ਈਰਾਨ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 40 ਹਜ਼ਾਰ ਦੇ ਪਾਰ
Thursday, Nov 12, 2020 - 11:28 PM (IST)
ਤਹਿਰਾਨ-ਈਰਾਨ 'ਚ ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਵੀਰਵਾਰ ਨੂੰ 40,000 ਦੇ ਪਾਰ ਚਲਾ ਗਿਆ। ਦੇਸ਼ 'ਚ ਇਕ ਮਹੀਨੇ ਤੋਂ ਵੀ ਘੱਟ ਸਮੇਂ 'ਚ ਘਟੋ-ਘੱਟ 10,000 ਲੋਕਾਂ ਦੀ ਕੋਵਿਡ-19 ਕਾਰਣ ਜਾਨ ਗਈ ਹੈ। ਉੱਥੇ, ਈਰਾਨ ਮਹਾਮਾਰੀ ਦੀ ਨਵੀਂ ਲਹਿਰ ਨਾਲ ਨਜਿੱਠਣ ਲਈ ਸੰਘਰਸ਼ ਕਰ ਰਿਹਾ ਹੈ। ਈਰਾਨ ਦੇ ਸਿਹਤ ਮੰਤਰਾਲਾ ਨੇ ਦੱਸਿਆ ਕਿ ਵੀਰਵਾਰ ਨੂੰ ਦੇਸ਼ 'ਚ 457 ਲੋਕਾਂ ਦੀ ਜਾਨ ਗਈ ਅਤੇ 1,17,517 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ।
ਇਹ ਵੀ ਪੜ੍ਹੋ :- ਆ ਗਿਆ ਪਲਾਜ਼ਮਾ ਜੈੱਟ, 30 ਸੈਕਿੰਡ 'ਚ ਮਾਰ ਦੇਵੇਗਾ ਕੋਰੋਨਾ ਵਾਇਰਸ
ਇਸ ਤੋਂ ਬਾਅਦ ਮਾਮਲਿਆਂ ਦੀ ਕੁੱਲ ਗਿਣਤੀ 7,26,000 ਦੇ ਪਾਰ ਚਲੀ ਗਈ ਹੈ। ਦੇਸ਼ ਦੇ ਹਾਲ ਦੇ ਹਫਤਿਆਂ 'ਚ ਮ੍ਰਿਤਕਾਂ ਦੀ ਗਿਣਤੀ ਕਾਫੀ ਵਧ ਗਈ ਹੈ। ਸਿਹਤ ਅਧਿਕਾਰੀਆਂ ਮੁਤਾਬਕ ਕਰੀਬ ਅੱਧੀਆਂ ਮੌਤਾਂ ਰਾਜਧਾਨੀ ਤਹਿਰਾਨ 'ਚ ਹੋਈਆਂ ਹਨ। ਤਹਿਰਾਨ 'ਚ ਸਿਹਤ ਕਰਮਚਾਰੀਆਂ ਨੇ ਚਿਤਾਵਾਨੀ ਦਿੱਤੀ ਹੈ ਕਿ ਜਲਦ ਹੀ ਸਿਹਤ ਵਿਵਸਥਾ ਢਹਿ ਸਕਦੀ ਹੈ ਅਤੇ ਮੰਗ ਕੀਤੀ ਹੈ ਕਿ ਵਾਇਰਸ ਦੇ ਕਹਿਰ ਨੂੰ ਰੋਕਣ ਲਈ ਸਾਰੇ ਸੂਬਾਈ ਰਾਜਧਾਨੀ 'ਚ ਇਕ ਮਹੀਨੇ ਦਾ ਸਖਤ ਲਾਕਡਾਊਨ ਲਾਗੂ ਕੀਤਾ ਜਾਵੇ।
ਇਹ ਵੀ ਪੜ੍ਹੋ :- ਰਾਨ ਕਲੇਨ ਹੋਣਗੇ ਜੋ ਬਾਈਡੇਨ ਦੇ ਚੀਫ ਆਫ ਸਟਾਫ, 2009 'ਚ ਵੀ ਕਰ ਚੁੱਕੇ ਹਨ ਕੰਮ
ਇਸ ਹਫਤੇ ਦੇ ਸ਼ੁਰੂ 'ਚ ਸਰਕਾਰ ਨੇ ਤਹਿਰਾਨ ਅਤੇ 30 ਹੋਰ ਪ੍ਰਮੁੱਖ ਸ਼ਹਿਰਾਂ 'ਚ ਇਕ ਮਹੀਨੇ ਲਈ ਰਾਤ ਨੂੰ ਵਪਾਰ ਕਰਨ 'ਤੇ ਰੋਕ ਲੱਗਾ ਦਿੱਤੀ ਹੈ। ਉਪ ਸਿਹਤ ਮੰਤਰੀ ਕਾਸਿਮ ਜਾਨਬਾਬੇਈ ਨੇ ਅਰਧ-ਸਰਕਾਰੀ ਏਜੰਸੀ 'ਤਸਨੀਮ' ਨੂੰ ਕਿਹਾ ਕਿ ਰਾਸ਼ਟਰੀ ਕੋਰੋਨਾ ਵਾਇਰਸ ਟਾਸਕ ਫੋਰਸ ਦੇਸ਼ 'ਚ ਦੋ ਹਫਤਿਆਂ ਦਾ ਲਾਕਡਾਊਨ ਲਗਾਉਣ ਦੇ ਪ੍ਰਸਤਾਵ 'ਤੇ ਇਸ ਹਫਤੇ ਵਿਚਾਰ ਕਰੇਗੀ।
ਇਹ ਵੀ ਪੜ੍ਹੋ :-ਰਾਹੁਲ ਗਾਂਧੀ ਨੂੰ ਲੈ ਕੇ ਕੀ ਸੋਚਦੇ ਹਨ ਸਾਬਕਾ ਅਮਰੀਕੀ ਰਾਸ਼ਟਰਪਤੀ ਓਬਾਮਾ, ਕਿਤਾਬ 'ਚ ਕੀਤਾ ਜ਼ਿਕਰ