ਵੁਹਾਨ ''ਚ ਮੁੜ ਖੁੱਲ੍ਹਿਆ ਜ਼ਿੰਦਾ ਜੰਗਲੀ ਜਾਨਵਰਾਂ ਦਾ ਬਾਜ਼ਾਰ (ਤਸਵੀਰਾਂ)
Friday, May 29, 2020 - 05:55 PM (IST)
ਬੀਜਿੰਗ (ਬਿਊਰੋ): ਚੀਨ ਦੇ ਜਿਸ ਵੁਹਾਨ ਸ਼ਹਿਰ ਤੋਂ ਕੋਰੋਨਾਵਾਇਰਸ ਫੈਲਿਆ ਉੱਥੇ ਹੁਣ ਜ਼ਿੰਦਾ ਜਾਨਵਰਾਂ ਦਾ ਬਾਜ਼ਾਰ ਮੁੜ ਖੁੱਲ੍ਹ ਗਿਆ ਹੈ। ਇਸ ਬਾਜ਼ਾਰ ਵਿਚ ਜ਼ਿੰਦਾ ਜਾਨਵਰਾਂ ਨੂੰ ਵੇਚਣ ਵਾਲੇ ਲੋਕ ਵਾਪਸ ਆਪਣੀਆਂ ਦੁਕਾਨਾਂ ਲਗਾਉਣ ਲੱਗੇ ਹਨ ਪਰ ਬਾਜ਼ਾਰ ਤੋਂ ਥੋੜ੍ਹਾ ਦੂਰ ਜਾ ਕੇ ਨਵੀਂ ਜਗ੍ਹਾ 'ਤੇ। ਜਿਸ ਬਾਜ਼ਾਰ ਤੋਂ ਕੋਰੋਨਾਵਾਇਰਸ ਫੈਲਣ ਦੀ ਗੱਲ ਕਹੀ ਜਾਂਦੀ ਹੈ ਉਸ ਦਾ ਨਾਮ 'ਦੀ ਹੁਆਨਾਨ ਸੀਫੂਡ ਹੋਲਸੇਲ ਮਾਰਕੀਟ' ਹੈ।
ਉਕਤ ਮਾਰਕੀਟ ਤੋਂ ਹੀ ਸਭ ਤੋਂ ਪਹਿਲਾਂ ਕੋਰੋਨਾਵਾਇਰਸ ਦੇ ਫੈਲਣ ਦੀ ਗੱਲ ਸਾਹਮਣੇ ਆਈ ਸੀ। ਉਸ ਦੇ ਬਾਅਦ 1 ਜਨਵਰੀ ਨੂੰ ਇਸ ਬਾਜ਼ਾਰ ਨੂੰ ਬੰਦ ਕਰ ਦਿੱਤਾ ਗਿਆ। ਇਸ ਬਾਜ਼ਾਰ ਵਿਚ ਉਹਨਾਂ ਸਾਰੇ ਜਾਨਵਰਾਂ ਦਾ ਮਾਂਸ ਮਿਲਦਾ ਹੈ ਜਿਸ ਨੂੰ ਇਨਸਾਨ ਖਾ ਸਕਦਾ ਹੈ ਜਾਂ ਉਸ ਨੂੰ ਖਾਣ ਦੀ ਇੱਛਾ ਰੱਖਦਾ ਹੈ। ਵੁਹਾਨ ਦੇ ਜਾਨਵਰ ਬਾਜ਼ਾਰ ਵਿਚ ਕਰੀਬ 112 ਤਰ੍ਹਾਂ ਦੇ ਜਿਉਂਦੇ ਜੀਵ-ਜੰਤੂਆਂ ਦਾ ਮਾਂਸ ਅਤੇ ਅੰਗ ਵਿਕਦੇ ਹਨ। ਇਸ ਦੇ ਇਲਾਵਾ ਮਰੇ ਜਾਨਵਰ ਵੱਖ ਵਿਕਦੇ ਹਨ।
ਚੀਨ ਦੀ ਸਰਕਾਰ ਨੇ ਬਾਜ਼ਾਰ ਨੂੰ ਦੂਜੀ ਜਗ੍ਹਾ ਸ਼ਿਫਟ ਕਰ ਦਿੱਤਾ ਹੈ। ਹੁਣ ਹੁਆਨਾਨ ਸੀਫੂਡ ਮਾਰਕੀਟ ਉੱਤਰੀ ਹਾਨਕੋਉ ਸੀਫੂਡ ਮਾਰਕੀਟ ਦੇ ਨਾਲ ਬਣ ਗਈ ਹੈ। ਇੱਥੇ ਜ਼ਿੰਦਾ ਕ੍ਰੇਫਿਸ਼ ਅਤੇ ਸ਼ੇਲਫਿਸ਼ ਮਿਲਦੀ ਹੈ। ਨਵੀਂ ਜਗ੍ਹਾ 'ਤੇ ਬਾਜ਼ਾਰ ਲਗਾਉਣ ਵਾਲੇ ਦੁਕਾਨਦਾਰਾਂ ਨੇ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਕੁਝ ਦਿਨਾਂ ਬਾਅਦ ਉਹ ਵਾਪਸ ਆਪਣੀ ਪੁਰਾਣੀ ਜਗ੍ਹਾ 'ਤੇ ਬਾਜ਼ਾਰ ਲਗਾ ਸਕਣਗੇ। ਹੁਆਨਾਨ ਸੀਫੂਡ ਬਾਜ਼ਾਰ ਵਿਚ ਆਪਣੀ ਦੁਕਾਨ ਲਗਾਉਣ ਵਾਲੀ ਇਕ ਮਹਿਲਾ ਨੇ ਕਿਹਾ,''ਕੋਰੋਨਾਵਾਇਰਸ ਕਾਰਨ ਬਾਜ਼ਾਰ ਬੰਦ ਹੋਣ ਕਾਰਨ ਸਾਨੂੰ ਲੋਕਾਂ ਨੂੰ ਬਹੁਤ ਨੁਕਸਾਨ ਹੋਇਆ ਹੈ। ਸਾਡੀ ਰੋਜ਼ੀ ਰੋਟੀ ਮੁਸ਼ਕਲ ਵਿਚ ਹੈ। ਹੁਣ ਨਵੀਂ ਜਗ੍ਹਾ ਤੋਂ ਕੰਮ ਕਰਨਾ ਪੈ ਰਿਹਾ ਹੈ।''
ਤੁਹਾਨੂੰ ਇੱਥੇ ਮੁਰਗਾ ਸੂਰ, ਗਾਂ, ਮੱਝ, ਲੂੰਬੜੀ, ਕੋਆਲਾ,ਕੁੱਤਾ, ਮੋਰ,ਸ਼ਾਹੀ, ਭੇੜੀਏ ਦੇ ਬੱਚੇ, ਬਤਖ, ਖਰਗੋਸ਼, ਸ਼ੁਤਰਮੁਰਗ, ਚੂਹੇ, ਹਿਰਨ, ਸੱਪ, ਕੰਗਾਰੂ, ਮਗਰਮੱਛ, ਬਿੱਛੂ, ਕਛੂੱਕੰਮਾ, ਊਠ,ਐਲੀਗੇਟਰ, ਗੱਧੇ, ਡੱਡੂ, ਇੱਲ, ਯਾਕ ਦਾ ਸਿਰ, ਕੀੜਿਆਂ ਸਮੇਤ ਹਰ ਤਰ੍ਹਾਂ ਦੇ ਜੀਵਾਂ ਦਾ ਮਾਂਸ ਮਿਲ ਸਕਦਾ ਹੈ। ਬਾਹਰੋਂ ਆਉਣ ਵਾਲੇ ਲੋਕਾਂ ਲਈ ਇਹ ਬਾਜ਼ਾਰ ਇੰਨੀ ਭੀੜ ਅਤੇ ਗੰਦਗੀ ਭਰਿਆ ਹੁੰਦਾ ਹੈ ਕਿ ਇੱਥ ਤੁਰਨਾ-ਫਿਰਨਾ ਮੁਸ਼ਕਲ ਹੁੰਦਾ ਹੈ। ਕੋਰੋਨਾਵਾਇਰਸ ਫੈਲਣ ਦੇ ਬਾਅਦ ਤੋਂ ਇੱਥੇ ਇਹ ਬਾਜ਼ਾਰ ਹਾਲੇ ਬੰਦ ਹਨ। ਇਸ ਤੋਂ ਪਹਿਲਾਂ ਇਸ ਬਾਜ਼ਾਰ ਵਿਚੋਂ ਦੁਨੀਆ ਭਰ ਦੇ ਜੀਵਾਂ ਨੂੰ ਖਰੀਦਣ ਲਈ ਲੋਕ ਆਉਂਦੇ ਸਨ।
ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ ਆਖਰੀ ਕੋਰੋਨਾ ਮਰੀਜ਼ ਨੂੰ ਮਿਲੀ ਛੁੱਟੀ, ਇੰਝ ਹਾਸਲ ਕੀਤਾ ਟੀਚਾ
ਵੁਹਾਨ ਦੇ ਜਾਨਵਰ ਬਾਜ਼ਾਰ ਵਿਚ ਇਹਨਾਂ ਸਾਰੇ ਜਾਨਵਰਾਂ ਨੂੰ ਇਕੱਠੇ ਵੇਚਿਆ ਜਾਂਦਾ ਹੈ। ਇਹਨਾਂ ਨੂੰ ਇੱਥੇ ਹੀ ਕੱਟਿਆ ਜਾਂਦਾ ਹੈ। ਉਹਨਾਂ ਵਿਚੋਂ ਵਗਣ ਵਾਲਾ ਖੂਨ, ਜੀਵ-ਜੰਤੂਆਂ 'ਤੇ ਉੱਡਦੀਆਂ ਮੱਖੀਆਂ, ਬਦਬੂ, ਗੰਦਗੀ ਇੱਥੇ ਕਿਸੇ ਵੀ ਤਰ੍ਹਾਂ ਦੇ ਇਨਫੈਕਸ਼ਨ ਦੇ ਫੈਲਣ ਦਾ ਇਕਲੌਤਾ ਕਾਰਨ ਹੈ।
ਜੀਵ-ਜੰਤੂਆਂ ਦੇ ਜਿਹੜੇ ਅੰਗਾਂ ਦੀ ਖਰੀਦ ਨਹੀਂ ਹੁੰਦੀ ਉਹਨਾਂ ਦਾ ਕਚਰਾ ਕਈ ਘੰਟਿਆਂ ਤੱਕ ਉਸੇ ਬਾਜ਼ਾਰ ਵਿਚ ਪਿਆ ਰਹਿੰਦਾ ਹੈ। ਇਸ ਮਾਂਸਹਾਰੀ ਕਚਰੇ ਕਾਰਨ ਕਈ ਤਰ੍ਹਾ ਦੀਆਂ ਬੀਮਾਰੀਆਂ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ।