ਪਤੀ ਨਾਲ ਪੈਦਲ ਤੁਰੀ ਜਾ ਰਹੀ ਔਰਤ ''ਚ ਨੌਜਵਾਨ ਨੇ ਲਿਆ ਮਾਰਿਆ ਤੇਜ਼ ਰਫ਼ਤਾਰ ਬੁਲੇਟ, ਹੋ ਗਈ ਮੌਤ

Tuesday, Sep 10, 2024 - 05:38 AM (IST)

ਪਤੀ ਨਾਲ ਪੈਦਲ ਤੁਰੀ ਜਾ ਰਹੀ ਔਰਤ ''ਚ ਨੌਜਵਾਨ ਨੇ ਲਿਆ ਮਾਰਿਆ ਤੇਜ਼ ਰਫ਼ਤਾਰ ਬੁਲੇਟ, ਹੋ ਗਈ ਮੌਤ

ਤਰਨਤਾਰਨ (ਰਮਨ)- ਪਤੀ ਨਾਲ ਆਪਣੇ ਘਰ ਪੈਦਲ ਵਾਪਸ ਆ ਰਹੀ ਔਰਤ ਵਿਚ ਤੇਜ਼ ਰਫਤਾਰ ਬੁਲਟ ਮੋਟਰਸਾਈਕਲ ਵੱਲੋਂ ਟੱਕਰ ਮਾਰੇ ਜਾਣ ਕਾਰਨ ਉਸ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਥਾਣਾ ਚੋਹਲਾ ਸਾਹਿਬ ਦੀ ਪੁਲਸ ਨੇ ਇਕ ਵਿਅਕਤੀ ਨੂੰ ਨਾਮਜ਼ਦ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਬਾਜ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਚੋਹਲਾ ਸਾਹਿਬ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਬੀਤੀ 7 ਸਤੰਬਰ ਨੂੰ ਸ਼ਾਮ ਕਰੀਬ ਜਦੋਂ ਉਹ ਆਪਣੀ ਪਤਨੀ ਬਲਵਿੰਦਰ ਕੌਰ (58) ਸਮੇਤ ਘਰ ਪੈਦਲ ਆ ਰਹੇ ਸਨ ਤਾਂ ਇਕ ਮੋਟਰਸਾਈਕਲ ਬੁਲਟ ਨੰਬਰ ਪੀ.ਬੀ 02 ਏ.ਡੀ 8808 'ਤੇ ਸਵਾਰ ਚਾਲਕ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਸਤਨਾਮ ਸਿੰਘ ਵਾਸੀ ਗਡੀਵਿੰਡ ਨੇ ਤੇਜ਼ ਰਫਤਾਰ ਲਿਆ ਕੇ ਵਿਚ ਮਾਰ ਦਿੱਤਾ, ਜਿਸ ਨਾਲ ਉਸ ਦੀ ਪਤਨੀ ਗੰਭੀਰ ਜ਼ਖਮੀ ਹੋ ਗਈ। 

ਇਹ ਵੀ ਪੜ੍ਹੋ- ਘਰੋਂ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਨਿਕਲੇ ਮੁੰਡੇ-ਕੁੜੀ ਨੂੰ ਨਿਗਲ਼ ਗਿਆ 'ਕਾਲ਼', ਰਸਤੇ 'ਚ ਹੀ ਹੋ ਗਈ ਦਰਦਨਾਕ ਮੌਤ

ਇਸ ਦੌਰਾਨ ਗੁਰਪ੍ਰੀਤ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਗੰਭੀਰ ਹਾਲਤ ਵਿਚ ਪਤਨੀ ਨੂੰ ਹਸਪਤਾਲ ਵਿਖੇ ਲੈ ਕੇ ਗਿਆ, ਜਿੱਥੇ ਬਾਅਦ ਵਿਚ ਉਸ ਦੀ ਇਲਾਜ ਦੌਰਾਨ 8 ਸਤੰਬਰ ਨੂੰ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਚੋਹਲਾ ਸਾਹਿਬ ਦੇ ਏ.ਐੱਸ.ਆਈ ਰਾਜਬੀਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਇਸ ਮਾਮਲੇ ਵਿਚ ਗੁਰਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਖਿਲਾਫ ਪਰਚਾ ਦਰਜ ਕਰ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ''ਜਿਹੜਾ ਧੱਕੇ ਚੜ੍ਹ ਗਿਆ ਯਾਰਾਂ ਦੇ...'', ਕੁੜੀ ਨੂੰ ਮੋਟਰਸਾਈਕਲ ਨਾਲ ਘੜੀਸਣ ਵਾਲੇ ਪੁਲਸ ਨੇ ਕੀਤੇ ਕਾਬੂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News