ਅੱਜ ਤੋਂ 3 ਦਿਨਾਂ ਦੀ ਛੁੱਟੀ 'ਤੇ ਮੁਲਾਜ਼ਮ, ਪੰਜਾਬੀਆਂ ਨੂੰ ਝੱਲਣੀ ਪੈ ਸਕਦੀ ਹੈ ਪਰੇਸ਼ਾਨੀ
Tuesday, Sep 10, 2024 - 01:49 PM (IST)
ਚੰਡੀਗੜ੍ਹ : ਪੰਜਾਬ 'ਚ ਬਿਜਲੀ ਵਿਭਾਗ ਦੇ ਮੁਲਾਜ਼ਮ ਅੱਜ ਤੋਂ 3 ਦਿਨਾਂ ਤੱਕ ਜਨਤਕ ਛੁੱਟੀ 'ਤੇ ਜਾ ਰਹੇ ਹਨ। ਦਰਅਸਲ ਬਿਜਲੀ ਮੁਲਾਜ਼ਮਾਂ ਵਲੋਂ 10, 11 ਅਤੇ 12 ਸਤੰਬਰ ਨੂੰ ਸਮੂਹਿਕ ਛੁੱਟੀ ਲੈ ਕੇ ਹੜਤਾਲ 'ਤੇ ਜਾਣ ਦਾ ਫ਼ੈਸਲਾ ਕੀਤਾ ਗਿਆ ਹੈ। ਮੁਲਾਜ਼ਮਾਂ ਦਾ ਕਹਿਣਾ ਹੈ ਕਿ 6 ਸਤੰਬਰ ਨੂੰ ਬਿਜਲੀ ਮੰਤਰੀ ਪੰਜਾਬ ਨਾਲ ਚੰਡੀਗੜ੍ਹ 'ਚ ਜੋ ਜੁਆਇੰਟ ਫੋਰਮ ਦੇ ਅਹੁਦੇਦਾਰਾਂ ਦੀ ਬੈਠਕ ਹੋਈ ਸੀ, ਇਸ ਬੈਠਕ 'ਚ ਬਿਜਲੀ ਮੁਲਾਜ਼ਮਾਂ ਦੀ ਕੋਈ ਵੀ ਮੰਗ ਨਹੀਂ ਮੰਨੀ ਗਈ, ਜਿਸ ਦੇ ਵਿਰੋਧ 'ਚ ਉਹ ਇਹ ਸੰਘਰਸ਼ ਕਰਨ ਲਈ ਮਜਬੂਰ ਹੋਏ ਹਨ। ਇਸ ਦੌਰਾਨ ਸੂਬਾ ਵਾਸੀਆਂ ਨੂੰ ਇਸ ਗੱਲ ਦੀ ਚਿੰਤਾ ਰਹੇਗੀ ਕਿ ਜੇਕਰ ਬਿਜਲੀ ਨੂੰ ਲੈ ਕੇ ਕਿਤੇ ਕੋਈ ਨੁਕਸ ਪੈ ਗਿਆ ਤਾਂ ਉਸ ਨੂੰ ਜਲਦੀ ਠੀਕ ਨਹੀਂ ਕੀਤਾ ਜਾਵੇਗਾ ਅਤੇ ਖ਼ਪਤਕਾਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।
ਇਹ ਵੀ ਪੜ੍ਹੋ : ਚਾਲਾਨ ਜਮ੍ਹਾਂ ਕਰਵਾਉਣ ਵਾਲਿਆਂ ਨੂੰ ਪਹਿਲੀ ਵਾਰ ਵੱਡੀ ਰਾਹਤ, ਜਾਣੋ ਕਿਉਂ ਲਿਆ ਗਿਆ ਅਜਿਹਾ ਫ਼ੈਸਲਾ
ਇਨ੍ਹਾਂ ਮੰਗਾਂ ਨੂੰ ਲੈ ਕੇ ਕਰ ਰਹੇ ਪ੍ਰਦਰਸ਼ਨ
ਡਿਊਟੀ ਦੌਰਾਨ ਮਰਨ ਵਾਲੇ ਮੁਲਾਜ਼ਮ ਨੂੰ ਸ਼ਹੀਦ ਦਾ ਦਰਜਾ ਅਤੇ ਕਰੋੜਾਂ ਰੁਪਏ ਦੀ ਵਿੱਤੀ ਮਦਦ ਦਿੱਤੀ ਜਾਵੇ।
ਸਬ ਸਟੇਸ਼ਨ ਸਟਾਫ਼ ਦੀਆਂ ਮੁੱਖ ਮੰਗਾਂ : ਆਰਟੀਐੱਮ ਤੋਂ ਏ. ਐੱਲ ਐੱਮ. 'ਚ ਤਰੱਕੀ ਦਾ ਸਮਾਂ ਘਟਾਇਆ ਜਾਵੇ।
ਓ. ਸੀ. ਨੂੰ ਪੇ ਬੈਂਡ ਦੇਣਾ, ਸਬ ਸਟੇਸ਼ਨ ਸਟਾਫ਼ ਨੂੰ ਸੁਰੱਖਿਆ ਤੇ ਓਵਰਟਾਈਮ ਦੇਣਾ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਮੰਤਰੀ ਦਾ PSPCL ਮੁਲਾਜ਼ਮਾਂ ਨੂੰ ਸਖ਼ਤ ਹੁਕਮ, ਪੜ੍ਹੋ ਪੂਰੀ ਖ਼ਬਰ
ਪੰਜਾਬ ਸਰਕਾਰ ਵਲੋਂ ਮੁੜ ਜਾਰੀ ਕੀਤੇ ਭੱਤੇ 2021 ਤੋਂ ਲਾਗੂ ਕੀਤੇ ਜਾਣੇ ਹਨ।
ਥਰਡ ਸਕੇਲ ਪ੍ਰਮੋਸ਼ਨ 'ਤੇ ਭਰੋਸਾ ਕੀਤਾ ਜਾਵੇ। ਖ਼ਾਲੀ ਆਸਾਮੀਆਂ 'ਤੇ ਭਰਤੀ ਕੀਤੀ ਜਾਵੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8