Fack Check: ਭਾਜਪਾ ਦੇ 1000 ਤੋਂ ਘੱਟ ਵੋਟਾਂ ਨਾਲ 100 ਲੋਕ ਸਭਾ ਸੀਟਾਂ ਜਿੱਤਣ ਦਾ ਵਾਇਰਲ ਦਾਅਵਾ ਝੂਠਾ

06/10/2024 4:17:12 PM

ਸੋਸ਼ਲ ਮੀਡੀਆ 'ਤੇ ਇਕ ਗ੍ਰਾਫਿਕ ਵਾਇਰਲ ਹੋ ਰਿਹਾ ਹੈ, ਜਿਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 500 ਤੋਂ ਘੱਟ ਵੋਟਾਂ ਦੇ ਫਰਕ ਨਾਲ 30 ਸੀਟਾਂ ਜਿੱਤੀਆਂ ਅਤੇ 100 ਤੋਂ ਘੱਟ ਵੋਟਾਂ ਦੇ ਫਰਕ ਨਾਲ 100 ਤੋਂ ਵੱਧ ਸੀਟਾਂ ਜਿੱਤੀਆਂ ਹਨ। BOOM ਨੇ ਆਪਣੇ ਫੈਕਟ ਚੈਕ ਵਿਚ ਇਹ ਦਾਅਵਾ ਝੂਠਾ ਪਾਇਆ। ਜਦੋਂ ਅਸੀਂ ਭਾਰਤੀ ਚੋਣ ਕਮਿਸ਼ਨ (ECI) ਵਲੋਂ ਜਾਰੀ ਕੀਤੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ, ਤਾਂ ਅਸੀਂ ਦੇਖਿਆ ਕਿ ਭਾਜਪਾ ਨੇ ਸਭ ਤੋਂ ਘੱਟ ਵੋਟਾਂ ਦੇ ਫਰਕ ਨਾਲ ਜੋ ਸੀਟ ਜਿੱਤੀ ਸੀਟ ਉਹ ਫ਼ਰਕ1587 ਹੈ। ਹਾਲ ਹੀ ਵਿਚ ਸੰਪੰਨ ਹੋਈਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੇ 240 ਸੀਟਾਂ ਜਿੱਤੀਆਂ ਅਤੇ ਇਸ ਦੇ NDA ਗਠਜੋੜ ਭਾਈਵਾਲਾਂ ਸਮੇਤ, ਅਗਲੀ ਸਰਕਾਰ ਬਣਾਉਣ ਲਈ ਲੋੜੀਂਦੀਆਂ 272 ਸੀਟਾਂ ਦਾ ਅੰਕੜਾ ਪਾਰ ਕਰ ਲਿਆ।

ਇਹ ਵੀ ਪੜ੍ਹੋ-  Fact Check: ਰਾਹੁਲ ਗਾਂਧੀ ਬੋਲੇ- ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣ ਰਹੇ ਹਨ, ਖ਼ਤਮ ਕਹਾਣੀ!

ਵਾਇਰਲ ਗ੍ਰਾਫਿਕ ਵਿਚ ਲਿਖਿਆ ਵੇਖਿਆ ਜਾ ਸਕਦਾ ਹੈ, ਇਸ ਘਪਲੇ ਨੂੰ ਤੁਸੀਂ ਕੀ ਕਹੋਗੇ? ਭਾਜਪਾ ਨੇ 500 ਤੋਂ ਘੱਟ ਵੋਟਾਂ ਦੇ ਫ਼ਰਕ ਨਾਲ 30 ਸੀਟਾਂ ਜਿੱਤੀਆਂ ਅਤੇ 1000 ਤੋਂ ਘੱਟ ਵੋਟਾਂ ਦੇ ਫ਼ਰਕ ਨਾਲ 100 ਤੋਂ ਵੱਧ ਸੀਟਾਂ ਜਿੱਤੀਆਂ। 


ਸੋਸ਼ਲ ਮੀਡੀਆ ਪਲੇਟਫਾਰਮ ਥ੍ਰੇ਼ਡਸ 'ਤੇ ਇਸ ਗ੍ਰਾਫਿਕ ਨੂੰ ਸ਼ੇਅਰ ਕਰਦਿਆਂ ਇਕ ਯੂਜ਼ਰ ਨੇ ਲਿਖਿਆ, ''ਈ. ਵੀ. ਐੱਮ. ਦਾ ਘਪਲਾ ਇਸ ਵਾਰ ਵੀ ਜੰਮ ਕੇ ਹੋਇਆ।''

ਪੋਸਟ ਦਾ ਆਰਕਈਵ ਲਿੰਕ

ਐਕਸ 'ਤੇ ਇਹ ਹੀ ਦਾਅਵਾ ਗੁਜਰਾਤ ਕਾਂਗਰਸ ਦੇ AICC ਸਕੱਤਰ BM ਸੰਦੀਪ @BMSandeepAICC) ਦੇ ਹੈਂਡਲ ਤੋਂ ਵੀ ਪੋਸਟ ਕੀਤਾ ਗਿਆ ਹੈ। 

BOOM ਨੂੰ 'ਬੋਲੋ ਭਾਰਤ' ਦੇ ਲੋਗੋ ਵਾਲਾ ਇਹ ਗ੍ਰਾਫਿਕ ਵੈਰੀਫਾਈ ਕਰਨ ਦੀ ਰਿਕਵੈਸਟ ਨਾਲ ਉਸ ਦੇ ਵਟਸਐਪ ਨੰਬਰ (7700906588) 'ਤੇ ਵੀ ਮਿਲਿਆ।

ਇਹ ਵੀ ਪੜ੍ਹੋ- Fact Check :  PM ਮੋਦੀ ਵਰਗੇ ਦਿੱਸਣ ਵਾਲੇ ਸ਼ਖ਼ਸ ਦਾ ਵੀਡੀਓ ਮਜ਼ਾਕੀਆ ਦਾਅਵੇ ਨਾਲ ਵਾਇਰਲ

Fack Check

BOOM ਨੇ ਚੋਣ ਕਮਿਸ਼ਨ ਵਲੋਂ ਪ੍ਰਕਾਸ਼ਿਤ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਅਤੇ ਵੇਖਿਆ ਕਿ ਭਾਜਪਾ ਵਲੋਂ ਜਿੱਤੀਆਂ ਗਈਆਂ 240 ਸੀਟਾਂ 'ਤੇ ਸਭ ਤੋਂ ਘੱਟ ਜਿੱਤ ਦਾ ਫ਼ਰਕ 1587 ਵੋਟਾਂ ਤੋਂ ਘੱਟ ਸੀ। 
ਤਿੰਨ ਲੋਕ ਸਭਾ ਸੀਟਾਂ ਜਿੱਥੇ ਭਾਜਪਾ ਨੂੰ ਸਭ ਤੋਂ ਘੱਟ ਫਰਕ ਨਾਲ ਜਿੱਤ ਮਿਲੀ ਉਹ ਹਨ-

ਇਹ ਵੀ ਪੜ੍ਹੋ- Fack Check: ਹੈਲੀਕਾਪਟਰ 'ਤੇ ਝੂਲਦੇ ਸ਼ਖਸ ਦਾ ਹੈਰਤਅੰਗੇਜ਼ ਵੀਡੀਓ PM ਮੋਦੀ ਦੀ ਰੈਲੀ ਦਾ ਨਹੀਂ, ਸਗੋਂ ਕੀਨੀਆ ਦਾ ਹੈ

ਜਾਜਪੁਰ (ਓਡੀਸ਼ਾ)- 1587 ਵੋਟਾਂ

PunjabKesari

ਜੈਪੁਰ ਰੂਰਲ (ਰਾਜਸਥਾਨ)- 1615 ਵੋਟਾਂ 

PunjabKesari

ਕਾਂਕੇਰ (ਛੱਤੀਸਗੜ੍ਹ)- 1884 ਵੋਟਾਂ

PunjabKesari

ਭਾਜਪਾ ਵਲੋਂ ਜਿੱਤੀ ਗਈਆਂ 240 ਸੀਟਾਂ ਵਿਚੋਂ ਕਿਸੇ 'ਤੇ ਵੀ ਜਿੱਚ ਦਾ ਫ਼ਰਕ 1000 ਜਾਂ 500 ਵੋਟਾਂ ਤੋਂ ਘੱਟ ਨਹੀਂ ਸੀ, ਜਿਵੇਂ ਕਿ ਵਾਇਰਲ ਗ੍ਰਾਫਿਕ ਵਿਚ ਦਾਅਵਾ ਕੀਤਾ ਗਿਆ ਹੈ। ਇਸ ਲੋਕ ਸਭਾ ਚੋਣਾਂ ਵਿਚ ਸਭ ਤੋਂ ਘੱਟ ਫਰਕ ਸ਼ਿਵਸੈਨਾ ਦੇ ਰਵਿੰਦਰ ਵਾਇਕਰ ਦੀ ਹੋਈ, ਜੋ ਕਿ NDA ਸਹਿਯੋਗੀ ਹੈ। ਇਨ੍ਹਾਂ ਨੇ ਮੁੰਬਈ ਉੱਤਰ ਪੱਛਮੀ ਚੋਣ ਖੇਤਰ ਵਿਚ ਸ਼ਿਵਸੈਨਾ ਦੇ ਅਮੋਲ ਕੀਰਤੀਕਰ ਨੂੰ ਸਿਰਫ 48 ਵੋਟਾਂ ਨਾਲ ਹਰਾਇਆ।

PunjabKesari

(Disclaimer: ਇਹ ਫੈਕਟ ਮੂਲ ਤੌਰ 'ਤੇ BOOM ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)


Tanu

Content Editor

Related News