ਪੰਜਾਬ ਸਰਕਾਰ ਦੀ ਕੋਸ਼ਿਸ਼ ਲਿਆਈ ਰੰਗ, ਕੀਮਤੀ ਜਾਨਾਂ ਬਚਾ ਰਹੀ ਸੜਕ ਸੁਰੱਖਿਆ ਫੋਰਸ

Saturday, Sep 14, 2024 - 04:21 PM (IST)

ਪੰਜਾਬ ਸਰਕਾਰ ਦੀ ਕੋਸ਼ਿਸ਼ ਲਿਆਈ ਰੰਗ, ਕੀਮਤੀ ਜਾਨਾਂ ਬਚਾ ਰਹੀ ਸੜਕ ਸੁਰੱਖਿਆ ਫੋਰਸ

ਜਲੰਧਰ (ਵੈੱਬ ਡੈਸਕ)- ਕਈ ਕੀਮਤੀ ਜਾਨਾਂ ਬਚਾਉਣ ਲਈ ਪੰਜਾਬ ਸਰਕਾਰ ਨੇ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦੇ ਹੋਏ ਪੰਜਾਬ ਵਿਚ ਸੜਕ ਸੁਰੱਖਿਆ ਫੋਰਸ ਦਾ ਗਠਨ ਕੀਤਾ। ਸੜਕ ਸੁਰੱਖਿਆ ਫੋਰਸ ਦੇ ਗਠਨ ਤੋਂ ਲੈ ਕੇ 4100 ਕਿਲੋਮੀਟਰ ਹਾਈਵੇਅ 'ਤੇ ਕੰਮ ਕਰਦੇ ਹੋਏ ਫੋਰਸ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਬਚਾਈਆਂ ਹਨ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੜਕ ਸੁਰੱਖਿਆ ਫੋਰਸ ਪੰਜਾਬ ਵਿਚ ਵਰਦਾਨ ਸਾਬਤ ਹੋ ਰਹੀ ਹੈ। ਹਾਦਸਿਆਂ ਦਾ ਸ਼ਿਕਾਰ ਹੋਣ ਵਾਲੇ ਕਈ ਕੀਮਤੀ ਲੋਕਾਂ ਦੀਆਂ ਜਾਨਾਂ ਸੜਕ ਸੁਰੱਖਿਆ ਫੋਰਸ ਦੇ ਤਹਿਤ ਬੱਚ ਰਹੀਆਂ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ 'ਚ ਕਾਨੂੰਨ ਵਿਵਸਥਾ ਦੀ ਮਜ਼ਬੂਤੀ ਲਈ ਲਗਾਤਾਰ ਪੁਲਸ ਦੇ ਆਧੁਨਿਕੀਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਹਰ ਪੰਜਾਬੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕੇ ਅਤੇ ਸਭ ਦੇ ਜਾਨ-ਮਾਲ ਦੀ ਰਾਖੀ ਦੇ ਸਕੇ। 

PunjabKesariਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਐੱਸ. ਐੱਸ .ਐੱਫ਼. ਦੇ ਤਹਿਤ ਅਸੀਂ ਅਜਿਹੀ ਫੋਰਸ ਤਿਆਰ ਕੀਤੀ ਹੋਈ ਹੈ, ਜਿਸ ਬਾਰੇ ਮੇਰੇ ਕੋਲੋਂ ਵੱਖ-ਵੱਖ ਸਟੇਟਾਂ ਦੇ ਮੁੱਖ ਮੰਤਰੀ ਵੀ ਜਾਣਕਾਰੀ ਲੈਂਦੇ ਹਨ ਅਤੇ ਕਹਿੰਦੇ ਹਨ ਕਿ ਉਹ ਵੀ ਇਸ ਦਾ ਗਠਨ ਕਰਨਾ ਚਾਹੁੰਦੇ ਹਨ।  ਮੋਹਾਲੀ ਵਿਖੇ ਸੜਕ ਸੁਰੱਖਿਆ ਫੋਰਸ ਵਿਚ ਕਾਂਸਟੇਬਲ ਦੇ ਤੌਰ 'ਤੇ ਤਾਇਨਾਤ ਕਮਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ 112 ਨੰਬਰ ਤੋਂ ਕਾਲ ਆਉਂਦੀ ਹੈ ਅਤੇ ਵਟਸਐਪ ਗਰੁੱਪਾਂ ਵਿਚ ਕੰਟਰੋਲ ਰੂਮ ਵੱਲੋਂ ਸ਼ਿਕਾਇਤ ਸਬੰਧੀ ਜਾਣਕਾਰੀ ਮਿਲ ਜਾਂਦੀ ਹੈ। ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਦੇ ਹੋਏ ਸੜਕ ਸੁਰੱਖਿਆ ਫੋਰਸ ਇਕ ਸੁਰੱਖਿਅਤ ਅਤੇ ਵਧੇਰੇ ਸੁਰੱਖਿਅਤ ਪੰਜਾਬ ਲਈ ਰਾਹ ਪੱਧਰਾ ਕਰ ਰਹੀ ਹੈ। 

PunjabKesari

 

ਦੱਸਣਯੋਗ ਹੈ ਕਿ ਸੜਕ ਸੁਰੱਖਿਆ ਫੋਰਸ ਕੋਲ 144 ਅਤਿ ਆਧੁਨਿਕ ਵਾਹਨ ਹਨ, ਜਿਨ੍ਹਾਂ ਵਿਚ 116 ਟੋਇਟਾ ਹੀਲਕਸ ਅਤੇ 28 ਮੋਹਿੰਦਰਾ ਸਕਾਰਪੀਓ ਸ਼ਾਮਲ ਹਨ। ਜਿਸ ਵਿਚ ਸਪੀਡ ਗਨ, ਅਲਕੋਮੀਟਰ, ਈ-ਚਾਲਾਨ ਮਸ਼ੀਨਾਂ ਅਤੇ ਸਮਾਰਟ ਮਕੈਨਿਜ਼ਮ ਵਰਗੇ ਅਤਿ-ਆਧੁਨਿਕ ਯੰਤਰ ਆਦਿ ਸ਼ਾਮਲ ਹਨ। ਆਪਣੇ ਪਹਿਲੇ ਮਹੀਨੇ ਵਿਚ ਫੋਰਸ ਨੇ ਸਿਰਫ਼ 6 ਮਿੰਟ ਅਤੇ 29 ਸੈਕਿੰਟਾਂ 'ਚ ਆਪਣੇ ਪ੍ਰਭਾਵਸ਼ਾਲੀ ਔਸਤ ਜਵਾਬ ਸਮੇਂ ਦੇ ਨਾਲ ਇਕ ਹਜ਼ਾਰ 53 ਹਾਦਸਿਆਂ ਦਾ ਜਵਾਬ ਦਿੱਤਾ ਸੀ। ਸੜਕ ਸੁਰੱਖਿਆ ਫੋਰਸ ਲਾਂਚ ਹੋਣ ਤੋਂ ਬਾਅਦ ਪੰਜਾਬ 'ਚ ਸੜਕ ਹਾਦਸਿਆਂ 'ਚ ਮੌਤ ਦਰ ਵੀ ਘੱਟ ਗਈ ਹੈ।

 

PunjabKesari

PunjabKesari

 


author

shivani attri

Content Editor

Related News