ਡਾਕਟਰ ਨੇ ਕਿਹਾ, 'ਇੰਨੇ ਦਿਨ 'ਚ ਠੀਕ ਹੋਣ ਲੱਗਦੇ ਨੇ ਕੋਰੋਨਾ ਦੇ ਮਰੀਜ਼, ਚਿੰਤਾ ਨਹੀਂ ਬਸ ਕਰੋ ਇਹ ਕੰਮ'

Monday, Apr 19, 2021 - 04:31 AM (IST)

ਵਾਸ਼ਿੰਗਟਨ - ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਅਤੇ ਅਜਿਹੇ ਵਿਚ ਲੋਕਾਂ ਦੇ ਮਨ ਵਿਚ ਕਈ ਤਰ੍ਹਾਂ ਦੇ ਸਵਾਲ ਪੈਦਾ ਹੋਣੇ ਲਾਜ਼ਮੀ ਹਨ। ਉਂਝ ਤਾਂ ਇਸ ਮਹਾਮਾਰੀ ਨਾਲ ਦੁਨੀਆ ਨੂੰ ਇਕ ਸਾਲ ਤੋਂ ਵਧ ਦਾ ਸਮਾਂ ਹੋ ਗਿਆ ਹੈ ਅਤੇ ਮਾਸਕ-ਸੋਸ਼ਲ ਡਿਸਟੈਂਸਿੰਗ ਜਿਹੇ ਸ਼ਬਦ ਬੇਹੱਦ ਆਮ ਹੋ ਚੁੱਕੇ ਹਨ ਪਰ ਹੁਣ ਵੀ ਕੁਝ ਗੱਲਾਂ ਅਜਿਹੀਆਂ ਹਨ ਜਿਨ੍ਹਾਂ ਨਾਲ ਬੀਮਾਰੀਆਂ ਦੀ ਗੰਭੀਰਤਾ ਨੂੰ ਪਛਣਾਇਆ ਜਾ ਸਕਦਾ ਹੈ ਅਤੇ ਸਮਾਂ ਰਹਿੰਦੇ ਜ਼ਰੂਰੀ ਕਦਮ ਉਠਾਏ ਜਾ ਸਕਦੇ ਹਨ। ਜਿਵੇਂ ਇਕ ਵੱਡਾ ਸਵਾਲ ਇਹ ਹੈ ਕਿ ਕੋਰੋਨਾ ਵਾਇਰਸ ਇਨਫੈਕਸ਼ਨ ਤੋਂ ਪੀੜਤ ਮਰੀਜ਼ ਦੀ ਹਾਲਤ ਸੁਧਰਣ ਜਾਂ ਵਿਗੜਣ ਵਿਚ ਕਿੰਨਾ ਸਮਾਂ ਲੱਗਦਾ ਹੈ।

ਇਹ ਵੀ ਪੜੋ - ਇਜ਼ਰਾਇਲੀ ਫੌਜੀਆਂ ਦੇ ਦਰਦ 'ਚ ਸਹਾਰਾ ਬਣੀ 'ਸੈਕਸ ਸਰੋਗੇਟ', ਸਰਕਾਰੀ ਖਰਚੇ 'ਤੇ ਕਰ ਰਹੀ 'ਇਲਾਜ'

 

ਕਿੰਨੇ ਸਮੇਂ ਵਿਚ ਹੋ ਜਾਂਦੇ ਹਨ ਠੀਕ
ਮੈਰੀਲੈਂਡ ਯੂਨੀਵਰਸਿਟੀ ਆਫ ਮੈਡੀਸਿਨ ਦੇ ਡਾ. ਫਹੀਮ ਯੂਨੁਸ ਮੁਤਾਬਕ ਵਧੇਰੇ ਮਰੀਜ਼ 14 ਦਿਨਾਂ ਅੰਦਰ ਠੀਕ ਹੋ ਜਾਂਦੇ ਹਨ ਪਰ 10 ਫੀਸਦੀ ਤੋਂ ਘਟ ਗਿਣਤੀ ਅਜਿਹੇ ਲੋਕਾਂ ਦੀ ਹੁੰਦੀ ਹੈ ਜਿਨ੍ਹਾਂ ਦੀ ਹਾਲਤ ਦੂਜੇ ਹਫਤੇ ਵਿਚ ਵਿਗੜਣੀ ਸ਼ੁਰੂ ਹੁੰਦੀ ਹੈ। ਡਾ. ਫਹੀਮ ਇਸ ਨੂੰ ਇੰਝ ਸਮਝਾਉਂਦੇ ਹਨ ਕਿ ਜੇ ਪਹਿਲੇ 2 ਹਫਤਿਆਂ ਵਿਚ ਤੁਹਾਡੀ ਹਾਲਤ ਖਰਾਬ ਨਹੀਂ ਹੋਈ ਤਾਂ ਤੁਸੀਂ ਠੀਕ ਹੋ ਰਹੇ ਹੋ। 80 ਫੀਸਦੀ ਤੋਂ ਵਧ ਲੋਕ ਇਸ ਕੈਟੇਗਿਰੀ ਵਿਚ ਆਉਂਦੇ ਹਨ।

ਇਹ ਵੀ ਪੜੋ ਨਮ ਅੱਖਾਂ ਨਾਲ ਪ੍ਰਿੰਸ ਫਿਲਿਪ ਨੂੰ ਕੀਤਾ ਗਿਆ ਸਪੁਰਦ-ਏ-ਖਾਕ਼

PunjabKesari

ਵਾਇਰਸ ਦੀ ਚਿੰਤਾ ਨਾ ਕਰੋ
ਉਨ੍ਹਾਂ ਦੱਸਿਆ ਕਿ ਕਿਸੇ ਦੀ ਸਿਹਤ ਤੇਜ਼ੀ ਨਾਲ ਖਰਾਬ ਹੁੰਦੀ ਹੈ ਅਤੇ ਸੁਧਾਰ ਹੌਲੀ ਹੁੰਦਾ ਹੈ। ਉਨ੍ਹਾਂ ਨੇ ਇਹ ਵੀ ਸਲਾਹ ਦਿੱਤੀ ਹੈ ਕਿ ਲੋਕਾਂ ਨੂੰ ਵਾਇਰਸ ਸਬੰਧੀ ਘੱਟ ਚਿੰਤਾ ਕਰਨੀ ਚਾਹੀਦੀ ਹੈ ਜਿਵੇਂ ਉਸ ਦੇ ਵੇਰੀਐਂਟ ਜਾਂ ਉਹ ਹਵਾ ਨਾਲ ਫੈਲ ਰਿਹਾ ਹੈ, ਇਨ੍ਹਾਂ 'ਤੇ ਮਾਹਿਰ ਕੰਮ ਕਰ ਰਹੇ ਹਨ। ਲੋਕਾਂ ਨੂੰ ਨਿੱਜੀ ਵਿਹਾਰ 'ਤੇ ਧਿਆਨ ਦੇਣਾ ਚਾਹੀਦਾ। ਉਨ੍ਹਾਂ ਦੀ ਸਲਾਹ ਹੈ ਕਿ ਐੱਨ-95/ਕੇ. ਐੱਨ.-95 ਮਾਸਕ ਪਾਓ, ਭੀੜ ਵਿਚ ਜਾਣ ਤੋਂ ਬਚੋ ਅਤੇ ਵੈਕਸੀਨ ਲੁਆਓ। ਉਨ੍ਹਾਂ ਕਿਹਾ ਕਿ ਜਿਨ੍ਹਾਂ ਚੀਜ਼ਾਂ 'ਤੇ ਤੁਸੀਂ ਕੰਟਰੋਲ ਕਰ ਸਕਦੇ ਹੋ ਉਨਾਂ 'ਤੇ ਧਿਆਨ ਦਿਓ ਅਤੇ ਸੁਚੇਤ ਰਹੋ।

ਇਹ ਵੀ ਪੜੋ US ਨੇਵੀ 'ਤੇ Alien's ਦੀ ਏਅਰ-ਸਟ੍ਰਾਈਕ, ਰੱਖਿਆ ਮੰਤਰਾਲਾ ਨੇ ਕੀਤੀ ਪੁਸ਼ਟੀ


Khushdeep Jassi

Content Editor

Related News