ਮਕਾਨ ਮਾਲਕ ਤੋਂ ਪਰੇਸ਼ਾਨ ਹੋ ਕੇ ਵਿਅਕਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਲਿਖੇ ਨੋਟ ''ਚ ਖੁੱਲ੍ਹਿਆ ਵੱਡਾ ਰਾਜ਼
Thursday, Nov 20, 2025 - 05:12 PM (IST)
ਜਲੰਧਰ (ਮਜ਼ਹਰ, ਮਹੇਸ਼)- ਜਲੰਧਰ ਵਿਖੇ ਮੁਹੱਲਾ ਗੌਤਮ ਨਗਰ ਬਾਬਾ ਖੇਲ ਵਿਚ ਮਕਾਨ ਮਾਲਕ ਤੋਂ ਪਰੇਸ਼ਾਨ ਹੋ ਕੇ ਇਕ ਵਿਅਕਤੀ ਨੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਸ਼ੋਏਬ ਆਲਮ ਉਰਫ਼ ਕੌਨੇਨ ਖ਼ਾਨ (42) ਮੂਲ ਵਾਸੀ ਗੋਰਖਾਪੁਰ ਥਾਣਾ ਨਰਪਤ ਪੱਟੀ ਜ਼ਿਲ੍ਹਾ ਅਰਰੀਆ ਬਿਹਾਰ ਵਜੋਂ ਹੋਈ ਹੈ। ਉਕਤ ਵਿਅਕਤੀ ਨੇ ਮਰਨ ਤੋਂ ਪਹਿਲਾਂ ਸੁਸਾਈਡ ਨੋਟ ਲਿਖ ਕੇ ਮਕਾਨ ਮਾਲਕ 'ਤੇ ਦੋਸ਼ ਲਗਾਏ ਹਨ। ਵਿਅਕਤੀ ਵੱਲੋਂ ਮਾਲਕ 'ਤੇ ਪਰੇਸ਼ਾਨ, ਧਮਕੀਆਂ ਦੇਣ, ਵਾਰ-ਵਾਰ ਗੁੰਡੇ ਬੁਲਾ ਕੇ ਕੁੱਟਮਾਰ ਕਰਨ ਦੇ ਦੋਸ਼ ਲਗਾਏਗਏ ਹਨ।
ਸ਼ੋਏਬ ਆਲਮ ਦੇ ਭਾਣਜੇ ਨੌਸ਼ਾਦ ਆਲਮ ਨੇ ਖ਼ੁਲਾਸਾ ਕੀਤਾ ਕਿ ਮੁਹੰਮਦ ਸ਼ੋਏਬ ਆਲਮ ਉਰਫ਼ ਕੌਨੇਨ ਖ਼ਾਨ ਜਿਸ ਮਕਾਨ ਵਿਚ ਰਹਿੰਦਾ ਸੀ, ਉਹ ਮਕਾਨ ਮਾਲਕ ਨੇ ਉਸ ਦੇ ਨਾਲ ਮਕਾਨ ਦਾ ਸੌਦਾ ਕਰ ਲਿਆ ਸੀ ਪਰ ਅਜੇ ਰਜਿਸਟਰੀ ਨਹੀਂ ਹੋਈ ਸੀ। ਸ਼ੋਏਬ ਖ਼ਾਨ ਮਕਾਨ ਵਿਚ ਕਾਫ਼ੀ ਪੈਸੇ ਲਗਾ ਚੁੱਕਿਆ ਸੀ। ਮਕਾਨ ਮਾਲਕ ਦੇ ਮਨ ਵਿਚ ਲਾਲਚ ਆ ਗਿਆ ਸੀ। ਮਕਾਨ ਮਾਲਕ ਉਸ ਨੂੰ ਕਹਿ ਰਿਹਾ ਸੀ ਕਿ ਤੂੰ ਮਕਾਨ ਖਾਲੀ ਕਰ ਦੇ, ਉਸ 'ਤੇ ਦਬਾਅ ਬਣਾਉਣ ਲਈ ਗੁੰਡੇ ਬੁਲਾ ਕੇ ਕੁੱਟਮਾਰ ਕਰਵਾਉਂਦਾ ਸੀ। ਇਸੇ ਤੋਂ ਪਰੇਸ਼ਾਨ ਹੋ ਕੇ ਸ਼ੋਏਬ ਨੇ ਖ਼ੁਦਕੁਸ਼ੀ ਕਰਕੇ ਆਪਣੀ ਜੀਵਨਲੀਲਾ ਖ਼ਤਮ ਕਰ ਲਈ। ਸੁਸਾਈਡ ਨੋਟ ਵਿਚ ਸ਼ੋਏਬ ਖ਼ਾਨ ਨੇ ਆਪਣੀ ਮੌਤ ਲਈ ਹੈੱਪੀ ਅਤੇ ਰੇਖਾ ਮੈਡਮਨ ਨੂੰ ਜ਼ਿੰਮੇਵਾਰ ਦੱਸਿਆ ਹੈ।

ਇਹ ਵੀ ਪੜ੍ਹੋ: ਸ੍ਰੀ ਅਨੰਦਪੁਰ ਸਾਹਿਬ 'ਚ 29 ਨਵੰਬਰ ਤੱਕ ਇਹ ਰਸਤੇ ਰਹਿਣਗੇ ਬੰਦ! ਡਾਇਵਰਟ ਹੋਏ ਰਸਤੇ, ਰੂਟ ਪਲਾਨ ਜਾਰੀ
ਸ਼ੋਇਬ ਆਲਮ ਦੇ ਭਤੀਜੇ ਨੌਸ਼ਾਦ ਆਲਮ ਨੇ ਦੱਸਿਆ ਕਿ ਉਸ ਦੇ ਚਾਚੇ 'ਤੇ ਉਪਰੋਕਤ ਵਿਅਕਤੀਆਂ ਦੁਆਰਾ ਕਈ ਵਾਰ ਹਮਲਾ ਕੀਤਾ ਗਿਆ ਸੀ। ਉਸ ਨੇ ਉਨ੍ਹਾਂ ਤੋਂ ਘਰ ਖ਼ਰੀਦਿਆ ਸੀ ਅਤੇ ਸਾਰੇ ਨਿਰਮਾਣ ਖ਼ਰਚੇ ਪੂਰੇ ਕਰਨ ਲਈ ਸਹਿਮਤ ਹੋਏ ਸਨ ਪਰ ਉਹ ਜਾਇਦਾਦ ਰਜਿਸਟਰ ਕਰਨ ਤੋਂ ਇਨਕਾਰ ਕਰ ਰਹੇ ਸਨ ਅਤੇ ਵਾਰ-ਵਾਰ ਉਸ ਨੂੰ ਖਾਲੀ ਕਰਨ ਦੀ ਮੰਗ ਕਰ ਰਹੇ ਸਨ। ਇਹ ਦੋਵੇਂ ਵਿਅਕਤੀ ਗੁੰਡਿਆਂ ਨੂੰ ਬੁਲਾ ਕੇ ਉਸ ਦੀ ਕੁੱਟਮਾਰ ਕਰਵਾਉਂਦੇ ਸਨ। ਪੁਲਸ ਨੂੰ ਸ਼ਿਕਾਇਤ ਦਰਜ ਕੀਤੀ ਗਈ ਹੈ। ਪੁਲਸ ਨੇ ਵੱਖ-ਵੱਖ ਧਾਰਾਵਾਂ ਤਹਿਤ ਐੱਫ਼. ਆਈ. ਆਰ. ਨੰਬਰ 228 ਦਰਜ ਕੀਤੀ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਨੌਜਵਾਨ ਦੀ ਖ਼ੁਦਕੁਸ਼ੀ ਮਾਮਲੇ 'ਚ ਪੁਲਸ ਦਾ ਵੱਡਾ ਐਕਸ਼ਨ! ਮੰਗੇਤਰ ਤੋਂ ਮਿਲਿਆ ਸੀ ਧੋਖਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
