20 ਤੋਂ 25 ਹਜ਼ਾਰ ''ਚ ਬਣਾਏ ਜਾਂਦੇ ਨੇ ਜਾਅਲੀ ਆਧਾਰ ਕਾਰਡ, ਹੱਥਾਂ ਦੀ ਥਾਂ ਲਏ ਜਾਂਦੇ ਨੇ ਪੈਰਾਂ ਦੇ ਨਿਸ਼ਾਨ

Friday, Jun 21, 2024 - 03:46 PM (IST)

ਨੈਸ਼ਨਲ ਡੈਸਕ : ਅੱਜ ਦੇ ਸਮੇਂ ਵਿਚ ਆਧਾਰ ਕਾਰਡ ਵਰਗੇ ਪਛਾਣ ਪੱਤਰ ਦਾ ਇਸਤੇਮਾਲ ਪੂਰੀ ਦੁਨੀਆ ਵਿਚ ਬਹੁਤ ਕੀਤਾ ਜਾਂਦਾ ਹੈ। ਇਸ ਤੋਂ ਬਿਨਾ ਕੋਈ ਵੀ ਸਰਕਾਰੀ ਕੰਮ ਜਾਂ ਕੋਈ ਹੋਰ ਜ਼ਰੂਰੀ ਕੰਮ ਨਹੀਂ ਹੁੰਦਾ ਹੈ। ਪਰ ਅੱਜ ਦੇ ਸਮੇਂ ਵਿਚ ਕਈ ਲੋਕ ਅਜਿਹੇ ਵੀ ਹਨ, ਜੋ ਜਾਅਲੀ ਆਧਾਰ ਕਾਰਡ ਬਣਾ ਕੇ ਗ਼ਲਤ ਕਰ ਰਹੇ ਹਨ। ਦੱਸ ਦੇਈਏ ਕਿ ਸੂਤਰਾਂ ਅਨੁਸਾਰ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਰਾਜਸਥਾਨ ਦੇ 3 ਜ਼ਿਲ੍ਹਿਆਂ ਬਾੜਮੇਰ, ਜਲੌਰ ਅਤੇ ਸੰਚੌਰ ਦੇ ਅਧਿਕਾਰਤ ਕੇਂਦਰਾਂ 'ਤੇ ਆਧਾਰ ਕਾਰਡ ਵਰਗੇ ਸਭ ਤੋਂ ਸੁਰੱਖਿਅਤ ਮੰਨੇ ਜਾਂਦੇ ਪਛਾਣ ਪੱਤਰਾਂ 'ਚ ਵੱਡੇ ਪੱਧਰ 'ਤੇ ਧੋਖਾਧੜੀ ਹੋ ਰਹੀ ਹੈ। 

ਇਹ ਵੀ ਪੜ੍ਹੋ -ਰਾਤ ਨੂੰ ਮਿਲ ਗਿਆ ਸੀ ਪੇਪਰ, ਫੁੱਫੜ ਨੇ ਕਰਵਾਈ ਸੈਟਿੰਗ, NEET ਪੇਪਰ ਲੀਕ ਮਾਮਲੇ 'ਚ ਵਿਦਿਆਰਥੀ ਦਾ ਵੱਡਾ ਖੁਲਾਸਾ

ਦੂਜੇ ਪਾਸੇ ਜਾਅਲੀ ਬਣਾਏ ਜਾ ਰਹੇ ਜਨਮ ਸਰਟੀਫਿਕੇਟਾਂ 'ਤੇ ਵੀ ਹੱਥਾਂ ਦੀ ਬਜਾਏ ਪੈਰਾਂ ਦੇ ਨਿਸ਼ਾਨ ਲਏ ਜਾ ਰਹੇ ਹਨ ਅਤੇ ਉਲਟੇ ਕੈਮਰੇ ਨਾਲ ਕੋਰਨੀਆ ਨੂੰ ਸਕੈਨ ਕਰਕੇ ਜਾਅਲੀ ਆਧਾਰ ਕਾਰਡ ਵੀ ਬਣਾਏ ਜਾ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਾਅਲੀ ਦਸਤਾਵੇਜ਼ ਦੀ ਵਰਤੋਂ ਫਰਜ਼ੀ ਲੋਨ ਲੈਣ ਅਤੇ ਜੀਐੱਸਟੀ ਵਿੱਚ ਧੋਖਾਧੜੀ ਕਰਨ ਲਈ ਕੀਤਾ ਜਾ ਰਹੀ ਹੈ। ਰਾਜਸਥਾਨ ਦੇ ਇਨ੍ਹਾਂ ਤਿੰਨ ਜ਼ਿਲ੍ਹਿਆਂ ਵਿਚ 40 ਕੇਂਦਰਾਂ ਦੀ ਪਛਾਣ ਕੀਤੀ ਗਈ ਹੈ, ਜੋ 20 ਤੋਂ 25 ਹਜ਼ਾਰ ਰੁਪਏ ਵਿੱਚ ਜਾਅਲੀ ਆਧਾਰ ਕਾਰਡ ਬਣਾਉਣ ਲਈ ਤਿਆਰ ਸਨ। 

ਇਹ ਵੀ ਪੜ੍ਹੋ - ਰੂੰਹ ਕੰਬਾਊ ਘਟਨਾ : ਭੈਣ ਦੇ ਸਹੁਰੇ ਘਰ ਮੁੰਡੇ ਨੇ ਵਰ੍ਹਾ ਤਾਂ ਗੋਲੀਆਂ ਦਾ ਮੀਂਹ, ਪ੍ਰੇਮ ਵਿਆਹ ਤੋਂ ਸੀ ਨਾਰਾਜ਼

ਇਸ ਦੇ ਨਾਲ ਹੀ ਇਕ ਵਿਅਕਤੀ ਵਲੋਂ ਸਾਂਚੌਰ ਦੇ ਪਿੰਡ ਡੂੰਗਰੀ 'ਚ ਬਣੇ ਸੈਂਟਰ 'ਚੋਂ 25 ਹਜ਼ਾਰ ਰੁਪਏ ਦੇ ਕੇ ਫਰਜ਼ੀ ਨਾਂ ਅਤੇ ਪੱਤੇ ਰਾਹੀਂ ਜਾਅਲੀ ਆਧਾਰ ਕਾਰਡ ਬਣਵਾਇਆ ਗਿਆ। 8 ਜੂਨ ਨੂੰ ਅਰਜ਼ੀ ਦੇ 3 ਦਿਨ ਬਾਅਦ 10 ਜੂਨ ਨੂੰ UIDAI ਦੀ ਵੈੱਬਸਾਈਟ ਤੋਂ ਆਧਾਰ ਕਾਰਡ ਨੂੰ ਡਾਊਨਲੋਡ ਵੀ ਕੀਤਾ ਗਿਆ। ਉਕਤ ਵਿਅਕਤੀ ਨੇ ਇਸ ਸਬੰਧ ਵਿਚ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਾਅਲੀ ਆਧਾਰ ਕਾਰਡ ਜਾਂ ਕੋਈ ਸਰਟੀਫਿਕੇਟ ਨੂੰ ਬਣਾਉਣ ਤੋਂ ਪਹਿਲਾਂ ਕਾਰਨ ਦੱਸਣਾ ਪੈਂਦਾ ਹੈ ਕਿ ਫਰਜ਼ੀ ਜੀਐੱਸਟੀ ਕਾਰੋਬਾਰ ਦੀ ਲੋੜ ਹੈ।

ਇਹ ਵੀ ਪੜ੍ਹੋ - ਇਸ ਸੂਬੇ ਦੇ 1.91 ਲੱਖ ਕਿਸਾਨਾਂ ਲਈ ਵੱਡੀ ਖ਼ਬਰ, ਸਰਕਾਰ ਮੁਆਫ਼ ਕਰ ਰਹੀ 2 ਲੱਖ ਰੁਪਏ ਤੱਕ ਦਾ ਕਰਜ਼ਾ

ਇਸ ਨਾਲ ਜਾਅਲੀ ਪੈਨ ਕਾਰਡ ਵੀ ਬਣ ਜਾਂਦਾ ਹੈ। ਸੈਂਚੌਰ ਦੇ ਡੁੰਗਰੀ ਸੈਂਟਰ 'ਤੇ ਜਿਵੇਂ ਪੈਸੇ ਨੂੰ ਲੈ ਕੇ ਗੱਲਬਾਤ ਹੁੰਦੀ ਹੈ ਫਿਰ ਓਪਰੇਟਰ ਕਿਸੇ ਵਿਅਕਤੀ ਤੋਂ ਕੋਈ ਵੀ ਦਸਤਾਵੇਜ਼ ਨਹੀਂ ਲੈਂਦਾ। ਉਸੇ ਸਮੇਂ ਉਹ ਜਨਮ ਸਰਟੀਫਿਕੇਟ ਜਾਅਲੀ ਬਣਾ ਕੇ ਪਾਸ ਕਰ ਦਿੰਦਾ ਹੈ। ਇਸ ਫਰਜ਼ੀਵਾੜੇ ਨਾਲ ਸਭ ਤੋਂ ਵੱਧ ਖ਼ਤਰਾ ਉਦੋਂ ਹੋ ਸਕਦਾ ਹੈ, ਜਦੋਂ ਇਨ੍ਹਾਂ ਕੇਂਦਰਾਂ ਤੋਂ ਕੋਈ ਅੱਤਵਾਦੀ ਫਰਜ਼ੀ ਆਧਾਰ ਕਾਰਡ ਹਾਸਲ ਕਰਕੇ ਕੋਈ ਗ਼ਲਤ ਕੰਮ ਕਰੇ। 

ਇਹ ਵੀ ਪੜ੍ਹੋ - 300 ਲੋਕਾਂ ਨੂੰ ਲੈ ਕੇ 9 ਘੰਟੇ ਉਡਦਾ ਰਿਹਾ ਬੋਇੰਗ ਜਹਾਜ਼, 7000 ਕਿਲੋਮੀਟਰ ਤੈਅ ਕੀਤਾ ਸਫ਼ਰ, ਨਹੀਂ ਹੋਈ ਲੈਂਡਿੰਗ!

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News