ਸਾਵਧਾਨ! ਜਲੰਧਰ ''ਚ ਬਾਬੇ ਦਾ ਰੂਪ ਧਾਰਨ ਕਰ ਘੁੰਮ ਰਹੇ ਨੌਸਰਬਾਜ਼, ਪਤੀ-ਪਤਨੀ ਨਾਲ ਵਾਪਰੀ ਘਟਨਾ ਜਾਣ ਹੋਵੋਗੇ ਹੈਰਾਨ

Saturday, May 04, 2024 - 06:59 PM (IST)

ਸਾਵਧਾਨ! ਜਲੰਧਰ ''ਚ ਬਾਬੇ ਦਾ ਰੂਪ ਧਾਰਨ ਕਰ ਘੁੰਮ ਰਹੇ ਨੌਸਰਬਾਜ਼, ਪਤੀ-ਪਤਨੀ ਨਾਲ ਵਾਪਰੀ ਘਟਨਾ ਜਾਣ ਹੋਵੋਗੇ ਹੈਰਾਨ

ਜਲੰਧਰ (ਜ. ਬ.)–ਦੋਆਬਾ ਚੌਂਕ ਵਿਚ ਇਕ ਕਥਿਤ ਬਾਬੇ ਅਤੇ ਉਸ ਦੀ ਟੀਮ ਵਿਚ ਸ਼ਾਮਲ ਜੋੜੇ ਨੇ ਕਾਰੋਬਾਰੀ ਅਤੇ ਉਸ ਦੀ ਪਤਨੀ ਕੋਲੋਂ 4 ਤੋਲੇ ਸੋਨੇ ਦੇ ਗਹਿਣੇ ਠੱਗ ਲਏ। ਇਸ ਸਬੰਧੀ ਥਾਣਾ ਨੰਬਰ 8 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਪੁਲਸ ਸੀ. ਸੀ. ਟੀ. ਵੀ. ਕੈਮਰੇ ਘੋਖ ਕੇ ਮੁਲਜ਼ਮਾਂ ਦੀ ਪਛਾਣ ਕਰਨ ਵਿਚ ਜੁਟੀ ਹੋਈ ਹੈ।

PunjabKesari

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਕਾਰੋਬਾਰੀ ਯੋਗੇਸ਼ ਕੁਮਾਰ ਨੇ ਦੱਸਿਆ ਕਿ ਉਹ ਅਮਨ ਨਗਰ ਦੇ ਰਹਿਣ ਵਾਲੇ ਹਨ। ਸ਼ੁੱਕਰਵਾਰ ਨੂੰ ਉਹ ਪ੍ਰਤਾਪ ਬਾਗ ਨੇੜੇ ਲੱਗਣ ਵਾਲੀ ਸਬਜ਼ੀ ਮੰਡੀ ਤੋਂ ਪਤਨੀ ਸਮੇਤ ਸਬਜ਼ੀ ਲੈ ਕੇ ਐਕਟਿਵਾ ’ਤੇ ਘਰ ਮੁੜ ਰਹੇ ਸਨ। ਜਿਉਂ ਹੀ ਉਹ ਕਿਸ਼ਨਪੁਰਾ ਚੌਂਕ ਤੋਂ ਦੋਆਬਾ ਚੌਂਕ ਵੱਲ ਜਾਂਦੀ ਸੜਕ ’ਤੇ ਪੁੱਜੇ ਤਾਂ ਇਕ ਬਾਬੇ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਹ ਨਜ਼ਰਅੰਦਾਜ਼ ਕਰਕੇ ਅੱਗੇ ਨਿਕਲ ਗਏ। ਦੋਆਬਾ ਚੌਂਕ ਤੋਂ ਉਨ੍ਹਾਂ ਫਰੂਟ ਲੈਣਾ ਸੀ। ਉਹ ਫਰੂਟ ਲੈਣ ਲਈ ਰੁਕੇ ਤਾਂ ਉਹ ਬਾਬਾ ਉਥੇ ਪਹੁੰਚ ਗਿਆ ਅਤੇ ਸੇਵਾ ਮੰਗਣ ਲੱਗਾ।

PunjabKesari

ਯੋਗੇਸ਼ ਨੇ ਕਿਹਾ ਕਿ ਬਾਬੇ ਨੂੰ ਉਨ੍ਹਾਂ ਜਾਣ ਲਈ ਕਿਹਾ ਤਾਂ ਉਹ ਚਲਾ ਗਿਆ। ਇਸੇ ਦੌਰਾਨ ਇਕ ਜੋੜਾ ਉਨ੍ਹਾਂ ਕੋਲ ਆਇਆ ਅਤੇ ਬਾਬੇ ਬਾਰੇ ਪੁੱਛਣ ਲੱਗਾ। ਯੋਗੇਸ਼ ਨੇ ਉਨ੍ਹਾਂ ਨੂੰ ਦੱਸਿਆ ਕਿ ਬਾਬਾ ਸੇਵਾ ਮੰਗ ਰਿਹਾ ਸੀ ਅਤੇ ਉਨ੍ਹਾਂ ਮਨ੍ਹਾ ਕਰ ਦਿੱਤਾ। ਇਸ ਦੌਰਾਨ ਜੋੜੇ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਦੀਆਂ ਅੱਖਾਂ ਇਸੇ ਬਾਬੇ ਨੇ ਠੀਕ ਕੀਤੀਆਂ ਹਨ। ਇਹ ਗਹਿਣੇ ਤਕ ਡਬਲ ਕਰ ਦਿੰਦਾ ਹੈ ਅਤੇ ਸਭ ਦਾ ਭਲਾ ਕਰਦਾ ਹੈ।

ਇਹ ਵੀ ਪੜ੍ਹੋ- ਪਟਿਆਲਾ 'ਚ ਚੋਣ ਪ੍ਰਚਾਰ ਦੌਰਾਨ ਬੋਲੇ CM ਭਗਵੰਤ ਮਾਨ, 'ਅਸੀਂ ਚੰਮ ਦੀ ਨਹੀਂ, ਕੰਮ ਦੀ ਰਾਜਨੀਤੀ ਕਰਦੇ ਹਾਂ'

PunjabKesari

ਇਸ ਦੌਰਾਨ ਕਥਿਤ ਬਾਬਾ ਉਥੇ ਆ ਗਿਆ, ਜਦਕਿ ਜੋੜੇ ਨੇ ਵੀ ਕਿਹਾ ਕਿ ਉਨ੍ਹਾਂ ਵੀ ਬਾਬੇ ਨੂੰ ਗਹਿਣੇ ਦਿੱਤੇ ਸਨ, ਜਿਨ੍ਹਾਂ ਨੂੰ ਕੱਪੜੇ ਵਿਚ ਬੰਨ੍ਹ ਕੇ ਬਾਬੇ ਨੇ ਧਿਆਨ ਲਾਇਆ ਅਤੇ ਬਾਅਦ ਵਿਚ ਸਭ ਕੁਝ ਡਬਲ ਹੋ ਗਿਆ। ਯੋਗੇਸ਼ ਨੇ ਕਿਹਾ ਕਿ ਉਨ੍ਹਾਂ ਲੋਕਾਂ ਨੇ ਉਸ ਦਾ ਮਾਈਂਡਵਾਸ਼ ਕਰ ਦਿੱਤਾ ਅਤੇ ਉਨ੍ਹਾਂ ਲਗਭਗ 4 ਤੋਲੇ ਸੋਨੇ ਦੇ ਗਹਿਣੇ ਬਾਬੇ ਨੂੰ ਫੜਾ ਦਿੱਤੇ, ਜਿਹੜੇ ਉਸ ਨੇ ਕੱਪੜੇ ਵਿਚ ਰੱਖੇ ਅਤੇ ਗੰਢਾਂ ਮਾਰ ਕੇ ਕੱਪੜਾ ਉਸ ਨੂੰ ਵਾਪਸ ਫੜਾ ਦਿੱਤਾ ਅਤੇ ਕਿਹਾ ਕਿ ਇਹ ਕੱਪੜਾ ਘਰ ਜਾ ਕੇ ਖੋਲ੍ਹਣਾ। ਇਸ ਦੌਰਾਨ ਬਾਬਾ ਅਤੇ ਜੋੜਾ ਵੀ ਗਾਇਬ ਹੋ ਗਏ।

PunjabKesari

ਯੋਗੇਸ਼ ਦੀ ਪਤਨੀ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਕੱਪੜੇ ਨੂੰ ਖੋਲ੍ਹਣ ਦਾ ਸੋਚਿਆ। ਯੋਗੇਸ਼ ਨੇ ਕਿਹਾ ਕਿ ਕੱਪੜੇ ਨੂੰ ਗੰਢਾਂ ਕਾਫ਼ੀ ਜ਼ਿਆਦਾ ਸਨ, ਜਿਨ੍ਹਾਂ ਨੂੰ ਖੋਲ੍ਹਦਿਆਂ ਸਮਾਂ ਲੱਗ ਗਿਆ। ਜਦੋਂ ਕੱਪੜਾ ਖੁੱਲ੍ਹਿਆ ਤਾਂ ਉਸ ਵਿਚ ਭੰਗ ਸੀ। ਉਨ੍ਹਾਂ ਰੌਲਾ ਪਾਇਆ ਅਤੇ ਉਕਤ ਨੌਸਰਬਾਜ਼ਾਂ ਨੂੰ ਲੱਭਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਫ਼ਰਾਰ ਹੋ ਚੁੱਕੇ ਸਨ। ਇਸ ਸਬੰਧੀ ਪੁਲਸ ਕੰਟਰੋਲ ਰੂਮ ਵਿਚ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਫਿਲਹਾਲ ਮੁਲਜ਼ਮਾਂ ਬਾਰੇ ਕੋਈ ਸੁਰਾਗ ਨਹੀਂ ਲੱਗਾ।

ਇਹ ਵੀ ਪੜ੍ਹੋ- ਚੂੜੇ ਵਾਲੀ ਪ੍ਰੇਮਿਕਾ ਨਾਲ ਰੰਗਰਲੀਆਂ ਮਨਾਉਂਦੇ ਹੋਟਲ 'ਚੋਂ ਪਤਨੀ ਨੇ ਰੰਗੇ ਹੱਥੀਂ ਫੜਿਆ ਪਤੀ, ਵੀਡੀਓ ਹੋਈ ਵਾਇਰਲ

PunjabKesari

PunjabKesari

PunjabKesari

ਇਹ ਵੀ ਪੜ੍ਹੋ- ਫਗਵਾੜਾ ਦੀ ਮਸ਼ਹੂਰ ਯੂਨੀਵਰਸਿਟੀ 'ਚ 9ਵੀਂ ਮੰਜ਼ਿਲ ਤੋਂ ਹੇਠਾਂ ਡਿੱਗਿਆ ਵਿਦਿਆਰਥੀ, ਹੋਈ ਮੌਤ, ਮਚੀ ਹਫ਼ੜਾ-ਦਫ਼ੜੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News