Fact Check : ਭਾਰਤੀ ਫ਼ੌਜ ਦੇ ਸਮਰਥਨ ''ਚ ਸਹੁੰ ਚੁੱਕਦੇ ਇਹ ਲੋਕ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਨਹੀਂ ਹਨ

05/28/2024 1:11:37 PM

Fact Check By AajTak

ਨਵੀਂ ਦਿੱਲੀ- ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਯਾਨੀ ਪੀਓਕੇ ਦੇ ਮੁਸਲਮਾਨ ਭਾਰਤੀ ਫ਼ੌਜ ਦਾ ਸਮਰਥਨ ਕਰਨ ਦੀ ਸਹੁੰ ਚੁੱਕ ਰਹੇ ਹਨ। 
ਵੀਡੀਓ 'ਚ ਕਈ ਲੋਕ ਭਾਰਤੀ ਫ਼ੌਜ ਦਾ ਸਮਰਥਨ ਕਰਨ ਦੀ ਸਹੁੰ ਚੁੱਕਦੇ ਨਜ਼ਰ ਆ ਰਹੇ ਹਨ।

ਇਸ ਵੀਡੀਓ ਨੂੰ ਐਕਸ 'ਤੇ ਸ਼ੇਅਰ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ,“PoK ਦੇ ਮੁਸਲਮਾਨ ਭਾਰਤ ਵਿਚ ਮਿਲਣ ਲਈ... ਭਾਰਤ-ਪਾਕਿਸਤਾਨ ਜੰਗ ਵਿੱਚ ਭਾਰਤੀ ਫ਼ੌਜ ਦਾ ਪੂਰੇ ਦਿਲ ਨਾਲ ਸਮਰਥਨ ਕਰਨ ਦੀ ਸਹੁੰ ਚੁੱਕ ਰਹੇ ਹਨ, ਜੋ ਕਿ 70 ਸਾਲਾਂ ਵਿਚ ਸੰਭਵ ਨਹੀਂ ਸੀ, ਉਹ ਹੁਣ ਆਸਾਨੀ ਨਾਲ ਹੋ ਰਿਹਾ ਹੈ। ਦੂਜੇ ਪਾਸੇ, ਭਾਰਤ ਵਿਚ ਪਲ ਰਹੇ ਕੁਝ ਗੱਦਾਰ ਭਾਰਤ ਨੂੰ ਖਾ ਕੇ ਪਾਕਿਸਤਾਨ ਲਈ ਭੌਂਕਦੇ ਹਨ।" ਇਸ ਪੋਸਟ ਦਾ ਆਕਰਾਈਵਡ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ।

PunjabKesari

ਵਾਇਰਲ ਵੀਡੀਓ ਨੂੰ ਫੇਸਬੁੱਕ 'ਤੇ ਵੀ ਇਸੇ ਕੈਪਸ਼ਨ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਅਜਿਹੀ ਇਕ ਪੋਸਟ ਦਾ ਆਕਰਾਈਵਡ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ।

ਆਜਤੱਕ ਫੈਕਟ ਚੈੱਕ ਨੇ ਪਾਇਆਕ ਕਿ ਭਾਰਤੀ ਫ਼ੌਜ ਦਾ ਸਮਰਥਨ ਕਰਨ ਦੀ ਸਹੁੰ ਖਾਂਦੇ ਇਹ ਲੋਕ ਪੀਓਕੇ ਦੇ ਨਹੀਂ ਸਗੋਂ ਭਾਰਤ ਦੇ ਉੜੀ ਸ਼ਹਿਰ ਦੇ ਹਨ।

ਕਿਵੇਂ ਪਤਾ ਲੱਗੀ ਸੱਚਾਈ?

ਅਸੀਂ ਦੇਖਿਆ ਕਿ ਵਾਇਰਲ ਵੀਡੀਓ 'ਚ 00.20 ਦੇ ਮਾਰਕ 'ਤੇ ਇਕ ਸ਼ਖ਼ਸ ਦੇ ਹੱਥ 'ਚ ਇਕ ਤਖ਼ਤੀ ਦਿੱਸਦੀ ਹੈ, ਜਿਸ 'ਤੇ 'ਗੁੱਜਰ ਬਕਰਵਾਲ ਜ਼ਿੰਦਾਬਾਦ' ਲਿਖਿਆ ਹੋਇਆ ਹੈ।

PunjabKesari

ਇਸ ਜਾਣਕਾਰੀ ਦੇ ਆਧਾਰ 'ਤੇ ਕੀਵਰਡ ਸਰਚ ਕਰਨ ਨਾਲ ਸਾਨੂੰ ਇਹ ਵੀਡੀਓ 19 ਅਗਸਤ 2023 ਨੂੰ ਐਕਸ 'ਤੇ ਪੋਸਟ ਕੀਤਾ ਹਇਆ ਮਿਲਿਆ। ਇਸ ਪੋਸਟ 'ਚ ਵੀਡੀਓ ਨਾਲ ਲਿਖਿਆ ਹੈ,''ਜੰਮੂ ਕਸ਼ਮੀਰ ਦੇ ਗੁੱਜਰ ਬਕਰਵਾਲ ਆਪਣੀ ਅਨੁਸੂਚਿਤ ਜਨਜਾਤੀ ਦੀ ਸਥਿਤੀ ਦੀ ਸੁਰੱਖਿਆ ਦੇ ਸੰਬੰਧ 'ਚ ਆਪਣੇ ਸੰਵਿਧਾਨਕ ਅਧਿਕਾਰਾਂ ਨੂੰ ਸੁਰੱਖਿਅਤ ਰੱਖਣ ਦਾ ਸੰਕਲਪ ਲੈ ਰਹੇ ਹਨ। ਉਨ੍ਹਾਂ ਨੇ ਹਥਿਆਰਬੰਦ ਫ਼ੋਰਸਾਂ ਨਾਲ ਦੇਸ਼ ਨੂੰ ਦੁਸ਼ਮਣਾਂ ਤੋਂ ਬਚਾਉਣ ਦਾ ਸੰਕਲਪ ਵੀ ਲਿਆ। ਜੈ ਹਿੰਦ।''

 

ਵੀਡੀਓ ਬਾਰੇ ਥੋੜ੍ਹੀ ਹੋਰ ਖੋਜ ਕਰਨ 'ਤੇ ਸਾਨੂੰ ਇਸੇ ਸਹੁੰ ਦਾ ਵੀਡੀਓ ਯੂਟਿਊਬ 'ਤੇ ਮਿਲਿਆ, ਜਿਸ ਨੂੰ 20 ਅਗਸਤ 2023 ਨੂੰ ਅਪਲੋਡ ਕੀਤਾ ਗਿਆ ਸੀ। ਇਸ 'ਚ ਲਿਖਿਆ ਹੈ ਕਿ ਗੁੱਜਰ ਬਕਰਵਾਲ ਭਾਈਚਾਰੇ ਦੇ ਲੋਕਾਂ ਨੇ ਇਹ ਸਹੁੰ ਅਗਸਤ 2023 'ਚ ਚੁੱਕੀ ਸੀ।

ਸਾਨੂੰ 21 ਅਗਸਤ 2023 ਦਾ ਇਕ ਫੇਸਬੁੱਕ ਪੋਸਟ ਮਿਲਿਆ, ਜਿਸ 'ਚ ਰਫੀਕ ਬਲੋਟੇ ਦਾ ਨਾਂ ਲਿਖਿਆ ਹੋਇਆ ਹੈ। ਕੀਵਰਡ ਸਰਚ ਕਰਨ 'ਤੇ ਸਾਨੂੰ 10 ਦਸੰਬਰ 2022 ਦੀ ਇਕ ਰਿਪੋਰਟ ਮਿਲੀ, ਜਿਸ ਅਨੁਸਾਰ ਰਫੀਕ ਬਲੋਟੇ, ਉੜੀ ਦੇ ਬਲਾਕ ਡੈਵਲਪਮੈਂਟ ਕਾਊਂਸਿਲ ਦੇ ਚੇਅਰਮੈਨ ਹਨ।

2023 'ਚ ਵੀ ਇਹ ਵੀਡੀਓ ਇਸੇ ਦਾਅਵੇ ਨਾਲ ਬੰਗਾਲੀ ਭਾਸ਼ਾ 'ਚ ਵਾਇਰਲ ਹੋਇਆ ਸੀ। ਉਸ ਸਮੇਂ ਵੀ ਅਸੀਂ ਇਸ ਦੀ ਸੱਚਾਈ ਦੱਸੀ ਸੀ। ਉਸ ਦੌਰਾਨ ਅਸੀਂ ਰਫੀਕ ਬਲੋਟੇ ਨਾਲ ਗੱਲ ਕੀਤੀ ਸੀ। ਰਫੀਕ ਨੇ ਆਜਤੱਕ ਨੂੰ ਦੱਸਿਆ ਸੀ ਕਿ ਵੀਡੀਓ 'ਚ ਸਹੁੰ ਉਹੀ ਦਿਵਾ ਰਹੇ ਹਨ। ਉਨ੍ਹਾਂ ਕਿਹਾ ਸੀ,''ਅਸੀਂ ਗੁੱਜਰ-ਬਕਰਵਾਲ ਭਾਈਚਾਰੇ ਦੇ ਲੋਕ ਇਕੱਠੇ ਹੋਏ ਸੀ ਅਤੇ ਆਪਣੀ ਅਨੁਸੂਚਿਤ ਜਨਜਾਤੀ ਦੇ ਦਰਜੇ ਨੂੰ ਬਚਾਉਣ ਦੇ ਮਕਸਦ ਨਾਲ ਅਸੀਂ ਸੰਵਿਧਾਨ ਦੀ ਸਹੁੰ ਚੁੱਕੀ ਸੀ ਅਤੇ ਭਾਰਤੀ ਫ਼ੌਜ ਦਾ ਸਮਰਥਨ ਕੀਤਾ ਸੀ। ਇਹ ਬਾਰਾਮੂਲਾ ਜ਼ਿਲ੍ਹੇ ਦੇ ਡਾਕ ਬੰਗਲਾ ਇਲਾਕੇ ਦਾ ਵੀਡੀਓ ਹੈ।''

ਰਫੀਕ ਨੇ ਇਹ ਵੀ ਕਿਹਾ ਸੀ,''ਅਸੀਂ ਪੂਰੀ ਜ਼ਿੰਦਗੀ ਆਪਣੇ ਦੇਸ਼ ਨਾਲ ਪਿਆਰ ਕੀਤਾ ਹੈ, ਇਹ ਬਹੁਤ ਮੰਦਭਾਗੀ ਗੱਲ ਹੈ ਕਿ ਕੁਝ ਲੋਕ ਸਾਨੂੰ ਪੀਓਕੇ ਦਾ ਦੱਸ ਰਹੇ ਹਨ।''

ਦੱਸਣਯੋਗ ਹੈ ਕਿ ਅਗਸਤ 2023 'ਚ ਗੁੱਜਰ ਬਕਰਵਾਲ ਭਾਈਚਾਰੇ ਦੇ ਲੋਕ ਕੇਂਦਰ ਸਰਕਾਰ ਵਲੋਂ ਪਹਾੜੀ ਭਾਈਚਾਰੇ ਦੇ ਲੋਕਾਂ ਨੂੰ ਅਨੁਸੂਚਿਤ ਜਨਜਾਤੀ 'ਚ ਸ਼ਾਮਲ ਕਰਨ ਦੀ ਵਜ੍ਹਾ ਨਾਲ ਅੰਦੋਲਨ ਕਰ ਰਹੇ ਸਨ। ਹਾਲਾਂਕਿ ਇਹ ਬਿੱਲ ਦਸੰਬਰ 2023 'ਚ ਦੋਹਾਂ ਸਦਨਾਂ 'ਚ ਪਾਸ ਹੋ ਗਿਆ ਸੀ। 
ਜ਼ਾਹਰ ਹੈ, ਭਾਰਤੀ ਫ਼ੌਜ ਦਾ ਸਮਰਥਨ ਕਰਦੇ ਹੋਏ ਸਹੁੰ ਚੁੱਕਦੇ ਇਹ ਲੋਕ ਪੀਓਕੇ ਦੇ ਨਹੀਂ ਸਗੋਂ ਭਾਰਤੇ ਦੇ ਉੜੀ ਸ਼ਹਿਰ ਦੇ ਹਨ।

(Disclaimer: ਇਹ ਫੈਕਟ ਮੂਲ ਤੌਰ 'ਤੇ AajTak ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)


DIsha

Content Editor

Related News