ਪਿਆਰ ਦੀ ਮਿਸਾਲ : 100 ਸਾਲਾ ਟੇਰੇਂਸ ਨੇ 96 ਸਾਲਾ ਸਵੈਰਲਿਨ ਨਾਲ ਰਚਾਇਆ ਵਿਆਹ
Sunday, Jun 09, 2024 - 11:43 AM (IST)
ਪੈਰਿਸ- ਕਿਸੇ ਨੇ ਸੱਚ ਹੀ ਕਿਹਾ ਹੈ ਕਿ ਪਿਆਰ ਕਿਸੇ ਵੀ ਉਮਰ ਵਿਚ ਹੋ ਸਕਦਾ ਹੈ। ਇਸ ਦੀ ਤਾਜ਼ਾ ਮਿਸਾਲ ਹਾਲ ਹੀ ਵਿਚ ਦੇਖਣ ਨੂੰ ਮਿਲੀ। ਦੂਜੇ ਵਿਸ਼ਵ ਯੁੱਧ ਦਾ ਹਿੱਸਾ ਰਹੇ ਫਰਾਂਸ ਦੇ ਸਾਬਕਾ ਫੌਜੀ ਹੈਰੋਲਡ ਟੈਰੇਂਸ ਨੇ ਸ਼ਨੀਵਾਰ ਨੂੰ 100 ਸਾਲ ਦੀ ਉਮਰ 'ਚ 96 ਸਾਲਾ ਜੀਨ ਸਵੈਰਲਿਨ ਨਾਲ ਵਿਆਹ ਰਚਾਇਆ। ਦੋਹਾਂ ਨੇ ਨੌਰਮੈਂਡੀ ਦੇ ਬੀਚ 'ਤੇ ਇਕ-ਦੂਜੇ ਨੂੰ ਅੰਗੂਠੀਆਂ ਪਾਈਆਂ। ਵਿਆਹ ਤੋਂ ਬਾਅਦ ਟੇਰੇਂਸ ਨੇ ਇਸ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਵਧੀਆ ਦਿਨ ਕਿਹਾ ਅਤੇ ਸਵੈਰਲਿਨ ਨੇ ਕਿਹਾ, ਪਿਆਰ ਸਿਰਫ ਨੌਜਵਾਨਾਂ ਲਈ ਨਹੀਂ ਹੁੰਦਾ।
ਪੜ੍ਹੋ ਇਹ ਅਹਿਮ ਖ਼ਬਰ-ਅਜਗਰ ਦੇ ਢਿੱਡ 'ਚੋਂ ਮਿਲੀ ਲਾਪਤਾ ਔਰਤ, ਹਾਲਤ ਵੇਖ ਲੋਕਾਂ ਦੇ ਉੱਡੇ ਹੋਸ਼
ਇੱਥੇ ਦੱਸ ਦਈਏ ਕਿ ਟੈਰੇਂਸ ਦੀ ਪਹਿਲੀ ਪਤਨੀ ਥੈਲਮਾ ਤੋਂ ਤਿੰਨ ਬੱਚੇ ਹਨ। ਟੈਰੇਂਸ ਅਤੇ ਥੇਲਮਾ ਦਾ ਵਿਆਹ 70 ਸਾਲ ਤੱਕ ਚੱਲਿਆ ਪਰ 2018 ਵਿੱਚ ਥੈਲਮਾ ਦੀ ਮੌਤ ਹੋ ਗਈ। 2021 ਵਿੱਚ ਇੱਕ ਟੇਰੇਂਸ ਇੱਕ ਦੋਸਤ ਦੇ ਜ਼ਰੀਏ ਸਵੇਰਲਿਨ ਨੂੰ ਮਿਲਿਆ ਅਤੇ ਥੋੜ੍ਹੇ ਸਮੇਂ ਵਿੱਚ ਹੀ ਉਹ ਇੱਕ ਦੂਜੇ ਨਾਲ ਪਿਆਰ ਵਿੱਚ ਪੈ ਗਏ। ਹਾਲ ਹੀ ਵਿੱਚ ਦੂਜੇ ਵਿਸ਼ਵ ਯੁੱਧ ਦੇ ਇੱਕ ਵਿਸ਼ੇਸ਼ ਆਪ੍ਰੇਸ਼ਨ ਡੀ-ਡੇ ਦੀ 80ਵੀਂ ਵਰ੍ਹੇਗੰਢ 'ਤੇ ਟੈਰੇਂਸ ਨੂੰ ਸਨਮਾਨਿਤ ਕੀਤਾ ਗਿਆ ਸੀ। ਟੈਰੇਂਸ ਨੂੰ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੁਆਰਾ ਲੀਜਨ ਆਫ ਆਨਰ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।