ਅਜੀਬ ਜਨੂੰਨ: ਸ਼ਖ਼ਸ 14 ਸਾਲਾਂ ਤੋਂ ਬੱਚਿਆਂ ਦੇ ਖਿਡੌਣੇ ਨਾਲ ਬਣਾ ਰਿਹੈ ਸੁਰੰਗ

01/31/2019 3:10:52 PM

ਓਟਾਵਾ (ਏਜੰਸੀ)— ਦੁਨੀਆ ਭਰ 'ਚ ਬਹੁਤ ਸਾਰੇ ਲੋਕ ਅਜੀਬ ਕੰਮ ਕਰਨ 'ਚ ਵਧੇਰੇ ਦਿਲਚਸਪੀ ਰੱਖਦੇ ਹਨ। ਕੁਝ ਜਨੂੰਨੀ ਲੋਕ ਇਸ ਲਈ ਸਮੇਂ ਦੀ ਵੀ ਪ੍ਰਵਾਹ ਨਹੀਂ ਕਰਦੇ। ਹੁਣ ਕੈਨੇਡਾ ਦੇ ਰਹਿਣ ਵਾਲੇ ਜੋਅ ਮੁਰਰੇ ਦੀ ਹੀ ਉਦਾਹਰਣ ਲੈ ਲਓ, ਜੋ ਪਿਛਲੇ 14 ਸਾਲਾਂ ਤੋਂ ਬੇਸਮੈਂਟ ਦੀ ਖੋਦਾਈ ਕਰ ਕੇ ਸੁਰੰਗ ਬਣਾ ਰਿਹਾ ਹੈ। ਬੱਚਿਆਂ ਦੇ ਖਿਡੌਣੇ ਵਾਲੇ ਛੋਟੇ ਟਰੱਕ ਅਤੇ ਰਿਮੋਟ ਕੰਟਰੋਲ ਨਾਲ ਚੱਲਣ ਵਾਲੀ ਖੋਦਾਈ ਮਸ਼ੀਨ ਨਾਲ ਉਹ ਸਾਲਾਂ ਤੋਂ ਸੁਰੰਗ ਬਣਾਉਣ 'ਚ ਲੱਗਾ ਹੈ। ਇਸ ਰਾਹੀਂ ਉਹ ਆਪਣੇ ਸਟੂਡੀਓ 'ਚ ਜਾਣ ਵਾਲੀ ਸੁਰੰਗ ਬਣਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇੰਨੇ ਵੱਡੇ ਬੇਸਮੈਂਟ ਦੀ ਖੋਦਾਈ ਲਈ ਭਾਵੇਂ ਲੰਬਾ ਸਮਾਂ ਲੱਗ ਜਾਵੇ ਪਰ ਉਹ ਇਸ ਨੂੰ ਪੂਰਾ ਕਰਕੇ ਹੀ ਰਹਿਣਗੇ ਅਤੇ ਇਸ ਦੇ ਲਈ ਉਨ੍ਹਾਂ ਨੂੰ ਜਲਦੀ ਨਹੀਂ ਹੈ।

ਜੋਅ ਮੁੱਰੇ ਸਸਕੈਚਵਨ 'ਚ ਕੰਮ ਕਰਨ ਵਾਲੇ ਇਕ ਕਿਸਾਨ ਹਨ ਅਤੇ ਉਹ ਰੇਡੀਓ ਕੰਟਰੋਲ ਨਿਰਮਾਣ ਮਸ਼ੀਨਰੀ ਦੇ ਸ਼ੌਕੀਨ ਹਨ। ਉਨ੍ਹਾਂ ਨੇ ਜੂਨ 2005 'ਚ ਆਪਣੇ ਘਰ ਲੰਬਾ ਸਮਾਂ ਬਤੀਤ ਕੀਤਾ। ਇਨ੍ਹਾਂ ਮਸ਼ੀਨਾਂ ਦੀ ਮਦਦ ਨਾਲ ਉਨ੍ਹਾਂ ਨੇ ਸਾਲ 2012 'ਚ ਤਾਲਾਬ ਦੀ ਖੋਦਾਈ ਦੀ ਯੋਜਨਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਸੀ ਪਰ ਅਜੇ ਤਕ ਬੇਸਮੈਂਟ ਦਾ ਹੀ ਕੰਮ ਪੂਰਾ ਨਹੀਂ ਹੋ ਸਕਿਆ।

ਅਜਿਹੇ 'ਚ ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀਂ ਹੈ ਕਿ ਉਨ੍ਹਾਂ ਦਾ ਤਾਲਾਬ ਕਦੋਂ ਤਕ ਖੋਦਿਆ ਜਾ ਸਕੇਗਾ। ਮਰਰੇ ਨੇ ਸਾਲ 2007 'ਚ ਬੇਸਮੈਂਟ ਦੀ ਖੋਦਾਈ ਦੀ ਵੀਡੀਓ ਸਾਂਝੀ ਕੀਤੀ ਤਾਂ ਕਿ ਲੋਕਾਂ ਨੂੰ ਦੱਸਿਆ ਜਾ ਸਕੇ ਕਿ ਉਨ੍ਹਾਂ ਦਾ ਕੰਮ ਕਿਵੇਂ ਚੱਲ ਰਿਹਾ ਹੈ। ਉਨ੍ਹਾਂ ਨੇ ਪੂਰੇ 14 ਸਾਲਾਂ ਦੇ ਕੰਮ ਨੂੰ ਵੀਡੀਓਜ਼ ਰਾਹੀਂ ਪੇਸ਼ ਕੀਤਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਲਈ ਅਸਲੀ ਕੰਮ ਕਰਨ ਦੀ ਤੁਲਨਾ 'ਚ ਉਨ੍ਹਾਂ ਦਾ ਸ਼ੌਂਕ ਹੈ। ਉਹ ਜਾਣਦੇ ਹਨ ਕਿ ਉਨ੍ਹਾਂ ਦੇ ਇਸ ਕੰਮ ਲਈ ਬਾਜ਼ਾਰ 'ਚ ਵਧੇਰੇ ਅਡਵਾਂਸ ਟੂਲਜ਼ ਹਨ ਪਰ ਫਿਰ ਵੀ ਉਹ ਇਸ 'ਤੇ ਧਿਆਨ ਨਹੀਂ ਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕ ਸੋਚਦੇ ਹਨ ਕਿ ਛੋਟੀ ਮਸ਼ੀਨ ਨਾਲ ਇਹ ਕੰਮ ਨਹੀਂ ਹੋ ਸਕਦਾ ਪਰ ਮੈਂ ਉਨ੍ਹਾਂ ਨੂੰ ਦਿਖਾਉਣਾ ਚਾਹੁੰਦਾ ਹਾਂ ਕਿ ਇਹ ਕੰਮ ਕਿਸੇ ਵੀ ਮਸ਼ੀਨ ਨਾਲ ਸੰਭਵ ਹੈ।


Related News