ਨਿਹਾਲ ਸਿੰਘ ਵਾਲਾ ਦੁਕਾਨਦਾਰ ਨੂੰ ਮਾਰ ''ਤੀਆਂ ਗੋਲੀਆਂ, ਭਰੇ ਬਾਜ਼ਾਰ ਗੋਲੀਆਂ ਦੀ ਠਾਹ-ਠਾਹ ਸੁਣ ਕੰਬੇ ਲੋਕ
Saturday, Nov 15, 2025 - 05:05 PM (IST)
ਮੋਗਾ/ਨਿਹਾਲ ਸਿੰਘ ਵਾਲਾ (ਰਣਜੀਤ ਬਾਵਾ) : ਨਿਹਾਲ ਸਿੰਘ ਵਾਲਾ ਵਿਖੇ ਮੁੱਖ ਚੌਂਕ 'ਚ ਪੁਲਸ ਥਾਣੇ ਤੋਂ ਸਿਰਫ਼ 100 ਮੀਟਰ ਦੀ ਦੂਰੀ 'ਤੇ ਚਿੱਟੇ ਦਿਨ ਦਿਹਾੜੇ ਇਕ ਮੋਬਾਈਲ ਟੈਲੀਕਾਮ ਦੁਕਾਨ ਉਪਰ ਤਾੜ-ਤਾੜ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ । ਇਸ ਘਟਨਾ ਸਬੰਧੀ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਨਿਹਾਲ ਸਿੰਘ ਵਾਲਾ ਦੇ ਮੁੱਖ ਚੌਂਕ 'ਚ ਬਾਂਸਲ ਟੈਲੀਕਾਮ 'ਤੇ ਦੋ ਧਿਰਾਂ ਚ ਆਪਸੀ ਕੁਝ ਝਗੜੇ ਦੌਰਾਨ ਗੋਲੀਬਾਰੀ ਹੋ ਗਈ।
ਇਹ ਵੀ ਪੜ੍ਹੋ : ਮਾਣ ਭੱਤਿਆਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ
ਇਸ ਵਾਰਦਾਰ ਦੌਰਾਨ ਦੁਕਾਨਦਾਰ ਰਮਨ ਕੁਮਾਰ ਪੁੱਤਰ ਰਜਿੰਦਰ ਕੁਮਾਰ ਦੇ ਸੱਜੇ ਹੱਥ 'ਤੇ ਗੋਲੀ ਲੱਗੀ ਜਿਸ ਕਾਰਣ ਉਹ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਨਿਹਾਲ ਸਿੰਘ ਵਾਲਾ ਵਿਖੇ ਦਾਖਲ ਕਰਵਾਇਆ ਗਿਆ। ਦੂਜੇ ਪਾਸੇ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਫਰੀਦਕੋਟ 'ਚ ਫੜਿਆ ਗਿਆ ਸ਼ਾਤਰ ਜਨਾਨੀਆਂ ਦਾ ਗੈਂਗ, ਅਸ਼ਲੀਲ ਵੀਡੀਓ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
