ਸੈਟੇਲਾਈਟ ਤਸਵੀਰਾਂ ''ਚ ਖੁਲਾਸਾ, ਚੀਨ ਕਰ ਰਿਹੈ ਮਿਜ਼ਾਈਲ ਸਿਖਲਾਈ ਖੇਤਰ ਦਾ ਵਿਸਥਾਰ

03/01/2021 6:10:41 PM

ਬੀਜਿੰਗ (ਬਿਊਰੋ) ਭਾਰਤ ਅਤੇ ਅਮਰੀਕਾ ਸਮੇਤ ਦੁਨੀਆ ਦੇ ਕਈ ਦੇਸ਼ਾਂ ਨਾਲ ਜਾਰੀ ਤਣਾਅ ਵਿਚ ਚੀਨ ਤੇਜ਼ੀ ਨਾਲ ਆਪਣੇ ਮਿਜ਼ਾਇਲ ਸਿਖਲਾਈ ਖੇਤਰ ਨੂੰ ਵਿਕਸਿਤ ਕਰ ਰਿਹਾ ਹੈ। ਸੈਟੇਲਾਈਟ ਤਸਵੀਰਾਂ ਤੋਂ ਖੁਲਾਸਾ ਹੋਇਆ ਹੈ ਕਿ ਚੀਨੀ ਸੈਨਾ ਇਸ ਏਰੀਆ ਵਿਚ ਮਿਜ਼ਾਇਲਾਂ ਨੂੰ ਰੱਖੇ ਜਾਣ ਵਾਲੇ ਸਟੋਰੇਜ ਕੰਟੇਨਰਸ (ਸਾਇਲਾਂ), ਸੁਰੰਗ ਅਤੇ ਸਪੋਰਟ ਫੈਸੀਲਿਟੀ ਦਾ ਵਿਸਥਾਰ ਕਰ ਰਿਹਾ ਹੈ। ਚੀਨ ਦੀਆਂ ਇਹਨਾਂ ਤਿਆਰੀਆਂ ਤੋਂ ਇਹ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਉਹ ਆਉਣ ਵਾਲੇ ਦਿਨਾਂ ਵਿਚ ਆਪਣੀ ਮਾਰੂ ਸਮਰੱਥਾ ਵਧਾਉਣ ਅਤੇ ਦੁਸ਼ਮਣਾਂ 'ਤੇ ਹਾਵੀ ਹੋਣ ਲਈ ਮਿਜ਼ਾਇਲਾਂ ਨੂੰ ਮੁੱਖ ਹਥਿਆਰ ਬਣਾਏਗਾ। ਚੀਨ ਕੋਲ ਅਜਿਹੀਆਂ ਕਈ ਜਾਨਲੇਵਾ ਮਿਜ਼ਾਇਲਾਂ ਹਨ ਜਿਹਨਾਂ ਦਾ ਤੋੜ ਅਮਰੀਕਾ ਕੋਲ ਵੀ ਨਹੀਂ ਹੈ।

PunjabKesari

ਚੀਨ ਬਣਾ ਰਿਹੈ ਸਟੋਰੇਜ ਸਾਈਟ
ਚੀਨੀ ਰੱਖਿਆ ਮਾਮਲਿਆਂ ਦੇ ਉੱਚ ਮਾਹਰ ਅਤੇ ਫੈਡਰੇਸ਼ਨ ਆਫ ਅਮਰੀਕੀ ਸਾਈਂਟਿਸਟ ਵਿਚ ਪਰਮਾਣੂ ਜਾਣਕਾਰੀ ਪ੍ਰਾਜੈਕਟ ਦੇ ਡਾਇਰੈਕਟਰ ਹੇਂਸ ਐੱਮ ਕ੍ਰਿਸਟੇਂਸ ਨੇ ਆਪਣੇ ਬਲਾਗ ਵਿਚ ਖੁਲਾਸਾ ਕੀਤਾ ਹੈ ਕਿ ਸੈਟੇਲਾਈਟ ਤਸਵੀਰਾਂ ਮੁਤਾਬਕ, ਚੀਨ ਘੱਟੋ-ਘੱਟ 16 ਸਟੋਰੇਜ ਕੰਟੇਨਰਾਂ ਦਾ ਨਿਰਮਾਣ ਕਰ ਰਿਹਾ ਹੈ। ਇਹਨਾਂ ਤਸਵੀਰਾਂ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਉਹ ਮਿਜ਼ਾਇਲ ਲਾਂਚਿੰਗ ਦੀ ਨਵੀਂ ਸਹੂਲਤ ਅਤੇ ਲੋਡਿੰਗ ਆਪਰੇਸ਼ਨ ਨੂੰ ਲੁਕਾਉਣ ਲਈ ਸੁਰੰਗਾਂ ਬਣਾ ਰਿਹਾ ਹੈ। ਇਨਰ ਮੰਗੋਲੀਆ ਸੂਬੇ ਦੇ ਜਿਲੰਤਾਈ ਸ਼ਹਿਰ ਦੇ ਪੂਰਬ ਵਿਚ ਸਥਿਤ ਇਸ ਟਰੇਨਿੰਗ ਖੇਤਰ ਵਿਚ ਪੀਪਲਜ਼ ਰੀਪਬਲਿਕ ਆਫ ਚਾਈਨਾ ਰਾਕੇਟ ਫੋਰਸ (PLARF) ਆਪਣੇ ਮਿਜ਼ਾਇਲ ਕਰੂ ਨੂੰ ਟਰੇਨਿੰਗ ਦਿੰਦੀ ਹੈ। ਇਸ ਵਿਚ ਟਰੱਕ ਜਾਂ ਟ੍ਰੇਨ 'ਤੇ ਲੱਗੀਆਂ ਮਿਜ਼ਾਇਲਾਂ ਅਤੇ ਸਪੋਟਿੰਗ ਗੱਡੀਆਂ ਸ਼ਾਮਲ ਹੁੰਦੀਆਂ ਹਨ। ਜਿਲੰਤਾਈ ਟ੍ਰੇਨਿੰਗ ਏਰੀਆ ਰੇਗਿਸਤਾਨੀ ਅਤੇ ਪਹਾੜੀ ਖੇਤਰ ਨੂੰ ਮਿਲਾ ਕੇ ਕੁੱਲ 2090 ਵਰਗ ਕਿਲੋਮੀਟਰ ਖੇਤਰ ਵਿਚ ਫੈਲਿਆ ਹੈ। ਇਸ ਦੀ ਲੰਬਾਈ ਲੱਗਭਾਗ 140 ਕਿਲੋਮੀਟਰ ਦੇ ਕਰੀਬ ਹੈ।

PunjabKesari

ਬਣਾਏ 140 ਮਿਜ਼ਾਇਲ ਲਾਂਚਿੰਗ ਪੈਡਸ
ਚੀਨ ਨੇ ਇੱਥੇ 2013 ਦੇ ਬਾਅਦ ਤੋਂ ਕਾਫੀ ਜ਼ਿਆਦਾ ਵਿਕਾਸ ਦਾ ਕੰਮ ਕੀਤਾ ਹੈ। ਜਿਸ ਵਿਚ 140 ਲਾਂਚਿੰਗ ਪੈਡਸ ਬਣਾਏ ਗਏ ਹਨ। ਇਹਨਾਂ ਦੇ ਜ਼ਰੀਏ ਚੀਨੀ ਸੈਨਾ ਦੀ ਮਿਜ਼ਾਇਲ ਪੋਰਸ ਸਮੇਂ-ਸਮੇਂ 'ਤੇ ਟ੍ਰੇਨਿੰਗ ਕਰਦੀ ਰਹਿੰਦੀ ਹੈ। ਇਸ ਦੇ ਇਲਾਵਾ ਇੱਥੇ 25 ਤੋਂ ਵੱਧ ਕੈਂਪ ਗ੍ਰਾਊਂਡਸ ਵੀ ਬਣਾਏ ਗਏ ਹਨ ਜਿੱਥੇ ਲਾਂਚ ਯੂਨਿਟ ਵਾਪਸ ਜਾਣ ਤੋਂ ਪਹਿਲਾਂ ਰਹਿੰਦੀ ਹੈ। ਪੰਜ ਹਾਈ ਬੇਅ ਗੈਰਾਜ ਸਰਵਿਸਿੰਗ ਲਾਂਚਰ ਅਤੇ ਸਪੋਟਿੰਗ ਗੱਡੀਆਂ ਇਸ ਖੇਤਰ ਵਿਚ ਆਪਰੇਟ ਕੀਤੀਆਂ ਜਾਂਦੀਆਂ ਹਨ। ਵਰਤਮਾਨ ਵਿਚ ਇਸ ਖੇਤਰ ਵਿਚ ਉੱਤਰ ਤੋਂ ਦੱਖਣ ਤੱਕ ਨਿਰਮਾਣ ਕੰਮ ਕੀਤਾ ਜਾ ਰਿਹਾ ਹੈ।ਮਿਜ਼ਾਇਲਾਂ ਦੇ ਲਾਂਚਰਾ ਨੂੰ ਸੰਭਾਲਣ ਵਾਲੇ ਸਟੋਰੇਜ ਕੰਟੇਨਰਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇੱਥੇ ਕੈਂਪਿੰਗ ਖੇਤਰਾਂ ਅਤੇ ਲਾਂਚਰਾਂ ਨੂੰ ਲੁਕਾਉਣ ਅਤੇ ਸੁਰੱਖਿਅਤ ਰੱਖਣ ਲਈ ਭੂਮੀਗਤ ਸਹੂਲਤਾਂ ਦਾ ਵੱਡੀ ਗਿਣਤੀ ਵਿਚ ਨਿਰਮਾਣ ਕੀਤਾ ਜਾ ਰਿਹਾ ਹੈ।

PunjabKesari

ਗੂਗਲ ਅਰਥ ਦੀਆਂ ਪੁਰਾਣੀਆਂ ਤਸਵੀਰਾਂ
ਹੇਨਸ ਐੱਮ ਕ੍ਰਿਸਟੇਂਸ ਨੇ ਇਸ ਖੇਤਰ ਦੀਆਂ ਸੈਟੇਲਾਈਟ ਤਸਵੀਰਾਂ ਨੂੰ ਲੈ ਕੇ ਨਿਰਾਸ਼ਾ ਜ਼ਾਹਰ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਪਛਲੇ ਦੋ ਸਾਲਾਂ ਵਿਚ ਇਸ ਖੇਤਰ ਦੀ ਮੈਪਿੰਗ ਦਾ ਕੰਮ ਕਾਫੀ ਹੌਲੀ ਗਤੀ ਵਿਚ ਕੀਤਾ ਗਿਆ ਹੈ। ਗੂਗਲ ਅਰਥ 'ਤੇ ਸਿਰਫ ਕੁਝ ਖੇਤਰਾਂ ਦੀ ਅਤੇ ਸੀਮਤ ਮਾਤਰਾ ਵਿਚ ਤਸਵੀਰਾਂ ਹੀ ਉਪਲਬਧ ਹਨ। ਸਿਰਫ ਉੱਤਰ ਪੂਰਬੀ ਇਲਾਕੇ ਦੀ ਤਸਵੀਰ ਹੀ 2019 ਦੀ ਹੈ। ਇੱਥੋਂ ਦੀਆਂ ਬਾਕੀ ਤਸਵੀਰਾਂ 2013 ਅਤੇ 2014 ਵਿਚ ਲਈਆਂ ਗਈਆਂ ਸਨ। ਅਜਿਹੇ ਵਿਚ ਚੀਨ ਨੇ ਇਸ ਖੇਤਰ ਵਿਚ ਜੋ ਭਾਰੀ ਵਿਕਾਸ ਕੀਤਾ ਹੈ ਉਸ ਦੀ ਜਾਣਕਾਰੀ ਬਹੁਤ ਘੱਟ ਲੋਕਾਂ ਨੂੰ ਹੈ।

PunjabKesari

ਨਵੇਂ ਬੈਰਕਾਂ ਦਾ ਨਿਰਮਾਣ
ਰਿਪੋਰਟ ਵਿਚ ਦੱਸਿਆ ਗਿਆ ਹੈਕਿ ਇੱਥੇ ਜਿੰਨੇ ਵੀ ਸਟੋਰੇਜ ਕੰਟੇਨਰਾਂ ਦਾ ਨਿਰਮਾਣ ਕੀਤਾ ਗਿਆ ਹੈ ਉਹਨਾਂ ਦੀ ਲੰਬਾਈ ਡੀਐੱਫ-5 ਆਈ.ਸੀ.ਬੀ.ਐੱਮ. ਦੀ ਤੁਲਨਾ ਵਿਚ ਛੋਟੀ ਹੈ। ਇਸ ਨਾਲ ਇਹ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਇਸ ਸਾਈਟ ਤੋਂ ਡੀਐਫ-41 ਜਿਹੀਆਂ ਮਿਜ਼ਾਇਲਾਂ ਦਾ ਸੰਚਾਲਨ ਕੀਤਾ ਜਾ ਸਕਦਾ ਹੈ। ਇੱਥੇ 2016 ਵਿਚ ਮਿਜ਼ਾਇਲਾਂ ਨੂੰ ਰੱਖਣ ਲਈ ਪਹਿਲਾਂ ਸਾਇਲਾਂ ਮਤਲਬ ਸਟੋਰੇਜ ਕੰਟੇਨਰਾਂ ਦਾ ਨਿਰਮਾਣ ਕੀਤਾ ਗਿਆ ਸੀ। ਇੱਥੇ ਦੱਸ ਦਈਏ ਕਿ ਚੀਨ ਹੁਣ 2020 ਦੇ ਅਖੀਰ ਵਿਚ ਵਾਧੂ 11 ਸਾਇਲਾਂ ਦਾ ਨਿਰਮਾਣ ਕਰ ਰਿਹਾ ਹੈ ਜੋ ਹਾਲੇ ਪੂਰੀਆਂ ਨਹੀਂ ਹੋਈਆਂ ਹਨ। ਇਹ ਸਾਰੀਆਂ ਸਾਇਲਾਂ 10 ਗੁਣਾ 20 ਕਿਲੋਮੀਟਰ ਦੇ ਖੇਤਰ ਵਿਚ ਸਥਿਤ ਹਨ ਜਿਹਨਾਂ ਦੀ ਇਕ-ਦੂਜੇ ਨਾਲੋਂ ਦੂਰੀ ਲੱਗਭਗ 2.2-4.4 ਕਿਲੋਮੀਟਰ ਦੇ ਕਰੀਬ ਹੈ।


Vandana

Content Editor

Related News