ਦਿਲ ਨੂੰ ਝੰਜੋੜ ਦੇਵੇਗੀ ਇਹ ਘਟਨਾ, ਜਨਮ ਲੈਂਦੇ ਹੀ ਜੁੜਵਾ ਬੱਚੇ ਹੋਏ ਅਨਾਥ (ਦੇਖੋ ਤਸਵੀਰਾਂ)

07/31/2017 11:57:54 AM

ਫਲੋਰੀਡਾ— ਫਲੋਰੀਡਾ ਵਿਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜੁੜਵਾ ਨਵਜੰਮੇ ਬੱਚੇ ਜਨਮ ਲੈਂਦੇ ਹੀ ਅਨਾਥ ਹੋ ਗਏ। ਉਹ ਇਸ ਲਈ ਕਿਉਂਕਿ ਕੁਝ ਦਿਨ ਪਹਿਲਾਂ ਹੀ ਇਨ੍ਹਾਂ ਬੱਚਿਆਂ ਦੇ ਪਿਤਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਮਾਂ ਦੀ ਮੌਤ ਡਿਲੀਵਰੀ ਦੇ ਸਮੇਂ ਹੋ ਗਈ। ਹੁਣ ਇਨ੍ਹਾਂ ਬੱਚਿਆਂ ਦੇ ਰਿਸ਼‍ਤੇਦਾਰ ਇਕਜੁੱਟ ਹੋ ਕੇ ਆਨਲਾਈਨ ਮਦਦ ਮੰਗ ਰਹੇ ਹਨ ਤਾਂ ਕਿ ਇਨ੍ਹਾਂ ਲਈ ਫੰਡ ਇਕੱਠਾ ਕੀਤਾ ਜਾ ਸਕੇ । 
ਇਹ ਦੁਖਦਾਇਕ ਸਿਲਸਿਲਾ 11 ਜੁਲਾਈ ਤੋਂ ਸ਼ੁਰੂ ਹੋਇਆ ਜਦੋਂ ਬੱਚਿਆਂ ਦੇ ਪਿਤਾ ਜੀਵਾਨ ਸੁਕੂ ਦਾ ਉਨ੍ਹਾਂ ਦੇ ਵੈਸ‍ਟ ਪਾਮ ਬੀਚ ਅਪਾਰਟਮੈਂਟ ਉੱਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਦੇ ਤਿੰਨ ਦਿਨ ਬਾਅਦ ਅੰਤਿਮ ਸਸ‍ਕਾਰ ਦੇ ਸਮੇਂ ਉਨ੍ਹਾਂ ਦੀ ਪਤਨੀ ਸ‍ਟੈਫਨੀ ਦੀ 2 ਜੁੜਵਾ ਬੱਚਿਆਂ ਨੂੰ ਜਨ‍ਮ ਦਿੰਦੇ ਸਮੇਂ ਮੌਤ ਹੋ ਗਈ । ਦੱਸਿਆ ਜਾ ਰਿਹਾ ਹੈ ਕਿ ਸਟੈਫਨੀ ਦਾ ਆਈ. ਸੀ. ਯੂ. ਵਿਚ 10 ਦਿਨ ਤੱਕ ਇਲਾਜ ਚੱਲਿਆ ਸੀ। ਉਸ ਦੀ ਮੌਤ ਇੰਫੈਕ‍ਸ਼ਨ ਦੇ ਚਲਦੇ ਹੋ ਗਈ । ਜੀਵਾਨ ਅਤੇ ਸਟੈਫਨੀ ਇਕੱਠੇ ਰਹਿੰਦੇ ਸਨ ਅਤੇ ਉਨ੍ਹਾਂ ਦੀ ਇਕ ਹੋਰ 2 ਸਾਲ ਦੀ ਬੱ‍ਚੀ ਵੀ ਸੀ । ਦੋਵਾਂ ਦੀ ਮੌਤ ਤੋਂ ਬਾਅਦ ਹੁਣ ਤਿੰਨੋਂ ਬੱ‍ਚੇ ਅਨਾਥ ਹੋ ਗਏ ਹਨ । 
ਸੁਕੂ ਦੇ ਕਤਲ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਹੁਣ ਜਦੋਂ ਦੋਵੇਂ ਹੀ ਜਿੰਦਾ ਨਹੀਂ ਬਚੇ ਹਨ ਤਾਂ ਅਜਿਹੇ ਵਿਚ ਇਨ੍ਹਾਂ ਦੇ ਪਰਿਵਾਰਕ ਮੈਂਬਰ, ਦੋਸ‍ਤ, ਰਿਸ਼‍ਤੇਦਾਰ ਮਿਲ ਕੇ ਸਾਹਮਣੇ ਆਏ ਹਨ ਅਤੇ ਸਹਾਇਤਾ ਰਾਸ਼ੀ ਜੁਟਾ ਰਹੇ ਹਨ । ਸੁਕੂ ਦੀ ਆਂਟੀ ਨੇ ਦੱਸਿਆ ਕਿ ਹੁਣ ਅਸੀਂ ਇਹ ਤੈਅ ਕਰਨ ਵਿਚ ਲੱਗੇ ਹਾਂ ਕਿ ਅੱਗੇ ਕੀ ਕੀਤਾ ਜਾਣਾ ਚਾਹੀਦਾ ਹੈ। ਸ‍ਟੈਫਨੀ ਦੇ ਮੈਨੇਜਰ ਨੇ ਗੋ ਫੰਡ ਮੀ ਨਾਂ ਦਾ ਪੇਜ਼ ਬਣਾਇਆ, ਜਿਸ ਦੇ 50 ਹਜ਼ਾਰ ਡਾਲਰ ਦੇ ਟੀਚੇ ਵਿਚ ਹੁਣ ਤੱਕ ਉਨ੍ਹਾਂ ਨੂੰ 33 ਹਜ਼ਾਰ ਡਾਲਰ ਦੀ ਪ੍ਰਾਪਤੀ ਹੋ ਚੁੱਕੀ ਹੈ ।


Related News