ਚੀਨ ਦਾ ਦੋਸ਼-ਉਈਗਰ ਕਤਲੇਆਮ ਮੁੱਦੇ ''ਤੇ ਕੈਨੇਡਾ ਫੈਲਾਅ ਰਿਹਾ ਝੂਠ
Sunday, Oct 25, 2020 - 12:53 AM (IST)
![ਚੀਨ ਦਾ ਦੋਸ਼-ਉਈਗਰ ਕਤਲੇਆਮ ਮੁੱਦੇ ''ਤੇ ਕੈਨੇਡਾ ਫੈਲਾਅ ਰਿਹਾ ਝੂਠ](https://static.jagbani.com/multimedia/2020_10image_00_52_414030322china.jpg)
ਬੀਜਿੰਗ (ਏਜੰਸੀ)- ਉਈਗਰ ਮੁਸਲਮਾਨਾਂ 'ਤੇ ਜ਼ੁਲਮਾਂ ਦੇ ਮੁੱਦੇ ਪੂਰੀ ਦੁਨੀਆ ਵਿਚ ਕਿਰਕਿਰੀ ਕਰਵਾ ਰਹੇ ਚੀਨ ਨੇ ਹੁਣ ਇਸ ਮੁੱਦੇ 'ਤੇ ਕੈਨੇਡਾ ਨੂੰ ਧਮਕੀ ਦਿੱਤੀ ਹੈ। ਚੀਨ ਨੇ ਸ਼ਿਨਜਿਆਂਗ ਵਿਚ ਉਈਗਰਾਂ ਦੇ ਖਿਲਾਫ ਕਤਲੇਆਮ ਦੇ ਮੁੱਦੇ 'ਤੇ ਕੈਨੇਡਾ ਦੇ ਸੰਸਦ ਮੈਂਬਰਾਂ 'ਤੇ ਝੂਠ ਅਤੇ ਅਫਵਾਹ ਫੈਲਾਉਣ ਦਾ ਦੋਸ਼ ਲਗਾਇਆ ਹੈ। ਚੀਨ ਦੇ ਬੁਲਾਰੇ ਝਾਓ ਲਿਜਿਆਨ ਨੇ ਕੈਨੇਡਾ ਦੇ ਹਾਊਸ ਆਫ ਕਾਮਨਸ ਉਪ ਕਮੇਟੀ ਦੇ ਬਿਆਨ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਕੈਨੇਡੀਆਈ ਸੰਸਦ ਦੀ ਉਪ ਕਮੇਟੀ ਸ਼ਿਨਜਿਆਂਗ ਵਿਚ ਰਾਜਨੀਤਕ ਸਥਿਰਤਾ, ਆਰਥਿਕ ਵਿਕਾਸ, ਜਾਤੀ ਇਕਜੁੱਟਤਾ ਅਤੇ ਸਮਾਜਿਕ ਸਦਭਾਵ ਦੇ ਤੱਥ ਦੀ ਉਮੀਦ ਕਰਦੀ ਹੈ।
ਇਸ ਦਾ ਆਧਾਰਹੀਣ ਬਿਆਨ ਝੂਠ ਨਾਲ ਭਰਿਆ ਹੈ। ਇਹ ਚੀਨ ਦੇ ਅੰਦਰੂਨੀ ਮਾਮਲਿਆਂ ਵਿਚ ਸਾਫ ਤੌਰ 'ਤੇ ਦਖਲ ਅੰਦਾਜ਼ੀ ਹੈ ਅਤੇ ਉਨ੍ਹਾਂ ਕੈਨੇਡੀਆਈ ਵਿਅਕਤੀਆਂ ਦੀ ਅਗਿਆਨਤਾ ਅਤੇ ਪੱਖਪਾਤ ਨੂੰ ਦਰਸਾਉਂਦਾ ਹੈ। ਕੈਨੇਡਾ ਦੀ ਉਪ ਕਮੇਟੀ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਝਾਓ ਨੇ ਕਿਹਾ, ਚੀਨ ਸ਼ਿਨਜਿਆਂਗ 'ਤੇ ਵਾਰ-ਵਾਰ ਆਪਣੀ ਸਥਿਤੀ ਨੂੰ ਸਪੱਸ਼ਟ ਕਰ ਚੁੱਕਾ ਹੈ। ਝਿੰਜਿਆਂਗ-ਸਬੰਧੀ ਮੁੱਦੇ ਮਾਨਵ ਅਧਿਕਾਰਾਂ ਬਾਰੇ ਬਿਲਕੁਲ ਨਹੀਂ ਹੈ। ਝਿੰਜਿਆਂਗ ਵਿਚ ਕਤਲੇਆਮ ਇਕ ਅਫਵਾਹ ਹੈ ਅਤੇ ਚੀਨ ਨੂੰ ਨਿੰਦਿਆ ਕਰਨ ਲਈ ਕੁਝ ਚੀਨ ਵਿਰੋਧੀ ਤਾਕਤਾਂ ਵਲੋਂ ਘੜਿ੍ਹ ਗਿਆ ਹੈ। ਇਸ ਤੋਂ ਪਹਿਲਾਂ ਕੈਨੇਡੀਆਈ ਕਮੇਟੀ ਨੇ ਚੀਨ 'ਤੇ ਸ਼ਿਨਜਿਆਂਗ ਖੇਤਰ ਵਿਚ ਉਈਗਰ ਮੁਸਲਮਾਨਾਂ ਦੇ ਕਤਲੇਆਮ ਵਰਗੀ ਵੱਡੀ ਸਾਜ਼ਿਸ਼ ਘੜਣ ਦਾ ਦੋਸ਼ ਲਗਾਇਆ ਸੀ।