ਦਾਨ ਕੀਤੀ ਗਈ ਕੋਰਨੀਆ ਨੂੰ 11 ਦਿਨਾਂ ਤੱਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ: ਖੋਜ

Saturday, Nov 11, 2017 - 05:32 PM (IST)

ਵਾਸ਼ਿੰਗਟਨ(ਭਾਸ਼ਾ)— ਇਕ ਖੋਜ ਵਿਚ ਪਾਇਆ ਗਿਆ ਹੈ ਕਿ ਦਾਨ ਕੀਤੀ ਗਈ ਕੋਰਨੀਆ ਨੂੰ 11 ਦਿਨਾਂ ਤੱਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਅਤੇ ਇਸ ਨਾਲ ਅੱਖਾਂ ਦੇ ਵਿਕਾਰ ਨਾਲ ਪੀੜਤ ਲੋਕਾਂ ਦੀ ਦੇਖਣ ਦੀ ਸਮਰੱਥਾ ਨੂੰ ਵਾਪਸ ਲਿਆਉਣ ਲਈ ਕੀਤੀ ਜਾਣ ਵਾਲੀ ਟਰਾਂਸਪਲਾਂਟ ਸਰਜਰੀ ਉੱਤੇ ਕੋਈ ਨਕਾਰਾਤਮਕ ਪ੍ਰਭਾਵ ਨਹੀਂ ਪੈਂਦਾ। ਵਰਤਮਾਨ ਵਿਚ ਦਾਨ ਕੀਤੀ ਗਈ ਉਨ੍ਹਾਂ ਕੋਰਨੀਆ ਨੂੰ ਆਮਤੌਰ ਉੱਤੇ ਸਰਜਰੀ ਲਈ ਪ੍ਰਯੋਗ ਨਹੀਂ ਕੀਤਾ ਜਾਂਦਾ ਜਿਨ੍ਹਾਂ ਨੂੰ ਸੁਰੱਖਿਅਤ ਕੀਤੇ 7 ਦਿਨ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੋਵੇ।
ਅਮਰੀਕਾ ਦੀ ਕੇਸ ਵੇਸਟਰਨ ਰਿਜ਼ਰਵ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਦੱਸਿਆ ਕਿ ਉਮਰ ਵਧਣ ਦੇ ਨਾਲ-ਨਾਲ ਕੋਰਨੀਆ ਦੇ ਐਂਡੋਥੀਲਿਅਲ ਸੈਲਸ ਦਾ ਖਤਮ ਹੋਣਾ ਸਾਧਾਰਨ ਗੱਲ ਹੈ। ਫਿਊਕਸ ਬੀਮਾਰੀ ਕੋਸ਼ਿਕਾਵਾਂ ਦੇ ਖ਼ਤਮ ਹੋਣ ਦੀ ਰਫ਼ਤਾਰ ਨੂੰ ਵਧਾ ਦਿੰਦੀ ਹੈ। ਦੇਖਣ ਦੀ ਸਮਰੱਥਾ ਨੂੰ ਵਾਪਸ ਪਾਉਣ ਲਈ ਕੋਰਨੀਆ ਦਾ ਟਰਾਂਸਪਲਾਂਟ ਇੱਕਮਾਤਰ ਇਲਾਜ ਹੈ।


Related News