ਡਾਕਟਰਾਂ ਦੀ ਹੜਤਾਲ ਕਾਰਨ ਮਰੀਜ਼ ਡਾਢੇ ਪ੍ਰੇਸ਼ਾਨ, ਅੱਜ ਵੀ ਸਵੇਰੇ 8 ਤੋਂ 11 ਵਜੇ ਤੱਕ ਰਹੇਗੀ ਹੜਤਾਲ

Tuesday, Sep 10, 2024 - 07:56 AM (IST)

ਡਾਕਟਰਾਂ ਦੀ ਹੜਤਾਲ ਕਾਰਨ ਮਰੀਜ਼ ਡਾਢੇ ਪ੍ਰੇਸ਼ਾਨ, ਅੱਜ ਵੀ ਸਵੇਰੇ 8 ਤੋਂ 11 ਵਜੇ ਤੱਕ ਰਹੇਗੀ ਹੜਤਾਲ

ਜਲੰਧਰ (ਸ਼ੋਰੀ) : ਸਰਕਾਰ ਤੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਪੀ. ਸੀ. ਐੱਮ. ਐੱਸ. ਐਸੋਸੀਏਸ਼ਨ ਦੇ ਸੱਦੇ ’ਤੇ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਰਹੀ। ਤੈਅ ਯੋਜਨਾ ਮੁਤਾਬਕ ਡਾਕਟਰਾਂ ਨੇ ਓ. ਪੀ. ਡੀ. ਦੇ ਸਮੇਂ ਦੌਰਾਨ ਸਵੇਰੇ 8 ਵਜੇ ਤੋਂ 11 ਵਜੇ ਤੱਕ ਹੜਤਾਲ ਜਾਰੀ ਰੱਖੀ। ਡਾਕਟਰਾਂ ਨੇ ਮੈਡੀਕਲ ਸੁਪਰਡੈਂਟ ਦਫ਼ਤਰ ਦੇ ਬਾਹਰ ਧਰਨਾ ਦਿੱਤਾ, ਜਿਸ ਕਾਰਨ ਓ. ਪੀ. ਡੀ. ਵਿਚ ਡਾਕਟਰ ਨਾ ਮਿਲਣ ਕਾਰਨ ਮਰੀਜ਼ ਇਧਰ-ਉਧਰ ਭਟਕਦੇ ਨਜ਼ਰ ਆਏ। ਉਨ੍ਹਾਂ ਦੱਸਿਆ ਕਿ 10 ਸਤੰਬਰ ਨੂੰ ਵੀ ਸਵੇਰੇ 8 ਤੋਂ 11 ਵਜੇ ਤੱਕ ਡਾਕਟਰ ਹੜਤਾਲ 'ਤੇ ਰਹਿਣਗੇ।  

ਹੜਤਾਲ ਬਾਰੇ ਜਾਣਕਾਰੀ ਨਾ ਮਿਲਣ ਕਾਰਨ ਹਸਪਤਾਲ ਆਉਣ ਵਾਲੇ ਲੋਕਾਂ ਨੂੰ ਭਾਰੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਪੀ. ਸੀ. ਐੱਮ. ਐੱਸ. ਦੀ ਮੀਡੀਆ ਸਕੱਤਰ ਡਾ. ਹਰਵੀਨ ਕੌਰ ਦਾ ਕਹਿਣਾ ਹੈ ਕਿ ਡਾਕਟਰਾਂ ਨੂੰ ਵੀ ਹੜਤਾਲ ਕਰਨਾ ਠੀਕ ਨਹੀਂ ਲੱਗ ਰਿਹਾ ਪਰ ਹੜਤਾਲ ਲੋਕਾਂ ਦੀ ਭਲਾਈ ਲਈ ਹੈ। ਕਿਉਂਕਿ ਪੰਜਾਬ ਸਰਕਾਰ ਕੋਲ ਉਨ੍ਹਾਂ ਦੀਆਂ ਮੰਗਾਂ ਹਨ, ਜਿਨ੍ਹਾਂ ਵਿਚ ਡਾਕਟਰਾਂ ਦੀ ਨਵੀਂ ਭਰਤੀ ਵੀ ਸ਼ਾਮਲ ਹੈ। ਨਵੇਂ ਡਾਕਟਰਾਂ ਦੇ ਆਉਣ ਨਾਲ ਵੱਡੇ ਹਸਪਤਾਲਾਂ ਵਿਚ ਹੀ ਨਹੀਂ ਸਗੋਂ ਪੇਂਡੂ ਖੇਤਰਾਂ ਵਿਚ ਵੀ ਡਾਕਟਰਾਂ ਦੀ ਘਾਟ ਦੂਰ ਹੋ ਸਕਦੀ ਹੈ, ਜਿਸ ਦਾ ਨਤੀਜਾ ਇਹ ਹੋਵੇਗਾ ਕਿ ਮਰੀਜ਼ਾਂ ਨੂੰ ਵੀ ਬਿਹਤਰ ਸਿਹਤ ਸਹੂਲਤਾਂ ਮਿਲਣਗੀਆਂ।

ਡਾ. ਹਰਵੀਨ ਕੌਰ ਨੇ ਦੱਸਿਆ ਕਿ 12 ਤੋਂ 15 ਸਤੰਬਰ ਤੱਕ ਡਾਕਟਰ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਹੜਤਾਲ ’ਤੇ ਰਹਿਣਗੇ ਇਸ ਤੋਂ ਬਾਅਦ ਵੀ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ 16 ਸਤੰਬਰ ਤੋਂ ਬਾਅਦ ਮੈਡੀਕੋ-ਲੀਗਲ ਰਿਪੋਰਟ ਦਾ ਕੰਮ ਵੀ ਬੰਦ ਕੀਤਾ ਜਾਵੇਗਾ।

ਇਸ ਦੌਰਾਨ ਡਾ. ਵਰਿੰਦਰ ਕੌਰ, ਡਾ. ਧੰਜੂ, ਡਾ. ਵਿਨੈ ਆਨੰਦ, ਡਾ. ਮੋਹਿਤ ਬਾਂਸਲ, ਡਾ. ਅਭੈਰਾਜ ਸਿੰਘ, ਡਾ. ਪਰਮਿੰਦਰ ਸਿੰਘ, ਡਾ. ਸੱਚਰ, ਡਾ. ਬੰਤ ਸਿੰਘ, ਡਾ. ਸਿਮਰਨ ਕੌਰ, ਡਾ. ਰੁਬੀਨਾ, ਡਾ. ਰਾਜਦੀਪ ਕੌਰ, ਡਾ. ਅਨਾਮਿਕਾ, ਡਾ. ਗਗਨਦੀਪ ਕੌਰ, ਡਾ. ਸਤਵਿੰਦਰ ਕੌਰ ਆਦਿ ਹਾਜ਼ਰ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOSs:-  https://itune.apple.com/in/app/id53832 3711?mt=8

 


author

Sandeep Kumar

Content Editor

Related News