਦਾ ਹੋ ਗਿਆ ਹੈ, ਜੋ ਕਿਸੇ ਵੀ ਜੰਗ ਨਾਲੋਂ ਵੱਧ ਖਤਰਨਾਕ ਅਤੇ ਨੁਕਸਾਨਦਾਇਕ ਹੈ। ਇਕ ਅਜਿਹੀ ਜੰਗ ਜਿਸ `ਚ ਨਾ ਤਾਂ ਹਮਲਾਵਰ ਦਾ ਜਲਦੀ ਪਤਾ ਲਾਇਆ ਜਾ ਸਕਿਆ ਅਤੇ ਨਾ ਹੀ ਹਮਲੇ ਕਾਰਨ ਹੋਏ ਨੁਕਸਾਨ ਦਾ ਅੰਦਾਜ਼ਾ ਲਾਇਆ ਜਾ ਸਕਿਆ। ਇਨ੍ਹਾਂ ਵੱਧ ਰਹੇ ਸਾਈਬਰ ਹਮਲਿਆਂ ਨੂੰ ਕਾਬੂ ਕਰਨ `ਚ ਸਰਕਾਰ ਦੀ ਨਾਕਾਮੀ ਸਭ ਤੋਂ ਵੱਧ ਚਿੰਤਾ ਵਾਲੀ ਗੱਲ ਹੈ। ਆਮ ਆਦਮੀ ਨਾਲ ਸਬੰਧਤ ਨਿੱਜੀ ਡੇਟਾ ਜਾਂ ਡੇਟਾ ਨੂੰ ਚੋਰੀ ਹੋਣ ਤੋਂ ਬਚਾਉਣਾ ਸਰਕਾਰ ਦੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ-  ਜਲੰਧਰ ਜ਼ਿਮਨੀ ਚੋਣ: 'ਆਪ' ਉਮੀਦਵਾਰ ਮੋਹਿੰਦਰ ਭਗਤ ਨੇ ਭਰਿਆ ਨਾਮਜ਼ਦਗੀ ਪੱਤਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News