ਇੰਗਲੈਂਡ ’ਚ ਖੇਡ ਰਹੇ ਰਾਸ਼ਿਦ ਖ਼ਾਨ ਦੇ ਲਈ ਮੁਸ਼ਕਲ ਸਮਾਂ, ਪਰਿਵਾਰ ਅਫ਼ਗਾਨਿਸਤਾਨ ’ਚ ਫਸਿਆ

Monday, Aug 16, 2021 - 04:31 PM (IST)

ਇੰਗਲੈਂਡ ’ਚ ਖੇਡ ਰਹੇ ਰਾਸ਼ਿਦ ਖ਼ਾਨ ਦੇ ਲਈ ਮੁਸ਼ਕਲ ਸਮਾਂ, ਪਰਿਵਾਰ ਅਫ਼ਗਾਨਿਸਤਾਨ ’ਚ ਫਸਿਆ

ਸਪੋਰਟਸ ਡੈਸਕ— ਅਫ਼ਗ਼ਾਨਿਸਤਾਨ ’ਚ ਹਾਲਾਤ ਬੇਕਾਬੂ ਹੋ ਹੋ ਗਏ ਹਨ। ਇਸ ਮੁਲਕ ’ਤੇ ਤਾਲਿਬਾਨ ਨੇ ਕਬਜ਼ਾ ਕਰ ਲਿਆ ਹੈ। ਅਫ਼ਗਾਨਿਸਤਾਨ ਦੇ ਬਾਕੀ ਨਾਗਰਿਕਾਂ ਦੀ ਤਰ੍ਹਾਂ ਕ੍ਰਿਕਟਰ ਰਾਸ਼ਿਦ ਖ਼ਾਨ ਲਈ ਵੀ ਇਹ ਮੁਸ਼ਕਲ ਸਮਾਂ ਹੈ। ਰਾਸ਼ਿਦ ਇਨ੍ਹਾਂ ਦਿਨਾਂ ’ਚ ਇੰਗਲੈਂਡ ’ਚ ਦਿ ਹੰਡ੍ਰੇਡ ’ਚ ਖੇਡ ਰਹੇ ਹਨ ਪਰ ਉਨ੍ਹਾਂ ਦਾ ਪਰਿਵਾਰ ਅਫ਼ਗਾਨਿਸਤਾਨ ’ਚ ਫਸਿਆ ਹੋਇਆ ਹੈ। ਰਾਸ਼ਿਦ ਨੂੰ ਆਪਣੇ ਪਰਿਵਾਰ ’ਤੇ ਅਫ਼ਗਾਨੀ ਲੋਕਾਂ ਦੀ ਚਿੰਤਾ ਸਤਾ ਰਹੀ ਹੈ।
ਇਹ ਵੀ ਪੜ੍ਹੋ : ਵਿਰਾਟ ਕੋਹਲੀ ਦੀ ਨੈੱਟਵਰਥ ਜਾਣ ਹੋਵੇਗੇ ਹੈਰਾਨ, ਕ੍ਰਿਕਟ ਨਾਲੋਂ ਵੱਧ ਵਿਗਿਆਪਨਾਂ ਤੋਂ ਕਰਦੇ ਨੇ ਕਮਾਈ

ਰਾਸ਼ਿਦ ਖ਼ਾਨ ਨੇ ਐਤਵਾਰ ਨੂੰ ਸੋਸ਼ਲ ਮੀਡੀਆ ’ਤੇ ਸ਼ਾਂਤੀ ਦੀ ਅਪੀਲ ਕਰਦੇ ਹੋਏ ਅਫ਼ਗਾਨਿਸਤਾਨ ਦਾ ਝੰਡਾ ਲਾਇਆ ਸੀ। ਉਨ੍ਹਾਂ ਨੇ ਪਿਛਲੇ ਮਹੀਨੇ ਅਫ਼ਗਾਨਿਸਤਾਨ ਦੇ ਹਾਲਾਤ ’ਤੇ ਕਿਹਾ ਸੀ ਕਿ ਇਕ ਖਿਡਾਰੀ ਦੇ ਤੌਰ ’ਤੇ ਇਹ ਤੁਹਾਨੂੰ ਬਹੁਤ ਦੁਖੀ ਕਰਦਾ ਹੈ। ਬਹੁਤ ਦਰਦ ਦਿੰਦਾ ਹੈ। ਇਸ ਦੇ ਬਾਵਜੂਦ ਵੀ ਅਸੀਂ ਮੈਦਾਨ ’ਤੇ ਕੁਝ ਖਾਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। 

ਦਿ ਹੰਡੇ੍ਰਡ ’ਚ ਨਾਰਦਨ ਸੁਪਰਚਾਰਜਰਸ ਵੱਲੋਂ ਖੇਡ ਰਹੇ ਰਾਸ਼ਿਦ ਖ਼ਾਨ ਦੇ ਸਾਥੀ ਸਮਿਤ ਪਟੇਲ ਨੇ ਕਿਹਾ ਕਿ ਉਹ ਹਮੇਸ਼ਾ ਦੀ ਤਰ੍ਹਾਂ ਖ਼ੁਸ਼ ਨਹੀਂ ਹੈ। ਸਾਨੂੰ ਇਹ ਸਮਝ ’ਚ ਆਉਂਦਾ ਹੈ। ਅਜੇ ਇਹ ਮਾਮਲਾ ਕਾਫ਼ੀ ਤਾਜ਼ਾ ਹੈ। ਹਾਲਾਂਕਿ ਖੇਡ ਕਾਰਨ ਉਨ੍ਹਾਂ ਦਾ ਇਸ ਤੋਂ ਧਿਆਨ ਹਟਦਾ ਹੈ। ਉਨ੍ਹਾਂ ਕਿਹਾ ਕਿ ਉਹ ਖੇਡ ’ਚ 100 ਫੀਸਦੀ ਦਿੰਦੇ ਹਨ। 
ਇਹ ਵੀ ਪੜ੍ਹੋ : ਮੇਸੀ ਤੋਂ ਵੱਖ ਹੋਣ ਦੇ ਬਾਅਦ ਬਾਰਸੀਲੋਨਾ ਨੇ ਜਿੱਤ ਨਾਲ ਕੀਤਾ ਸੈਸ਼ਨ ਦਾ ਆਗਾਜ਼

ਇੰਗਲੈਂਡ ਦੇ ਸਾਬਕਾ ਬੱਲੇਬਾਜ਼ ਕੇਵਿਨ ਪੀਟਰਸਨ ਨੇ ਸਕਾਈ ਸਪੋਰਟਸ ’ਤੇ ਕੁਮੈਂਟਰੀ ਦੇ ਦੌਰਾਨ ਕਿਹਾ ਕਿ ਰਾਸ਼ਿਦ ਖ਼ਾਨ ਦੇ ਘਰ ’ਤੇ ਬਹੁਤ ਸਾਰੀਆਂ ਚੀਜ਼ਾਂ ਹੋ ਰਹੀਆਂ ਹਨ। ਅਸੀਂ ਇਸ ’ਤੇ ਲੰਬੀ ਗੱਲ ਕੀਤੀ ਤੇ ਉਹ ਫਿਕਰਮੰਦ ਹੈ। ਪੀਟਰਸਨ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਨੂੰ ਅਫ਼ਗਾਨਿਸਤਾਨ ਤੋਂ ਬਾਹਰ ਕੱਡਣ ’ਚ ਸਮਰਥ ਨਹੀਂ ਹੈ। ਉਨ੍ਹਾਂ ਕਿਹਾ ਕਿ ਇੰਨੇ ਦਬਾਅ ’ਚ ਚੰਗਾ ਪ੍ਰਦਰਸ਼ਨ ਕਰਨਾ, ਇਹ ਦਿਲ ਨੂੰ ਛੂਹ ਲੈਣ ਵਾਲੀਆਂ ਕਹਾਣੀਆਂ ਦੀ ’ਚੋਂ ਇਕ ਹੈ। ਜ਼ਿਕਰਯੋਗ ਹੈ ਕਿ ਰਾਸ਼ਿਦ ਖ਼ਾਨ ਨੇ ਦਿ ਹੰਡ੍ਰੇਡ ’ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਹੈ। ਉਨ੍ਹਾਂ ਨੇ 6 ਮੈਚ ਖੇਡੇ ਹਨ ਤੇ 12 ਵਿਕਟ ਝਟਕੇ ਹਨ। ਉਹ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲਿਆਂ ਦੇ ਮਾਮਲੇ ’ਚ ਸਾਂਝੇ ਤੌਰ ’ਤੇ ਚੋਟੀ ’ਤੇ ਚਲ ਰਹੇ ਹਨ।

ਰਾਸ਼ਿਦ ਨੇ ਕੀਤੀ ਸੀ ਇਹ ਅਪੀਲ
ਇਸ ਤੋਂ ਪਹਿਲਾਂ ਰਾਸ਼ਿਦ ਨੇ ਦੁਨੀਆ ਤੋਂ ਮਦਦ ਦੀ ਗੁਹਾਰ ਕੀਤੀ ਸੀ। ਰਾਸ਼ਿਦ ਨੇ ਟਵੀਟ ਕਰਦੇ ਹੋਏ ਲਿਖਿਆ ਸੀ, ‘‘ਦੁਨੀਆ ਦੇ ਸਾਰੇ ਲੀਡਰਸ, ਮੇਰੇ ਮੁਲਕ ਦੇ ਹਾਲਾਤ ਬਦਤਰ ਹੁੰਦੇ ਜਾ ਰਹੇ ਹਨ। ਹਜ਼ਾਰਾਂ ਬੱਚੇ, ਔਰਤਾਂ ਤੇ ਆਮ ਨਾਗਰਿਕਾਂ ਦਾ ਖ਼ੂਨ ਹੋ ਰਿਹਾ ਹੈ। ਘਰਾਂ ਤੇ ਸਾਰੀਆਂ ਸੰਪਤੀਆਂ ਨੂੰ ਤਬਾਹ ਕੀਤਾ ਜਾ ਰਿਹਾ ਹੈ। ਹਜ਼ਾਰਾਂ-ਲੱਖਾਂ ਪਰਿਵਾਰ ਸੜਕ ’ਤੇ ਆ ਗਏ ਹਨ ਤੇ ਹਿਜ਼ਰਤ ਕਰਨ ਲਈ ਮਜਬੂਰ ਹਨ। ਅਰਾਜਕਤਾ ਦੇ ਇਸ ਮਾਹੌਲ ’ਚ ਸਾਨੂੰ ਇਕੱਲਾ ਨਾ ਛੱਡੋ। ਅਫ਼ਗਾਨੀਆਂ ਦਾ ਕਤਲੇਆਮ ਬੰਦ ਕਰਵਾਓ। ਅਫ਼ਗਾਨਿਸਤਾਨ ਨੂੰ ਬਰਬਾਦ ਨਾ ਹੋਣ ਦੋਵੇ। ਅਸੀਂ ਅਮਨ ਤੇ ਸ਼ਾਂਤੀ ਚਾਹੁੰਦੇ ਹਾਂ। 

ਇਹ ਵੀ ਪੜ੍ਹੋ : PM ਮੋਦੀ ਨੇ ਓਲੰਪਿਕ ਦਲ ਨਾਲ ਕੀਤੀ ਮੁਲਾਕਾਤ, ਨੀਰਜ ਚੋਪੜਾ ਨੂੰ ਖੁਆਇਆ ਚੂਰਮਾ, ਸਿੰਧੂ ਨਾਲ ਖਾਧੀ ਆਈਸਕ੍ਰੀਮ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

Tarsem Singh

Content Editor

Related News