ਚੀਨ ਨੇ ਸਿਨੋਵੈਕ ਟੀਕੇ ਨੂੰ ਦਿੱਤੀ ਹਰੀ ਝੰਡੀ, 10 ਦੇਸ਼ਾਂ ''ਚ ਹੋਵੇਗੀ ਵਿਕਰੀ
Sunday, Feb 07, 2021 - 12:24 AM (IST)
ਤਾਈਪੇ-ਚੀਨ ਨੇ ਕੋਵਿਡ-19 ਸਵਦੇਸ਼ੀ ਟੀਕੇ ਨੂੰ ਦਿੱਤੀ ਹਰੀ ਝੰਡੀ ਦੇ ਦਿੱਤੀ ਹੈ। ਐਮਰਜੈਂਸੀ ਪ੍ਰਵਾਨਗੀ ਤਹਿਤ ਉੱਚ ਜੋਖਮ ਵਾਲੇ ਅਤੇ ਤਰਜੀਹ ਸਮੂਹਾਂ ਨੂੰ ਪਹਿਲੇ ਤੋਂ ਹੀ ਟੀਕੇ ਦੀ ਖੁਰਾਕ ਦੀ ਇਜਾਜ਼ਤ ਸੀ ਜਿਸ ਨੂੰ ਹੁਣ ਇਸ ਤੋਂ ਅਗੇ ਵਿਸਤਾਰ ਦਿੱਤਾ ਗਿਆ ਹੈ। ਰਾਸ਼ਟਰੀ ਮੈਡੀਕਲ ਉਤਪਾਦ ਪ੍ਰਸ਼ਾਸਨ ਨੇ ਸ਼ਨੀਵਾਰ ਨੂੰ ਇਕ ਬਿਆਨ 'ਚ ਅਗੇ ਕਿਹਾ ਕਿ ਰੈਗੂਲੇਟਰਾਂ ਨੇ ਸ਼ੁੱਕਰਵਾਰ ਨੂੰ ਸਿਨੋਵੈਕ ਬਾਇਓਨਟੈੱਕ ਲਿਮਟਿਡ ਦੇ 'ਕੋਰੋਨਵੈਕ' ਟੀਕੇ ਨੂੰ ਜਤਨਕ ਵਰਤੋਂ ਲਈ ਸ਼ਰਤ ਮਨਜ਼ੂਰੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ -ਪਾਕਿ ਦੇ 'ਕਸ਼ਮੀਰ ਦਿਵਸ' ਮਨਾਉਣ 'ਤੇ ਬੰਗਲਾਦੇਸ਼ ਨੇ ਲਾਈ ਫਟਕਾਰ
ਇਸ ਟੀਕੇ ਦੀ ਹੁਣ ਤੱਕ ਘਟੋ-ਘੱਠ 10 ਦੇਸ਼ਾਂ 'ਚ ਵਿਕਰੀ ਕੀਤੀ ਜਾ ਰਹੀ ਹੈ ਅਤੇ ਪੰਜ ਹੋਰ ਦੇਸ਼ਾਂ 'ਚ ਲੋਕਾਂ ਨੂੰ ਇਹ ਟੀਕਾ ਲਾਇਆ ਜਾ ਰਿਹਾ ਹੈ। ਚੀਨ 'ਚ ਪਿਛਲੀ ਜੁਲਾਈ 'ਚ ਇਸ ਟੀਕੇ ਦੀ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਪ੍ਰਦਾਨ ਕੀਤੀ ਗਈ ਸੀ। ਸਿਹਤ ਮੁਲਾਜ਼ਮਾਂ ਅਤੇ ਸਰਕਾਰੀ ਕੰਪਨੀਆਂ ਦੇ ਕਰਮਚਾਰੀਆਂ ਵਰਗੇ ਲੋਕਾਂ ਨੂੰ ਇਹ ਟੀਕਾ ਲਾਏ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ। ਬਿਨਾਂ ਸ਼ਰਤ ਮਨਜ਼ੂਰੀ ਦਾ ਮਤਲਬ ਹੈ ਕਿ ਟੀਕਾ ਆਮ ਲੋਕਾਂ ਨੂੰ ਦਿੱਤਾ ਜਾ ਸਕਦਾ ਹੈ। ਹਾਲਾਂਕਿ ਖੋਜ ਅਜੇ ਵੀ ਜਾਰੀ ਹੈ।
ਇਹ ਵੀ ਪੜ੍ਹੋ -ਮਿਆਂਮਾਰ ਦੀ ਸੱਤਾ ਛੱਡੇ ਫੌਜ : ਬਾਈਡੇਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।