ਗਰਮੀਆਂ  'ਚ ਅੰਡੇ ਖਾਣੇ ਚਾਹੀਦੇ ਹਨ ਜਾਂ ਨਹੀਂ? ਜਾਣੋ ਕੀ ਕਹਿੰਦੇ ਹਨ ਮਾਹਰ

Sunday, Jun 23, 2024 - 04:18 PM (IST)

ਜਲੰਧਰ- ਅੰਡਾ ਹਰ ਕਿਸੇ ਦਾ ਪਸੰਦੀਦਾ ਹੁੰਦਾ ਹੈ, ਚਾਹੇ ਉਹ ਬਾਲਗ ਹੋਵੇ ਜਾਂ ਬੱਚਾ। ਤੁਸੀਂ ਅੰਡੇ ਨੂੰ ਕਈ ਤਰੀਕਿਆਂ ਨਾਲ ਖਾ ਸਕਦੇ ਹੋ ਅਤੇ ਇਹ ਹਰ ਤਰ੍ਹਾਂ ਨਾਲ ਸੁਆਦੀ ਹੁੰਦਾ ਹੈ। ਸਵਾਦਿਸ਼ਟ ਹੋਣ ਦੇ ਨਾਲ-ਨਾਲ ਅੰਡੇ ਵਿੱਚ ਕਈ ਪੌਸ਼ਟਿਕ ਤੱਤ ਵੀ ਹੁੰਦੇ ਹਨ ਜੋ ਸਾਡੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਪਰ ਬਹੁਤ ਸਾਰੇ ਲੋਕ ਇਸ ਗੱਲ ਨੂੰ ਲੈ ਕੇ ਉਲਝਣ ਵਿਚ ਹਨ ਕਿ ਕੀ ਸਾਨੂੰ ਗਰਮੀਆਂ 'ਚ ਆਂਡਾ ਖਾਣਾ ਚਾਹੀਦਾ ਹੈ ਜਾਂ ਨਹੀਂ? ਦਰਅਸਲ, ਲੋਕਾਂ ਦਾ ਮੰਨਣਾ ਹੈ ਕਿ ਅੰਡੇ ਖਾਣ ਨਾਲ ਸਰੀਰ 'ਚ ਗਰਮੀ ਪੈਦਾ ਹੁੰਦੀ ਹੈ, ਜੋ ਗਰਮੀਆਂ 'ਚ ਸਿਹਤ ਲਈ ਨੁਕਸਾਨਦੇਹ ਹੋ ਸਕਦੀ ਹੈ। ਅਜਿਹੇ 'ਚ ਅੱਜ ਅਸੀਂ ਤੁਹਾਡੇ ਇਸ ਸਵਾਲ ਦਾ ਜਵਾਬ ਲੈ ਕੇ ਆਏ ਹਾਂ। ਤਾਂ ਆਓ ਜਾਣਦੇ ਹਾਂ

ਕੀ ਗਰਮੀ 'ਚ ਅੰਡੇ ਖਾ ਸਕਦੇ ਹਾਂ?
ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਹਰ ਮੌਸਮ 'ਚ ਅੰਡੇ ਦਾ ਸੇਵਨ ਕਰਨਾ ਫਾਇਦੇਮੰਦ ਮੰਨਿਆ ਜਾਂਦਾ ਹੈ। ਗਰਮੀਆਂ 'ਚ ਲੋਕ ਰੋਜ਼ਾਨਾ ਇੱਕ ਜਾਂ ਦੋ ਅੰਡੇ ਖਾ ਸਕਦੇ ਹਨ ਪਰ ਜ਼ਿਆਦਾ ਸੇਵਨ ਨਹੀਂ ਕਰਨਾ ਚਾਹੀਦਾ, ਨਹੀਂ ਤਾਂ ਇਹ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਉਬਲਿਆ ਹੋਇਆ ਅੰਡਾ ਖਾਣਾ ਫਾਇਦੇਮੰਦ ਹੁੰਦਾ ਹੈ ਅਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਚਾਹੋ ਤਾਂ ਆਮਲੇਟ ਬਣਾ ਕੇ ਵੀ ਖਾ ਸਕਦੇ ਹੋ।

ਗਰਮੀਆਂ 'ਚ ਅੰਡੇ ਖਾਂਦੇ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ

-ਗਰਮੀਆਂ 'ਚ ਨਾਸ਼ਤੇ 'ਚ ਅੰਡੇ ਜ਼ਰੂਰ ਸ਼ਾਮਲ ਕਰੋ। ਇਸ 'ਚ ਮੌਜੂਦ ਪ੍ਰੋਟੀਨ ਅਤੇ ਹੋਰ ਪੋਸ਼ਕ ਤੱਤ ਪੂਰੇ ਦਿਨ ਲਈ ਊਰਜਾ ਪ੍ਰਦਾਨ ਕਰਦੇ ਹਨ ਅਤੇ ਇਹ ਚੰਗੀ ਤਰ੍ਹਾਂ ਪਚਦੇ ਵੀ ਹਨ।

- ਅੰਡੇ ਦੇ ਪੀਲੇ ਹਿੱਸੇ 'ਚ ਕੋਲੈਸਟ੍ਰਾਲ ਪਾਇਆ ਜਾਂਦਾ ਹੈ। ਕਈ ਲੋਕ ਇਸ ਨੂੰ ਖਾਣ ਤੋਂ ਡਰਦੇ ਹਨ ਕਿਉਂਕਿ ਇਸ ਨਾਲ ਦਿਲ ਦੀ ਬੀਮਾਰੀ ਹੋ ਸਕਦੀ ਹੈ। ਪਰ ਸੱਚਾਈ ਇਹ ਹੈ ਕਿ ਰੋਜ਼ਾਨਾ ਇੱਕ 
ਅੰਡੇ ਦੀ ਜ਼ਰਦੀ ਖਾਣ ਨਾਲ ਦਿਲ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਹੁੰਦੀ, ਜੇਕਰ ਤੁਸੀਂ ਪਹਿਲਾਂ ਹੀ ਕੋਲੈਸਟ੍ਰੋਲ ਦੇ ਮਰੀਜ਼ ਹੋ ਤਾਂ ਅਜਿਹੇ ਲੋਕਾਂ ਨੂੰ ਅੰਡੇ ਦੀ ਜ਼ਰਦੀ ਤੋਂ ਬਚਣਾ ਚਾਹੀਦਾ ਹੈ।
ਗਰਮੀਆਂ 'ਚ ਹਰ ਰੋਜ਼ ਇੱਕ ਜਾਂ 2 ਅੰਡੇ ਖਾ ਸਕਦੇ ਹੋ। ਅੰਡੇ ਨੂੰ ਉਬਾਲਿਆ ਜਾ ਸਕਦਾ ਹੈ ਜਾਂ ਆਮਲੇਟ ਦੇ ਤੌਰ 'ਤੇ ਖਾਧਾ ਜਾ ਸਕਦਾ ਹੈ।

- ਕੀਮੋਥੈਰੇਪੀ ਤੋਂ ਬਾਅਦ ਮਰੀਜ਼ ਨੂੰ ਰੋਜ਼ਾਨਾ ਖੁਰਾਕ 'ਚ 90 ਤੋਂ 100 ਗ੍ਰਾਮ ਪ੍ਰੋਟੀਨ ਦੀ ਲੋੜ ਹੁੰਦੀ ਹੈ। ਅਜਿਹੇ ਮਰੀਜ਼ਾਂ ਨੂੰ ਰੋਜ਼ਾਨਾ ਚਾਰ ਤੋਂ ਪੰਜ ਅੰਡੇ ਖਾਣੇ ਚਾਹੀਦੇ ਹਨ।

ਮਾਹਰਾਂ ਨੇ ਕੀ ਕਿਹਾ?
ਮਾਹਰਾਂ ਦਾ ਕਹਿਣਾ ਹੈ ਕਿ ਅੰਡੇ ਦਾ ਮੌਸਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅੰਡੇ 'ਚ ਮੌਜੂਦ ਉੱਚ ਗੁਣਵੱਤਾ ਵਾਲਾ ਪ੍ਰੋਟੀਨ ਮਾਸਪੇਸ਼ੀਆਂ ਨੂੰ ਬਣਾਉਣ 'ਚ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਜਿੰਮ ਜਾਣ ਵਾਲੇ ਲੋਕ ਚਾਹੁਣ ਤਾਂ ਅੰਡੇ ਦੀ ਜ਼ਰਦੀ ਕੱਢ ਕੇ ਖਾ ਸਕਦੇ ਹਨ। ਕਿਉਂਕਿ ਅੰਡੇ ਦੀ ਜ਼ਰਦੀ 'ਚ ਚਰਬੀ ਦੀ ਮਾਤਰਾ ਵਧੇਰੇ ਹੁੰਦੀ ਹੈ, ਜੇਕਰ ਤੁਸੀਂ ਸਫੇਦ ਹਿੱਸੇ ਨੂੰ ਖਾ ਸਕਦੇ ਹੋ ਤਾਂ ਇਸ ਨਾਲ ਚਰਬੀ ਨਹੀਂ ਵਧੇਗੀ।


Priyanka

Content Editor

Related News