ਪੰਜਾਬ ਦੀ ਸਿਆਸਤ 'ਚ ਹਲਚਲ! ਮੁੜ ਸਰਗਰਮ ਹੋਣ ਲੱਗੇ ਨਵਜੋਤ ਸਿੰਘ ਸਿੱਧੂ
Sunday, Nov 23, 2025 - 11:40 AM (IST)
ਅੰਮ੍ਰਿਤਸਰ(ਜ.ਬ.)- ਪੰਜਾਬ ਦੀ ਰਾਜਨੀਤੀ ’ਚ ਮੁੜ ਨਵੀਂ ਹਲਚਲ ਨਜ਼ਰ ਆਈ। ਸਾਬਕਾ ਕੈਬਨਿਟ ਮੰਤਰੀ ਅਤੇ ਮਸ਼ਹੂਰ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਬੀਤੇ ਦਿਨ ਪਟਿਆਲਾ ’ਚ ਲੋਕਾਂ ਅਤੇ ਕਾਂਗਰਸੀ ਵਰਕਰਾਂ ਨਾਲ ਮਿਲੇ। ਉਨ੍ਹਾਂ ਦੀ ਇਹ ਮੁਲਾਕਾਤ ਸਿਆਸੀ ਹਲਕਿਆਂ ’ਚ ਵੱਡੀ ਚਰਚਾ ਦਾ ਕਾਰਨ ਬਣ ਗਈ ਹੈ। ਇਸ ਨਾਲ ਸਪੱਸ਼ਟ ਹੈ ਕਿ ਸਿੱਧੂ ਜਲਦੀ ਹੀ ਰਾਜਨੀਤਿਕ ਗਤੀਵਿਧੀਆਂ ’ਚ ਮੁੜ ਤਾਕਤ ਨਾਲ ਵਾਪਸੀ ਕਰ ਸਕਦੇ ਹਨ। ਨਵਜੋਤ ਕੌਰ ਸਿੱਧੂ ਪਹਿਲਾਂ ਹੀ ਰਾਜਨੀਤੀ ’ਚ ਸਰਗਰਮ ਹਨ। ਹੁਣ ਨਵਜੋਤ ਸਿੰਘ ਸਿੱਧੂ ਦੀ ਵਧ ਰਹੀ ਸਰਗਰਮੀ ਨੇ ਕਾਂਗਰਸ ਅੰਦਰ ਇਕ ਨਵੀਂ ਉਮੀਦ ਪੈਦਾ ਕੀਤੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਫਲਾਈਟ 'ਚੋਂ ਉਤਰੇ ਯਾਤਰੀਆਂ ਦੀ ਤਲਾਸ਼ੀ ਲੈਣ 'ਤੇ ਉੱਡੇ ਹੋਸ਼
ਪਾਰਟੀ ਵਰਕਰਾਂ ਦਾ ਕਹਿਣਾ ਹੈ ਕਿ ਜੇ ਸਿੱਧੂ ਮੁੜ ਮੈਦਾਨ ’ਚ ਉਤਰਦੇ ਹਨ ਤਾਂ ਇਹ ਕਾਂਗਰਸ ਦੇ ਹੱਕ ’ਚ ਵੱਡਾ ਫਾਇਦਾ ਹੋ ਸਕਦਾ ਹੈ। ਲੋਕਾਂ ਦੀ ਰਾਏ ਹੈ ਕਿ ਸਿੱਧੂ ਅੱਜ ਵੀ ਪੰਜਾਬ ਦੀ ਰਾਜਨੀਤੀ ’ਚ ਇਕ ਮਜ਼ਬੂਤ ਅਤੇ ਲੋਕਪ੍ਰਿਯ ਚਿਹਰਾ ਹਨ। ਜਿਥੇ ਵੀ ਜਾਂਦੇ ਹਨ, ਲੋਕਾਂ ਦਾ ਸਮਰਥਨ ਆਪਣੇ ਆਪ ਜੁੜ ਜਾਂਦਾ ਹੈ। ਇਸ ਕਰਕੇ ਕਈਆਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਮੁੜ ਐਂਟਰੀ ਨਾਲ ਕਾਂਗਰਸ ਨੂੰ ਆਉਣ ਵਾਲੀਆਂ ਚੋਣਾਂ ’ਚ ਵੱਡੀ ਮਜ਼ਬੂਤੀ ਮਿਲ ਸਕਦੀ ਹੈ।
ਇਹ ਵੀ ਪੜ੍ਹੋ-ਗੁਰਦਾਸਪੁਰ ਵਾਸੀਆਂ ਲਈ ਖ਼ੁਸ਼ਖ਼ਬਰੀ, ਕਈ ਵੱਡੇ ਪ੍ਰਾਜੈਕਟਾਂ ਨੂੰ ਮਿਲੀ ਮਨਜ਼ੂਰੀ, ਜਲਦ ਸ਼ੁਰੂ ਹੋਣਗੇ ਕੰਮ
