ਡਰੱਗਜ਼ ਕੰਟਰੋਲ ਅਫ਼ਸਰ ਨੇ ਮੈਡੀਕਲ ਸਟੋਰਾਂ ਦੀ ਚੈਕਿੰਗ ਦੌਰਾਨ 100 ਦੇ ਕਰੀਬ ਨਸ਼ੀਲੇ ਕੈਪਸੂਲ ਕੀਤੇ ਬਰਾਮਦ
Thursday, Jun 20, 2024 - 12:23 PM (IST)
ਗੁਰਦਾਸਪੁਰ (ਹਰਮਨ, ਵਿਨੋਦ)-ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਜੜ ਤੋਂ ਖ਼ਤਮ ਕਰਨ ਸਬੰਧੀ ਸ਼ੁਰੂ ਕੀਤੀ ਮੁਹਿੰਮ ਤਹਿਤ ਅੱਜ ਡਰੱਗਜ਼ ਕੰਟਰੋਲ ਅਫਸਰ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡਾਂ ’ਚ ਸਥਿਤ ਮੈਡੀਕਲ ਸਟੋਰਾਂ ਦੀ ਅਚਨਚੇਤ ਚੈਕਿੰਗ ਕੀਤੀ, ਜਿਸ ਦੌਰਾਨ 100 ਦੇ ਕਰੀਬ ਨਸ਼ੀਲੇ ਕੈਪਸ਼ੂਲ ਬਰਾਮਦ ਕੀਤੇ। ਡਰੱਗਜ ਕੰਟਰੋਲ ਅਫਸਰ ਬਬਲੀਨ ਕੌਰ ਨੇ ਦੱਸਿਆ ਕਿ ਅੱਜ ਚੈਕਿੰਗ ਦੌਰਾਨ ਤਹਿਸੀਲ ਬਟਾਲਾ ਦੇ ਇਕ ਪਿੰਡ ਵਿਖੇ ਮੈਡੀਕਲ ਸਟੋਰ ’ਤੇ ਛਾਪੇਮਾਰੀ ਕੀਤੀ ਤਾਂ 100 ਦੇ ਕਰੀਬ ਨਸ਼ੀਲੇ ਕੈਪਸੂਲ ਬਰਾਮਦ ਕੀਤੇ। ਇਸ ਦੌਰਾਨ ਮੈਡੀਕਲ ਸਟੋਰ ’ਤੇ ਬੈਠਾ ਵਿਅਕਤੀ ਕੁਆਲੀਫਾਈਡ ਵਿਅਕਤੀ ਨਹੀਂ ਸੀ ਅਤੇ ਮੈਡੀਕਲ ਸਟੋਰ ਉਪਰ ਸੇਲ ਪਰਚੇਜ਼ ਦਾ ਰਿਕਾਰਡ ਵੀ ਪੂਰਾ ਨਹੀਂ ਸੀ।
ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਆਉਣ ਵਾਲੀਆਂ ਸੰਗਤਾਂ ਲਈ ਖ਼ਾਸ ਖ਼ਬਰ, ਕਮਰਾ ਬੁੱਕ ਕਰਨ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਇਸੇ ਤਰ੍ਹਾਂ ਨਿਮਰ ਮੈਡੀਕਲ ਸਟੋਰ ਪਿੰਡ ਰਿਆਲੀਕਲਾਂ ਦੀ ਚੈਕਿੰਗ ਕੀਤੀ ਤਾਂ ਮੈਡੀਕਲ ਸਟੋਰ ਉਪਰ ਵੀ ਅਧਿਕਾਰਤ ਵਿਅਕਤੀ ਨਹੀਂ ਬੈਠਾ ਸੀ ਅਤੇ ਸਟੋਰ ਦਾ ਰਿਕਾਰਡ ਵੀ ਮੇਲ ਨਹੀਂ ਖਾ ਰਿਹਾ ਸੀ ਅਤੇ ਸਡਿਉਲਡ ਐੱਚ-1 ਰਜਿਸਟਰ ਵੀ ਕੰਪਲੀਟ ਨਹੀਂ ਕੀਤਾ ਗਿਆ ਸੀ। ਸਵਾਮੀ ਮੈਡੀਕਲ ਸਟੋਰ ਪਿੰਡ ਸਰੂਪਵਾਲੀ ਕਲਾਂ ਅਤੇ ਅਜੇ ਮੈਡੀਕਲ ਸਟੋਰ ਪਿੰਡ ਘਸੀਟਪੁਰਾ ਵਿਖੇ ਸਥਿਤ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਤਾਂ ਉਥੇ ਸਾਰਾ ਕੁਝ ਠੀਕ ਪਾਇਆ ਗਿਆ। ਉਨ੍ਹਾ੍ ਦੱਸਿਆ ਕਿ ਚੈਕਿੰਗ ਦੌਰਾਨ ਜਿਨ੍ਹਾਂ ਦੁਕਾਨਾਂ ਤੋਂ ਨਸ਼ੇ ਦੇ ਕੈਪਸ਼ੂਲ ਬਰਾਮਦ ਹੋਏ ਹਨ, ਉਨ੍ਹਾਂ ਸਬੰਧੀ ਅਗਲੇਰੀ ਕਾਰਵਾਈ ਕਰਦੇ ਹੋਏ ਜ਼ਬਤ ਕੀਤੀਆ ਨਸ਼ੀਲੀ ਦਵਾਈਆਂ ਕੋਰਟ ’ਚ ਪੇਸ਼ ਕੀਤੀਆਂ ਗਈਆਂ ਅਤੇ ਸਾਰੀ ਚੈਕਿੰਗ ਤੇ ਕਾਰਵਾਈ ਦੀ ਰਿਪੋਰਟ ਉੱਚ ਅਫਸਰਾਂ ਨੂੰ ਅਗਲੇਰੀ ਕਾਰਵਾਈ ਵਾਸਤੇ ਭੇਜ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਅਹਿਮ ਖ਼ਬਰ : ਅਟਾਰੀ-ਵਾਹਗਾ ਸਰਹੱਦ ''ਤੇ ਹੋਣ ਵਾਲੀ ਰੀਟਰੀਟ ਸੈਰੇਮਨੀ ਦਾ ਬਦਲਿਆ ਸਮਾਂ
ਉਨ੍ਹਾਂ ਜ਼ਿਲਾ ਗੁਰਦਾਸਪੁਰ ਦੇ ਸਾਰੇ ਮੈਡੀਕਲ ਸਟੋਰ ਵਾਲਿਆ ਨੂੰ ਨਿਰਦੇਸ਼ ਦਿੱਤੇ ਕਿ ਡਾਕਟਰ ਦੀ ਪਰਚੀ ਤੋਂ ਬਿਨਾਂ ਪ੍ਰਤੀਬੰਧਿਤ ਦਵਾਈ ਨੂੰ ਨਾ ਵੇਚਿਆ ਜਾਵੇ ਅਤੇ ਜੇਕਰ ਕੋਈ ਵੀ ਮੈਡੀਕਲ ਸਟੋਰ ਮਾਲਕ ਸਰਕਾਰ ਵੱਲੋਂ ਪਾਬੰਧੀਸ਼ੁਦਾ ਦਵਾਈ ਦੀ ਵਿਕਰੀ ਕਰਦਾ ਫੜਿਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਾਰੇ ਮੈਡੀਕਲ ਸਟੋਰ ਮਾਲਿਕਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਆਪਣੇ ਮੈਡੀਕਲ ਸਟੋਰਾਂ ਉਪਰ ਸੀ. ਸੀ. ਟੀ. ਵੀ. ਕੈਮਰੇ ਲਗਾਉਣ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8