ਸੁਖਪਾਲ ਖਹਿਰਾ ਵੱਲੋਂ CM ਮਾਨ 'ਤੇ ਸਤੌਜ ਪਿੰਡ 'ਚ ਨਾਜਾਇਜ਼ ਕਬਜ਼ੇ ਦੇ ਦੋਸ਼, ਕਿਹਾ ਹੁਣ ਕਰੋ ਕਾਰਵਾਈ

Tuesday, Feb 24, 2026 - 06:35 PM (IST)

ਸੁਖਪਾਲ ਖਹਿਰਾ ਵੱਲੋਂ CM ਮਾਨ 'ਤੇ ਸਤੌਜ ਪਿੰਡ 'ਚ ਨਾਜਾਇਜ਼ ਕਬਜ਼ੇ ਦੇ ਦੋਸ਼, ਕਿਹਾ ਹੁਣ ਕਰੋ ਕਾਰਵਾਈ

ਚੰਡੀਗੜ੍ਹ : ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਸਿੱਧਾ ਨਿਸ਼ਾਨਾ ਸਾਧਦਿਆਂ ਉਨ੍ਹਾਂ ਦੇ ਜੱਦੀ ਪਿੰਡ ਸਤੌਜ (ਜ਼ਿਲ੍ਹਾ ਸੰਗਰੂਰ) ਵਚ ਗਲੀ 'ਤੇ ਨਾਜਾਇਜ਼ ਕਬਜ਼ਾ ਕਰਨ ਦੇ ਇਲਜ਼ਾਮ ਲਾਏ ਹਨ। ਖਹਿਰਾ ਨੇ ਇਕ ਸੋਸ਼ਲ ਮੀਡੀਆ ਪੋਸਟ ਰਾਹੀਂ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਨੇ ਪਿੰਡ ਦੀ ਗਲੀ ਦੇ 25 ਫੁੱਟ ਤੋਂ ਵੱਧ ਹਿੱਸੇ 'ਤੇ ਨਾਜਾਇਜ਼ ਉਸਾਰੀ ਅਤੇ ਕਬਜ਼ਾ ਕੀਤਾ ਹੋਇਆ ਹੈ। ਸੁਖਪਾਲ ਖਹਿਰਾ ਨੇ ਡੀਜੀਪੀ ਪੰਜਾਬ ਪੁਲਸ ਅਤੇ ਡੀਸੀ ਸੰਗਰੂਰ ਨੂੰ ਸਵਾਲ ਕੀਤਾ ਹੈ ਕਿ ਕੀ ਉਨ੍ਹਾਂ ਵਿਚ ਇਸ ਨਾਜਾਇਜ਼ ਉਸਾਰੀ ਅਤੇ ਕਬਜ਼ੇ ਨੂੰ ਹਟਾਉਣ ਦੀ ਹਿੰਮਤ ਹੈ? ਉਨ੍ਹਾਂ ਇਲਜ਼ਾਮ ਲਾਇਆ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੋਣਾ ਚਾਹੀਦਾ ਹੈ ਅਤੇ ਅਜਿਹਾ ਨਹੀਂ ਹੋ ਸਕਦਾ ਕਿ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਦੇ ਆਗੂਆਂ ਲਈ ਵੱਖਰੇ ਕਾਨੂੰਨ ਹੋਣ ਅਤੇ ਵਿਰੋਧੀ ਧਿਰ ਦੇ ਆਗੂਆਂ ਲਈ ਵੱਖਰੇ।

ਖਹਿਰਾ ਨੇ ਦੱਸਿਆ ਕਿ ਮਾਲਕੀ ਰਿਕਾਰਡ ਹੋਣ ਦੇ ਬਾਵਜੂਦ ਉਨ੍ਹਾਂ ਦੀ ਜਾਇਦਾਦ ਦਾ ਇੱਕ ਹਿੱਸਾ ਢਾਹ ਦਿੱਤਾ ਗਿਆ ਸੀ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਚੁਣੌਤੀ ਦਿੱਤੀ ਕਿ ਉਹ ਪਿੰਡ ਦੀ ਉਸ ਗਲੀ ਦੀ ਮਾਲਕੀ ਦਾ ਸਬੂਤ ਪੇਸ਼ ਕਰਨ ਜਿਸ 'ਤੇ ਕਬਜ਼ੇ ਦੇ ਇਲਜ਼ਾਮ ਲੱਗੇ ਹਨ। ਕਾਂਗਰਸ ਪਾਰਟੀ ਵੱਲੋਂ ਖਹਿਰਾ ਨੇ ਉਨ੍ਹਾਂ ਸਾਰੇ ਪੁਲਸ ਅਤੇ ਸਿਵਲ ਅਧਿਕਾਰੀਆਂ ਵਿਰੁੱਧ ਅਪਰਾਧਿਕ ਸਜ਼ਾ ਦੀ ਮੰਗ ਕੀਤੀ ਹੈ, ਜਿਨ੍ਹਾਂ ਨੇ ਉਨ੍ਹਾਂ ਦੀ ਜਾਇਦਾਦ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਢਾਹੁਣ ਵਿੱਚ ਹਿੱਸਾ ਲਿਆ ਸੀ।


author

Gurminder Singh

Content Editor

Related News